ਹੋਰ ਖਬਰਾਂ

ਸਿੱਧੂ ਮੂਸੇਵਾਲੇ ਦੇ ਫੈਨਜ਼ ਨੇ ਬੰਨ੍ਹੇ ਤਾਰੀਫਾਂ ਦੇ ਪੁਲ, ਗੀਤਾਂ 'ਤੇ ਨੱਚ-ਨੱਚ ਪਾਈਆਂ ਧਮਾਲਾਂ

By Jashan A -- December 24, 2018 5:05 pm -- Updated:December 25, 2018 2:00 pm

ਸਿੱਧੂ ਮੂਸੇਵਾਲੇ ਦੇ ਫੈਨਜ਼ ਨੇ ਬੰਨ੍ਹੇ ਤਾਰੀਫਾਂ ਦੇ ਪੁਲ, ਗੀਤਾਂ 'ਤੇ ਨੱਚ-ਨੱਚ ਪਾਈਆਂ ਧਮਾਲਾਂ ,ਨਵੀਂ ਦਿੱਲੀ: ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਲਾਈਵ ਕਾਨਸਰਟ ਕਰਵਾਇਆ ਗਿਆ। ਜਿਸ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਦਰਸ਼ਕ ਨਹਿਰੂ ਸਟੇਡੀਅਮ ਵਿਖੇ ਪਹੁੰਚੇ।

sidhu mossewala ਸਿੱਧੂ ਮੂਸੇਵਾਲੇ ਦੇ ਫੈਨਜ਼ ਨੇ ਬੰਨ੍ਹੇ ਤਾਰੀਫਾਂ ਦੇ ਪੁਲ, ਗੀਤਾਂ 'ਤੇ ਨੱਚ-ਨੱਚ ਪਾਈਆਂ ਧਮਾਲਾਂ

ਜਿਸ ਦੌਰਾਨ ਸਿੱਧੂ ਮੂਸੇਵਾਲਾ ਨੇ ਆਪਣੀ ਗਾਇਕੀ ਨਾਲ ਰੰਗ ਬੰਨਿਆ ਤੇ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕੀਤਾ। ਦੱਸ ਦੇਈਏ ਕਿ ਇਸ ਕਾਨਸਰਟ 'ਚ ਪੀਟੀਸੀ ਨੈੱਟਵਰਕ ਵੱਲੋਂ ਮੀਡੀਆ ਪਾਰਟਨਰ ਵਜੋਂ ਮੀਡੀਆ ਪਾਰਟਨਰ ਦੀ ਭੂਮਿਕਾ ਨਿਭਾਈ ਗਈ।

ਹੋਰ ਪੜ੍ਹੋ:21 ਅਫ਼ਸਰਾਂ ਦੀ ਨਿਯੁਕਤੀ ਤੋਂ ਕਾਂਗਰਸ ‘ਚ ਭਖੀ ਨਾਰਾਜ਼ਗੀ,ਚਰਨਜੀਤ ਚੰਨੀ ਨੇ ਜਤਾਇਆ ਇਤਰਾਜ਼

ਇਸ ਪ੍ਰੋਗਰਾਮ 'ਚ ਸਿੱਧੂ ਮੂਸੇਵਾਲਾ ਤੋਂ ਇਲਾਵਾ ਹੋਰਾਂ ਗਾਇਕਾਂ ਨੇ ਵੀ ਸਮਾਂ ਬੰਨਿਆ 'ਤੇ ਦਰਸ਼ਕਾਂ ਨੂੰ ਪੱਬਾਂ ਭਾਰ ਹੋਣ ਲਈ ਮਜ਼ਬੂਰ ਕੀਤਾ।

sidhu moosewala ਸਿੱਧੂ ਮੂਸੇਵਾਲੇ ਦੇ ਫੈਨਜ਼ ਨੇ ਬੰਨ੍ਹੇ ਤਾਰੀਫਾਂ ਦੇ ਪੁਲ, ਗੀਤਾਂ 'ਤੇ ਨੱਚ-ਨੱਚ ਪਾਈਆਂ ਧਮਾਲਾਂ

ਸ਼ੋਅ ਤੋਂ ਬਾਅਦ ਲੋਕਾਂ ਨੇ ਦੱਸਿਆ ਕਿ ਅਸੀਂ ਮੂਸੇਵਾਲੇ ਦੇ ਵੱਡੇ ਪ੍ਰਸੰਸਕ ਹਾਂ ਅਤੇ ਸਾਨੂੰ ਇਥੇ ਪਹੁੰਚ ਕੇ ਬਹੁਤ ਵਧੀਆ ਲੱਗਿਆ। ਉਹਨਾਂ ਕਿਹਾ ਕਿ ਮੂਸੇਵਾਲਾ "ਡਾਊਨ ਟੂ ਅਰਥ" ਬੰਦਾ ਹੈ ਅਤੇ ਉਸ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਕਿਸੇ ਦਾ ਸਹਾਰਾ ਵੀ ਨਹੀਂ ਲਿਆ।

-PTC News

  • Share