Fri, Apr 19, 2024
Whatsapp

ਕਿਸਾਨਾਂ ਨੇ ਸਰਕਾਰ ਖਿਲਾਫ ਕੀਤਾ ਅਨੋਖੇ ਢੰਗ ਨਾਲ ਪ੍ਰਦਰਸ਼ਨ (ਦੇਖੋ ਵੀਡੀਓ)

Written by  Jashan A -- November 30th 2018 03:45 PM
ਕਿਸਾਨਾਂ ਨੇ ਸਰਕਾਰ ਖਿਲਾਫ ਕੀਤਾ ਅਨੋਖੇ ਢੰਗ ਨਾਲ ਪ੍ਰਦਰਸ਼ਨ (ਦੇਖੋ ਵੀਡੀਓ)

ਕਿਸਾਨਾਂ ਨੇ ਸਰਕਾਰ ਖਿਲਾਫ ਕੀਤਾ ਅਨੋਖੇ ਢੰਗ ਨਾਲ ਪ੍ਰਦਰਸ਼ਨ (ਦੇਖੋ ਵੀਡੀਓ)

ਕਿਸਾਨਾਂ ਨੇ ਸਰਕਾਰ ਖਿਲਾਫ ਕੀਤਾ ਅਨੋਖੇ ਢੰਗ ਨਾਲ ਪ੍ਰਦਰਸ਼ਨ (ਦੇਖੋ ਵੀਡੀਓ),ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ 'ਚ ਆਪਣੀਆਂ ਮੰਗਾਂ ਨੂੰ ਲੈ ਕੇ 2 ਦਿਨਾਂ ਤੋਂ ਕਿਸਾਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਵੱਲੋਂ ਮੁਕਤੀ ਮਾਰਚ ਕੱਢਿਆ ਜਾ ਰਿਹਾ ਹੈ। ਇਸ ਮਾਰਚ 'ਚ ਤਾਮਿਲਨਾਡੂ ਦੇ ਕਿਸਾਨਾਂ ਨੇ ਇੱਕ ਵਾਰ ਮੁੜ ਤੋਂ ਆਪਣਾ ਪੁਰਾਣਾ ਤਰੀਕਾ ਅਪਣਾਉ਼ਦਿਆਂ ਮਨੁੱਖੀ ਖੋਪੜੀ ਨਾਲ ਅੰਦੋਲਨ ਕਰ ਰਹੇ ਹਨ। farmerਇਨ੍ਹਾਂ ਕਿਸਾਨਾਂ ਨੇ ਇਨ੍ਹਾਂ ਖੋਪੜੀਆਂ ਨੂੰ ਆਪਣੇ ਸਿਰ ਤੇ ਰੱਖ ਕੇ ਅਤੇ ਅੱਧ ਨੰਗੇ ਹੋ ਕੇ ਕੇਂਦਰ ਸਰਕਾਰ ਖਿਲਾਫ ਆਪਣਾ ਰੋਸ ਪ੍ਰਗਟਾਉਂਦਿਆਂ ਰੋਸ ਮੁਜ਼ਾਹਰਾ ਕੀਤਾ।

ਨਾਲ ਹੀ ਦੂਸਰੇ ਪਾਸੇ ਤਾਮਿਲਨਾਡੂ ਦੇ ਕਿਸਾਨ ਇਸ ਦੌਰਾਨ ਹਰੇ ਝੰਡਿਆਂ ਅਤੇ ਹਰੇ ਰੰਗ ਦੇ ਕਪੜਿਆਂ ਚ ਨਜ਼ਰ ਆਏ।ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਤੇ ਧਿਆਨ ਨਹੀਂ ਦਿੰਦੀ ਹੈ ਤਾਂ ਅੰਦੋਲਨ ਤੇਜ਼ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਆਉਣ ਵਾਲੀਆਂ ਚੋਣਾਂ 'ਚ ਸਰਕਾਰ ਨੂੰ ਇਸ ਦਾ ਖ਼ਾਮਿਆਜ਼ਾ ਭੁਗਣਤਾ ਪਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਤਾਮਿਲਨਾਡੂ ਦੇ ਕਿਸਾਨਾਂ ਨੇ ਅਕਤੂਬਰ 2017 ਵਿੱਚ ਖੋਪੜੀਆਂ ਨੂੰ ਆਪਣੇ ਸਿਰ ਤੇ ਰੱਖ ਕੇ ਅਤੇ ਅੱਧ ਨੰਗੇ ਹੋ ਕੇ ਕੇਂਦਰ ਸਰਕਾਰ ਖਿਲਾਫ ਆਪਣਾ ਗੁੱਸਾ ਪ੍ਰਗਟਾਇਆ ਸੀ। ਦੇਸ਼ ਭਰ ਦੇ ਕਿਸਾਨ ਆਪਣੇ ਕਰਜ਼ੇ ਪੂਰੀ ਤਰ੍ਹਾਂ ਮੁਆਫ ਅਤੇ ਫਸਲਾਂ ਨੂੰ ਡੇਢ ਗੁਣਾ ਜਿ਼ਆਦਾ ਸਮਰਥਨ ਮੁੱਲ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦੇ ਇਸ ਅੰਦੋਲਨ ਨੂੰ ਕਈ ਹੋਰਨਾਂ ਪਾਰਟੀਆਂ ਦਾ ਵੀ ਸਮਰਥਨ ਮਿਲਿਆ ਹੈ। -PTC News

Top News view more...

Latest News view more...