Advertisment

ਤੇਲ ਦੀਆਂ ਕੀਮਤਾਂ 'ਚ ਅੱਜ ਵੀ ਗਿਰਾਵਟ ਜਾਰੀ, ਜਾਣੋ ਕੀਮਤਾਂ

author-image
Jashan A
New Update
ਤੇਲ ਦੀਆਂ ਕੀਮਤਾਂ 'ਚ ਅੱਜ ਵੀ ਗਿਰਾਵਟ ਜਾਰੀ, ਜਾਣੋ ਕੀਮਤਾਂ
Advertisment
ਤੇਲ ਦੀਆਂ ਕੀਮਤਾਂ 'ਚ ਅੱਜ ਵੀ ਗਿਰਾਵਟ ਜਾਰੀ, ਜਾਣੋ ਕੀਮਤਾਂ,ਨਵੀਂ ਦਿੱਲੀ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਣ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਦਿੱਲੀ, ਕੋਲਕਾਤਾ ਅਤੇ ਮੁੰਬਈ 'ਚ ਪੈਟਰੋਲ ਦੀਆਂ ਕੀਮਤਾਂ ਵਿੱਚ 20 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਦਰਜ ਕੀਤੀ ਗਈ ਅਤੇ ਚੇਨਈ ਵਿੱਚ ਪੈਟਰੋਲ 21 ਪੈਸੇ ਲਿਟਰ ਸਸਤਾ ਹੋਇਆ। publive-image ਡੀਜ਼ਲ ਦੀਆਂ ਕੀਮਤਾਂ ਵਿੱਚ ਦਿੱਲੀ ਅਤੇ ਕੋਲਕਾਤਾ ਦੇ ਵਾਹਨ ਚਾਲਕਾਂ ਨੂੰ 18 ਪੈਸੇ ਪ੍ਰਤੀ ਲਿਟਰ ਦੀ ਰਾਹਤ ਮਿਲੀ ਤਾਂ ਮੁੰਬਈ ਅਤੇ ਚੇਂਨਈ ਵਿੱਚ 19 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਦਰਜ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਂਨਈ ਵਿੱਚ ਐਤਵਾਰ ਨੂੰ ਪੈਟਰੋਲ ਦੇ ਮੁੱਲ 76 . 71 ਰੁਪਏ , 78 . 65 ਰੁਪਏ , 82 . 23 ਰੁਪਏ ਅਤੇ 79 . 66 ਰੁਪਏ ਪ੍ਰਤੀ ਲਿਟਰ ਦਰਜ ਕੀਤੇ ਗਏ ਹਨ। pricesਨਾਲ ਹੀ ਉਥੇ ਹੀ ਡੀਜ਼ਲ ਦੇ ਮੁੱਲ 71 . 56 ਰੁਪਏ , 73.42 ਰੁਪਏ, 74.97 ਰੁਪਏ ਅਤੇ 75.63 ਰੁਪਏ ਪ੍ਰਤੀ ਲਿਟਰ ਹੋ ਗਏ ਹਨ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੇ ਮੁੱਲ ਵਿੱਚ ਆਈ ਗਿਰਾਵਟ ਦੇ ਕਾਰਨ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵਿੱਚ ਹਰ ਰੋਜ ਕਟੌਤੀ ਦਰਜ ਕੀਤੀ ਜਾ ਰਹੀ ਹੈ। ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵਿੱਚ ਕਟੌਤੀ ਨਾਲ ਵਾਹਨ ਚਾਲਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ। —PTC News-
national-news latest-national-news national-news-in-punjabi petrol-diesel-prices-nes petrol-diesel-prices-news-in-punjabi
Advertisment

Stay updated with the latest news headlines.

Follow us:
Advertisment