ਤੇਲ ਖਰੀਦਣ ਵਾਲਿਆਂ ਲਈ ਆਈ ਇਹ ਵੱਡੀ ਖੁਸ਼ਖਬਰੀ, ਜਾਣੋ ਮਾਮਲਾ

petrol diesel price

ਤੇਲ ਖਰੀਦਣ ਵਾਲਿਆਂ ਲਈ ਆਈ ਇਹ ਵੱਡੀ ਖੁਸ਼ਖਬਰੀ, ਜਾਣੋ ਮਾਮਲਾ,ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਰਾਹਤ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਸ਼ੁੱਕਰਵਾਰ ਨੂੰ ਦਿੱਲੀ ਵਿੱਚ ਪੈਟਰੌਲ ਦੀਆਂ ਕੀਮਤਾਂ ‘ਚ 18 ਪੈਸੇ ਪ੍ਰਤੀ ਲੀਟਰ ਦੀ ਰਾਹਤ ਮਿਲੀ ਹੈ। ਉੱਥੇ ਹੀ ਡੀਜ਼ਲ ਵਿੱਚ ਵੀ ਕਟੌਤੀ ਹੋਈ ਹੈ। ਇਸ ਵਿੱਚ 16 ਪੈਸੇ ਸਸਤਾ ਹੋਇਆ ਹੈ। ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ 77.10 ਪੈਸੇ ਪ੍ਰਤੀ ਲੀਟਰ ਦਾ ਹੋ ਗਿਆ ਹੈ।

new delhi ਡੀਜ਼ਲ ਦੀ ਗੱਲ ਕਰੀਏ ਤਾਂ 16 ਪੈਸੇ ਦੀ ਕਟੌਤੀ ਤੋਂ ਬਾਅਦ ਇਸ ਦੀ ਕੀਮਤ 71.93 ਪ੍ਰਤੀ ਲੀਟਰ ਦੇ ਪੱਧਰ ‘ਤੇ ਪਹੁੰਚ ਗਈ ਹੈ। ਆਰਥ‍ਿਕ ਰਾਜਧਾਨੀ ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਵੀ ਪੈਟਰੋਲ ਅਤੇ ਡੀਜ਼ਲ ਸਸਤਾ ਹੋਇਆ ਹੈ। ਇੱਥੇ ਇੱਕ ਲੀਟਰ ਪੈਟਰੌਲ ਲਈ ਤੁਹਾਨੂੰ 82.62 ਰੁਪਏ ਪ੍ਰਤੀ ਲੀਟਰ ਚੁਕਾਉਣਾ ਪੈ ਰਹੇ ਹਨ। ਇੱਥੇ ਪੈਟਰੌਲ 18 ਪੈਸੇ ਸਸਤਾ ਹੋਇਆ ਹੈ। ਡੀਜ਼ਲ ਦੀ ਕੀਮਤ ਇੱਥੇ ਵੀ ਹੇਠਾਂ ਆਈ ਹੈ। ਇੱਥੇ ਇੱਕ ਲੀਟਰ ਡੀਜ਼ਲ 17 ਪੈਸੇ ਸਸਤਾ ਹੋਇਆ ਹੈ।

petrol dieselਇਸ ਕਟੌਤੀ ਦੇ ਨਾਲ ਸ਼ੁੱਕਰਵਾਰ ਨੂੰ ਇੱਥੇ ਇੱਕ ਲੀਟਰ ਡੀਜ਼ਲ ਤੁਹਾਨੂੰ 75.36 ਰੁਪਏ ਦਾ ਮਿਲ ਰਿਹਾ ਹੈ। ਅੰਤਰਰਾਸ਼ਟਰੀ ਪੱਧਰ ਉੱਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਦੂਜੀ ਪਾਸੇ ਰੁਪਈਆ ਵੀ ਹੁਣ ਡਾਲਰ ਦੇ ਮੁਕਾਬਲੇ ਮਜ਼ਬੂਤ ਹੋਣ ਲੱਗਿਆ ਹੈ। ਇਸ ਦੇ ਚਲਦਿਆਂ ਪੈਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਹੇਠਾਂ ਆ ਰਹੀ ਹਨ।

—PTC News