ਮਨਪਸੰਦ ਗਾਣਾ ਚਲਾਉਣ ਨੂੰ ਕਿਹਾ ਤਾਂ ਆਇਆ ਡੀਜੇ ਵਾਲੇ ਨੂੰ ਗੁੱਸਾ, ਕੀਤਾ ਇਹ ਕਾਰਨਾਮਾ

dj firing
ਮਨਪਸੰਦ ਗਾਣਾ ਚਲਾਉਣ ਨੂੰ ਕਿਹਾ ਤਾਂ ਆਇਆ ਡੀਜੇ ਵਾਲੇ ਨੂੰ ਗੁੱਸਾ, ਕੀਤਾ ਇਹ ਕਾਰਨਾਮਾ

ਮਨਪਸੰਦ ਗਾਣਾ ਚਲਾਉਣ ਨੂੰ ਕਿਹਾ ਤਾਂ ਆਇਆ ਡੀਜੇ ਵਾਲੇ ਨੂੰ ਗੁੱਸਾ, ਕੀਤਾ ਇਹ ਕਾਰਨਾਮਾ,ਨਵੀਂ ਦਿੱਲੀ:ਦਿੱਲੀ ਦੇ ਸਾਊਥ ਵੈਸਟ ਦੇ ਪਾਲਮ ਪਿੰਡ ਥਾਨਾ ਇਲਾਕੇ ‘ਚ ਅਜਿਹੀ ਘਟਨਾ ਵਾਪਰੀ ਜਿਸ ਨੂੰ ਸੁਣ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਇਹ ਮਾਮਲਾ ਇੱਕ ਡੀ.ਜੇ ਵੱਲੋਂ ਗੋਲੀ ਚਲਾਉਣ ਦਾ ਹੈ। ਮਾਮਲਾ ਇਹ ਹੈ ਕਿ ਪਰਵਾਰ ‘ਚ ਕੁੜੀ ਦੇ ਜਨਮ ਤੋਂ ਬਾਅਦ ਪ੍ਰੋਗਰਾਮ ‘ਚ ਡੀਜੇ ਵਜਾਇਆ ਜਾ ਰਿਹਾ ਸੀ।

dj firing
ਮਨਪਸੰਦ ਗਾਣਾ ਚਲਾਉਣ ਨੂੰ ਕਿਹਾ ਤਾਂ ਆਇਆ ਡੀਜੇ ਵਾਲੇ ਨੂੰ ਗੁੱਸਾ, ਕੀਤਾ ਇਹ ਕਾਰਨਾਮਾ

ਜਿਸ ਦੌਰਾਨ ਇੱਥੇ ਗਲੀ ਦੇ ਦੋ ਮੁੰਡੇ ਆਏ ਅਤੇ ਉਨ੍ਹਾਂ ਨੇ ਕਿਸੇ ਗਾਨੇ ਨੂੰ ਵਜਾਉਣ ਦੀ ਫਰਮਾਇਸ਼ ਕੀਤੀ।ਜਿਸ ਤੋਂ ਬਾਅਦ ਗੁੱਸੇ ‘ਚ ਆਏ ਡੀਜੇ ਮਾਲਿਕ ਨੇ ਦੋਨਾਂ ਮੁੰਡਿਆਂ ਨੂੰ ਗੋਲੀ ਮਾਰ ਦਿੱਤੀ।

dj firing
ਮਨਪਸੰਦ ਗਾਣਾ ਚਲਾਉਣ ਨੂੰ ਕਿਹਾ ਤਾਂ ਆਇਆ ਡੀਜੇ ਵਾਲੇ ਨੂੰ ਗੁੱਸਾ, ਕੀਤਾ ਇਹ ਕਾਰਨਾਮਾ

ਗੋਲੀ ਦੋਨਾਂ ਦੇ ਢਿੱਡ ‘ਚ ਲੱਗੀ। ਇਸ ਵਜ੍ਹਾ ਨਾਲ ਇੱਕ ਮੁੰਡੇ ਦੀ ਇੱਕ ਕਿਡਨੀ ਕੱਢਣੀ ਪਈ ਤਾਂ ਦੂਜੇ ਦੀ ਵੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ‘ਚ ਸ਼ਾਮਿਲ ਦੋਵੇਂ ਪੱਖ ਪਿੰਡ ਦੇ ਇੱਕ ਹੀ ਪਰਵਾਰ ਨਾਲ ਸੰਬੰਧ ਰੱਖਦੇ ਹਨ। ਇਸ ‘ਚ ਚਾਚੇ ਅਤੇ ਤਾਏ ਦੇ ਪਰਵਾਰਾਂ ਦੇ ਵਿੱਚ ਆਏ ਰਿਸ਼ਤੇਦਾਰਾਂ ‘ਚ ਲੜਾਈ ਹੋਈ।ਇੱਕ ਰਿਸ਼ਤੇਦਾਰ ਦਾ ਡੀਜੇ ਵਜਾਉਣ ਦਾ ਕੰਮ ਹੈ।

dj firing
ਮਨਪਸੰਦ ਗਾਣਾ ਚਲਾਉਣ ਨੂੰ ਕਿਹਾ ਤਾਂ ਆਇਆ ਡੀਜੇ ਵਾਲੇ ਨੂੰ ਗੁੱਸਾ, ਕੀਤਾ ਇਹ ਕਾਰਨਾਮਾ

ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਡੀਸੀਪੀ ਇੰਦਰ ਆਰੀਆ ਦਾ ਕਹਿਣਾ ਹੈ ਕਿ ਗੋਲੀ ਚਲਾਉਣ ਦੇ ਮਾਮਲੇ ਵਿੱਚ ਡੀਜੇ ਮਾਲਕਾਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਇਸ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ।

-PTC News