ਪੁਰਾਣੇ ਪਏ ਪਟਾਕਿਆਂ ਨੂੰ ਚਲਾਉਣ ਤੋਂ ਪਹਿਲਾਂ ਹੋ ਜਾਓ ਸਾਵਧਾਨ!!

delhi

ਪੁਰਾਣੇ ਪਏ ਪਟਾਕਿਆਂ ਨੂੰ ਚਲਾਉਣ ਤੋਂ ਪਹਿਲਾਂ ਹੋ ਜਾਓ ਸਾਵਧਾਨ!!,ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਵੀ ਦਿੱਲੀ ਵਿੱਚ ਵੱਡੀ ਮਾਤਰਾ ‘ਚ ਪੁਰਾਣੇ ਪਟਾਕੇ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਨੇ ਉੱਤਰੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਛਾਪੇਮਾਰੀ ਕਰ 640 ਕਿਲੋਗ੍ਰਾਮ ਪਟਾਕੇ ਜਬਤ ਕੀਤੇ ਹਨ।

ਇਸ ਮੌਕੇ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਪਟਾਕੇ ਵਿਕਰੇਤਾ ਨੇ ਸੁਰਪ੍ਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਅਤੇ ਉਹਨਾਂ ਨੇ ਵੱਡੀ ਮਾਤਰਾ ਵਿੱਚ ਪੁਰਾਣੇ ਪਟਾਕੇ ਛੁਪਾ ਕੇ ਰੱਖੇ ਹੋਏ ਸਨ। ਸੂਤਰਾਂ ਅਨੁਸਾਰ ਦਿੱਲੀ ਦੇ ਸਦਰ ਬਾਜ਼ਾਰ ‘ਚੋ 625 ਕਿਲੋਗ੍ਰਾਮ ਪਟਾਕੇ ਸਬਜ਼ੀ ਮੰਡੀ ਅਤੇ ਬੁਰਾੜੀ ਪੁਲਸ ਥਾਣੇ ਦੀਆਂ ਪੁਲਸ ਟੀਮਾਂ ਨੇ 11.1 ਕਿਲੋਗ੍ਰਾਮ ਅਤੇ 7.9 ਕਿਲੋਗ੍ਰਾਮ ਪਟਾਕੇ ਜ਼ਬਤ ਕੀਤੇ।

ਹੋਰ ਪੜ੍ਹੋ: ਹੁਣ ਪੰਜਾਬ ,ਹਰਿਆਣਾ ਅਤੇ ਚੰਡੀਗੜ੍ਹ ‘ਚ ਨਹੀਂ ਚੱਲਣਗੇ ਪਟਾਕੇ

ਇਸ ਤੋਂ ਬਾਅਦ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਰਾਮਦ ਪਟਾਕਿਆਂ ਦੇ ਸਰੋਤ ਦਾ ਪਤਾ ਲਾਉਣ ਦੀ ਜਾਂਚ ਚੱਲ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਨਾਲ ਨਜਿੱਠਿਆ ਜਾਵੇਗਾ ਅਤੇ ਪਟਾਕੇ ਵਿਕਰੇਤਾਵਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

—PTC News