10 ਮਈ ਨੂੰ ਖੇਡਾਂਗੇ ਲੁੱਕਣ ਮੀਚੀ, ਪੋਸਟਰ ਹੋਇਆ ਰਿਲੀਜ਼

movie
10 ਮਈ ਨੂੰ ਖੇਡਾਂਗੇ ਲੁੱਕਣ ਮੀਚੀ, ਪੋਸਟਰ ਹੋਇਆ ਰਿਲੀਜ਼

10 ਮਈ ਨੂੰ ਖੇਡਾਂਗੇ ਲੁੱਕਣ ਮੀਚੀ, ਪੋਸਟਰ ਹੋਇਆ ਰਿਲੀਜ਼,ਜੇਕਰ ਤੁਸੀਂ ਵੀ ਪੰਜਾਬੀ ਫ਼ਿਲਮਾਂ ਦੇਖਣ ਦੇ ਸ਼ੌਕੀਨ ਹੋ ਤਾਂ ਇਹ ਤੁਹਾਡੇ ਲਈ ਵੱਡੀ ਖਬਰ ਹੈ। ਦਰਅਸਲ ਇਨ੍ਹੀ ਦਿਨੀਂ ਇੱਕ ਹੋਰ ਪੰਜਾਬੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਦਾ ਨਾਮ ਹੈ ‘ਲੁੱਕਣ ਮੀਚੀ’ …ਪੀਟੀਸੀ ਮੋਸ਼ਨ ਪਿਕਚਰਸ ਤੇ ਗਲੋਬਲ ਮੂਵੀਜ਼ ਪ੍ਰਾਈਵੇਟ ਲਿਮ. ਵੱਲੋਂ ਬਣਾਈ ਜਾ ਰਹੀ ਫ਼ਿਲਮ ‘ਲੁੱਕਣ ਮੀਚੀ’ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਫ਼ਿਲਮ ਲੁੱਕਣ ਮੀਚੀ ਨੂੰ 10 ਮਈ 2019 ਨੂੰ ਵਰਲਡ ਵਾਇਡ ਰਿਲੀਜ਼ ਕੀਤਾ ਜਾਵੇਗਾ।

movie
10 ਮਈ ਨੂੰ ਖੇਡਾਂਗੇ ਲੁੱਕਣ ਮੀਚੀ, ਪੋਸਟਰ ਹੋਇਆ ਰਿਲੀਜ਼

ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਗਾਇਕ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਨਜ਼ਰ ਆਉਣਗੇ।

ਹੋਰ ਪੜ੍ਹੋ:ਮੁਹਾਲੀ: ਪੰਜਾਬ ਵਿਜੀਲੈਂਸ ਬਿਊਰੋ ਨੇ SHO ਅਤੇ ਹਵਾਲਦਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਕੀਤਾ ਹੱਥੀਂ ਕਾਬੂ

ਇਸ ਤੋਂ ਇਲਾਵਾ ਅੰਮ੍ਰਿਤ ਔਲਖ, ਯੋਗਰਾਜ ਸਿੰਘ, ਗੁੱਗੂ ਗਿੱਲ, ਹੌਬੀ ਧਾਲੀਵਾਲ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਗੁਰਚੇਤ ਚਿੱਤਰਕਾਰ ਤੋਂ ਇਲਾਵਾ ਹੋਰ ਕਈ ਕਲਾਕਾਰ ਵੱਖ ਵੱਖ ਕਿਰਦਾਰਾਂ ਨੂੰ ਨਿਭਾਉਂਦੇ ਨਜ਼ਰ ਆਉਣਗੇ।

movie
10 ਮਈ ਨੂੰ ਖੇਡਾਂਗੇ ਲੁੱਕਣ ਮੀਚੀ, ਪੋਸਟਰ ਹੋਇਆ ਰਿਲੀਜ਼

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਫ਼ਿਲਮ ਦੀ ਕਹਾਣੀ ਨੂੰ ਰਾਜੂ ਵਰਮਾ ਨੇ ਆਪਣੀ ਕਲਮ ‘ਚ ਪਿਰੋਇਆ ਹੈ।

-PTC News