ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਗਿਰਾਵਟ ਜਾਰੀ, ਜਾਣੋ ਅੱਜ ਦੀਆਂ ਕੀਮਤਾਂ

petrol news
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਜਾਣੋ ਅੱਜ ਦੀਆਂ ਕੀਮਤਾਂ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਗਿਰਾਵਟ ਜਾਰੀ, ਜਾਣੋ ਅੱਜ ਦੀਆਂ ਕੀਮਤਾਂ,ਨਵੀਂ ਦਿੱਲੀ: ਪੂਰੇ ਦੇਸ ਵਿੱਚ ਪੈਟਰੋਲ ਤੇ ਡੀਜ਼ਲ ਦੀਆ ਕੀਮਤਾਂ ਨੇ ਆਸਮਾਨ ਨੂੰ ਛੁਹ ਕੇ ਹੁਣ ਅਪਣੀ ਰਫਤਾਰ ਨੂੰ ਠੱਲ ਪਾਈ ਹੈ ਕਿਉਂਕਿ ਪਿਛਲੇ ਇੱਕ ਮਹੀਨੇ ਤੋਂ ਪੈਟਰੋਲ ਤੇ ਡੀਜ਼ਲ ਦੀਆ ਕੀਮਤਾਂ ‘ਚ ਲਗਾਤਾਰ ਗਿਰਾਵਟ ਜਾਰੀ ਹੈ।

petrol
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਗਿਰਾਵਟ ਜਾਰੀ, ਜਾਣੋ ਅੱਜ ਦੀਆਂ ਕੀਮਤਾਂ

ਪੈਟਰੋਲ ਤੇ ਡੀਜ਼ਲ ਦੀਆ ਕੀਮਤਾਂ ‘ਚ ਗਿਰਾਵਟ ਹੋਣ ਨਾਲ ਦੇਸ ਦੇ ਆਮ ਵਿਅਕਤੀ ਨੂੰ ਮਹਿੰਗਾਈ ਤੋਂ ਥੋੜੀ ਰਾਹਤ ਮਿਲੀ ਹੈ। ਇੱਕ ਸਮਾਂ ਸੀ ਜਦੋ ਪੈਟਰੋਲ ਤੇ ਡੀਜ਼ਲ ਦੀਆ ਕੀਮਤਾਂ ਬਹੁਤ ਜਿਆਦਾ ਵਧ ਗਈਆਂ ਸਨ। ਜਿਸ ਨੂੰ ਲੈ ਕੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

petrol diesel news
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਗਿਰਾਵਟ ਜਾਰੀ, ਜਾਣੋ ਅੱਜ ਦੀਆਂ ਕੀਮਤਾਂ

ਦੱਸ ਦੇਈਏ ਕਿ ਸੰਸਾਰਕ ਪੱਧਰ ਤੇ ਕੱਚੇ ਤੇਲ ਦੀਆ ਕੀਮਤਾਂ ‘ਚ ਗਿਰਾਵਟ ਹੋਣ ਨਾਲ ਪੈਟਰੋਲ ‘ਤੇ ਡੀਜ਼ਲ ਦੀਆ ਕੀਮਤਾਂ ਵਿੱਚ ਕਮੀ ਆਈ ਹੈ। ਅੱਜ ਰਾਜਧਾਨੀ ਦਿੱਲੀ ‘ਚ ਪੈਟਰੋਲ 40 ਪੈਸੇ ਤੇ ਡੀਜ਼ਲ 41 ਪੈਸੇ ਸਸਤਾ ਹੋਈਆਂ ਹੈ। ਹਾਲਾਂਕਿ ਕਿ ਅੱਜ ਦੀਆ ਕੀਮਤਾਂ ‘ਚ ਕੋਈ ਖ਼ਾਸ ਬਦਲਾਅ ਨਹੀਂ ਹੈ।

petrol diesel
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਗਿਰਾਵਟ ਜਾਰੀ, ਜਾਣੋ ਅੱਜ ਦੀਆਂ ਕੀਮਤਾਂ

ਜ਼ਿਕਰਯੋਗ ਹੈ ਕਿ 17 ਅਕਤੂਬਰ ਤੋਂ ਹੁਣ ਤੱਕ ਪੈਟਰੋਲ 11.51 ਰੁਪਏ ਤੇ ਡੀਜ਼ਲ 9.73 ਰੁਪਏ ਸਸਤਾ ਹੋਇਆ ਹੈ। ਵੀਰਵਾਰ ਨੂੰ ਦਿੱਲੀ ‘ਚ ਹੁਣ ਤੱਕ ਦੀਆ ਕੀਮਤਾਂ ਪੈਟਰੋਲ 71.32 ਰੁਪਏ ਤੇ ਡੀਜ਼ਲ 65.96 ਰੁਪਏ ਦਰਜ ਹੋਈਆਂ ਹਨ।

ਮੁੰਬਈ ‘ਚ ਪੈਟਰੋਲ 76.50 ਰੁਪਏ ਤੇ ਡੀਜ਼ਲ 68.59 ਰੁਪਏ ਕੀਮਤਾਂ ਹਨ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ‘ਚ ਵੀ ਪੈਟਰੋਲ ‘ਤੇ ਡੀਜ਼ਲ ਸਸਤਾ ਹੋਇਆ ਹੈ। ਲੁਧਿਆਣਾ ‘ਚ 76.44 ਰੁਪਏ, ਜਲੰਧਰ ‘ਚ 75.94 ਰੁਪਏ ‘ਤੇ ਅੰਮ੍ਰਿਤਸਰ ‘ਚ 76.52 ਰੁਪਏ ਪੈਟਰੋਲ ਦੀਆਂ ਕੀਮਤਾਂ ਦਰਜ਼ ਹੋਈਆ ਹਨ।

-PTC News