ਨਰਿੰਦਰ ਮੋਦੀ ਅੱਜ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਚੁੱਕਣਗੇ ਸਹੁੰ, ਕਈ ਦਿੱਗਜ਼ ਕਰਨਗੇ ਸ਼ਿਰਕਤ

md
ਨਰਿੰਦਰ ਮੋਦੀ ਅੱਜ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਚੁੱਕਣਗੇ ਸਹੁੰ, ਕਈ ਦਿੱਗਜ਼ ਕਰਨਗੇ ਸ਼ਿਰਕਤ

ਨਰਿੰਦਰ ਮੋਦੀ ਅੱਜ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਚੁੱਕਣਗੇ ਸਹੁੰ, ਕਈ ਦਿੱਗਜ਼ ਕਰਨਗੇ ਸ਼ਿਰਕਤ,ਨਵੀਂ ਦਿੱਲੀ: ਨਰਿੰਦਰ ਮੋਦੀ ਇੱਕ ਵਾਰ ਸੱਤਾ ‘ਚ ਆਉਣ ਜਾ ਰਹੇ ਹਨ, ਜਿਸ ਦੌਰਾਨ ਅੱਜ ਉਹ ਸ਼ਾਮ 7 ਵਜੇ ਰਾਸ਼ਟਰਪਤੀ ਭਵਨ ਦੇ ਖੁੱਲ੍ਹੇ ਕੰਪਲੈਕਸ ਵਿਖੇ ਸਹੁੰ ਚੁੱਕਣਗੇ। ਨਰਿੰਦਰ ਮੋਦੀ ਨਾਲ 65 ਮੰਤਰੀਆਂ ਨੂੰ ਇਸ ਮੌਕੇ ‘ਤੇ ਸਹੁੰ ਚੁਕਾਈ ਜਾ ਸਕਦੀ ਹੈ।

md
ਨਰਿੰਦਰ ਮੋਦੀ ਅੱਜ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਚੁੱਕਣਗੇ ਸਹੁੰ, ਕਈ ਦਿੱਗਜ਼ ਕਰਨਗੇ ਸ਼ਿਰਕਤ

ਨਰਿੰਦਰ ਮੋਦੀ ਵਲੋਂ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੇ ਜਾਣ ਦੌਰਾਨ ਹੋਣ ਵਾਲੇ ਸਮਾਰੋਹ ਵਿਚ 6000 ਲੋਕਾਂ ਨੂੰ ਆਉਣ ਲਈ ਸੱਦਾ ਦਿੱਤਾ ਗਿਆ ਹੈ।

ਹੋਰ ਪੜ੍ਹੋ:ਹੈਲੀਕਾਪਟਰ ਦੇ ਝੂਟੇ ਲੈਣ ਗਿੱਝੇ ਕੈਪਟਨ ,ਹੈਲੀਕਾਪਟਰ ‘ਚ ਖਰਾਬੀ ਕਰਕੇ ਨਹੀਂ ਪੁੱਜੇ ਸੰਗਰੂਰ ਕਰਜ਼ ਮੁਆਫੀ ਸਮਾਗਮ ‘ਚ

md
ਨਰਿੰਦਰ ਮੋਦੀ ਅੱਜ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਚੁੱਕਣਗੇ ਸਹੁੰ, ਕਈ ਦਿੱਗਜ਼ ਕਰਨਗੇ ਸ਼ਿਰਕਤ

ਇਹ ਚੌਥੀ ਵਾਰ ਹੋਵੇਗਾ ਜਦੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਵਾਲਾ ਸਮਾਰੋਹ ਦਰਬਾਰ ਹਾਲ ਦੀ ਬਜਾਏ ਰਾਸ਼ਟਰਪਤੀ ਭਵਨ ਦੇ ਬਾਹਰੀ ਕੰਪਲੈਕਸ ਵਿਚ ਹੋਵੇਗਾ।

md
ਨਰਿੰਦਰ ਮੋਦੀ ਅੱਜ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਚੁੱਕਣਗੇ ਸਹੁੰ, ਕਈ ਦਿੱਗਜ਼ ਕਰਨਗੇ ਸ਼ਿਰਕਤ

ਇਸ ਵਾਰ ਸਮਾਰੋਹ ‘ਚ 14 ਦੇਸ਼ਾਂ ਦੇ ਮੁਖੀ, ਕਈ ਦੇਸ਼ਾਂ ਦੇ ਰਾਜਦੂਤ, ਬੁੱਧੀਜੀਵੀ, ਸਿਆਸੀ ਵਰਕਰ, ਫਿਲਮੀ ਸਿਤਾਰੇ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹੋਣਗੀਆਂ।ਤੁਹਾਨੂੰ ਦੱਸ ਦੇਈਏ ਕਿ NDA ਨੇ ਲੋਕ ਸਭਾ ਦੀਆਂ ਚੋਣਾਂ ਵਿਚ 542 ਵਿਚੋਂ 352 ਸੀਟਾਂ ਜਿੱਤ ਕੇ ਆਪਣੇ ਦਮ ‘ਤੇ ਬਹੁਮਤ ਹਾਸਲ ਕੀਤਾ ਹੈ। ਜਿਸ ਤੋਂ ਬਾਅਦ ਦੇਸ਼ ਭਰ ‘ਚ ਵਰਕਰਾਂ ‘ਚ ਖੁਸ਼ੀ ਮਨਾਈ ਜਾ ਰਹੀ ਹੈ।

-PTC News