ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ, ਬਰਾਮਦ ਕੀਤੇ ਕਰੋੜਾਂ ਰੁਪਏ

income tax department
ਸਾਬਣ ਦੀ ਦੁਕਾਨ 'ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ, ਬਰਾਮਦ ਕੀਤੇ ਕਰੋੜਾਂ ਰੁਪਏ

ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ, ਬਰਾਮਦ ਕੀਤੇ ਕਰੋੜਾਂ ਰੁਪਏ,ਨਵੀਂ ਦਿੱਲੀ: ਦਿੱਲੀ ਦੇ ਚਾਂਦਨੀ ਚੌਕ ‘ਚ ਇੱਕ ਵਾਰ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ ਜਿਸ ਦੌਰਾਨ ਵਿਭਾਗ ਨੂੰ ਇੱਕ ਵਾਰ ਫਿਰ ਵੱਡੀ ਸਫ਼ਲਤਾ ਮਿਲੀ ਹੈ। ਟੀਮ ਨੇ 7 ਲਾਕਰਾਂ ਤੋਂ 4.94 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਲਾਕਰਾਂ ਤੋਂ ਹੁਣ ਤੱਕ ਜ਼ਬਤ ਕੀਤੀ ਗਈ ਕੁੱਲ ਰਕਮ 35.34 ਕਰੋੜ ਰੁਪਏ ਹੈ।

income tax department
ਸਾਬਣ ਦੀ ਦੁਕਾਨ ‘ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ, ਬਰਾਮਦ ਕੀਤੇ ਕਰੋੜਾਂ ਰੁਪਏ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਵਿਭਾਗ ਵੱਲੋਂ ਇਸ ਸਥਾਨ ‘ਤੇ ਛਾਪੇਮਾਰੀ ਕੀਤੀ ਗਈ।ਪਿਛਲੀ ਛਾਪੇਮਾਰੀ ਚ ਖੋਲ੍ਹੇ ਗਏ ਲਾਕਰਾਂ ਚੋਂ ਲਗਭਗ 25 ਕਰੋੜ ਰੁਪਏ ਬਰਾਮਦ ਕੀਤੇ ਗਏ ਸਨ। ਬਾਅਦ ਚ 5 ਲਾਕਰ ਹੋਰ ਖੋਲ੍ਹੇ ਗਏ ਸਨ ਜਿਨ੍ਹਾਂ ਚ ਲਗਭਗ 5 ਕਰੋੜ ਰੁਪਏ ਹੋਰ ਮਿਲੇ ਸਨ।

income tax department
ਸਾਬਣ ਦੀ ਦੁਕਾਨ ‘ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ, ਬਰਾਮਦ ਕੀਤੇ ਕਰੋੜਾਂ ਰੁਪਏ

ਮਿਲੀ ਜਾਣਕਾਰੀ ਅਨੁਸਾਰ ਅਸਲ ਚ ਇਸ ਦੁਕਾਨ ਤੇ ਇਨਕਮ ਟੈਕਸ ਟੀਮ ਦੀ ਕਾਫੀ ਦਿਨਾਂ ਤੋਂ ਨਜ਼ਰ ਸੀ। ਸੂਤਰਾਂ ਮੁਤਾਬਕ ਦੁਕਾਨ ਦੀ ਬੇਸਮੈਂਟ ਚ ਗੈਰਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਸਨ। ਦੁਕਾਨ ਮਾਲਿਕ ਕਰੋੜਾਂ ਰੁਪਏ ਦਾ ਹੇਰ ਫੇਰ ਸਰਕਾਰ ਤੋਂ ਕਰ ਰਹੇ ਹਨ। ਇਸ ਛੋਟੀ ਜਿਹੀ ਦੁਕਾਨ ਚ ਡ੍ਰਾਈ ਫਰੂਟ ਅਤੇ ਸਾਬਣ ਦਾ ਵਪਾਰ ਹੁੰਦਾ ਹੈ।

ਸੂਤਰਾਂ ਮੁਤਾਬਕ ਇਨਕਮ ਟੈਕਸ ਦੀ ਜਾਂਚ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਇਹ ਥਾਂ ਹਵਾਲਾ ਕਾਰੋਬਾਰੀ ਚਲਾ ਰਿਹਾ ਸੀ।

-PTC News