Thu, Apr 25, 2024
Whatsapp

ਨਵੀਂ ਸੰਸਦ ਦੀ ਇਮਾਰਤ ਹੋਵੇਗੀ ਆਤਮਨੀਰਭਰ ਭਾਰਤ ਦੀ ਗਵਾਹ, ਪ੍ਰਧਾਨ ਮੰਤਰੀ ਮੋਦੀ

Written by  Jagroop Kaur -- December 10th 2020 03:57 PM
ਨਵੀਂ ਸੰਸਦ ਦੀ ਇਮਾਰਤ ਹੋਵੇਗੀ ਆਤਮਨੀਰਭਰ ਭਾਰਤ ਦੀ ਗਵਾਹ, ਪ੍ਰਧਾਨ ਮੰਤਰੀ ਮੋਦੀ

ਨਵੀਂ ਸੰਸਦ ਦੀ ਇਮਾਰਤ ਹੋਵੇਗੀ ਆਤਮਨੀਰਭਰ ਭਾਰਤ ਦੀ ਗਵਾਹ, ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਸੰਸਦ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ, ਜਿਸ ਦੀ ਸੰਭਾਵਤ ਤੌਰ 'ਤੇ 922 ਕਰੋੜ ਰੁਪਏ ਦੀ ਲਾਗਤ ਨਾਲ 2022 ਤਕ ਮੁਕੰਮਲ ਹੋਣ ਦੀ ਉਮੀਦ ਹੈ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਸੰਸਦ ਦੀ ਇਮਾਰਤ ‘ਨਵੇਂ ਅਤੇ ਪੁਰਾਣੇ ਦੇ ਸਹਿ-ਮੌਜੂਦਗੀ’ ਦੀ ਮਿਸਾਲ ਪੇਸ਼ ਕਰੇਗੀ ਅਤੇ ‘ਆਤਮਨੀਰਭਾਰ ਭਾਰਤ’ ਦਾ ਗਵਾਹ ਬਣੇਗੀ। ਅੱਜ ਦਾ ਦਿਨ ਭਾਰਤ ਦੇ ਲੋਕਤੰਤਰੀ ਇਤਿਹਾਸ ਦਾ ਇੱਕ ਮੀਲ ਪੱਥਰ ਹੈ। ਭਾਰਤੀਆਂ ਦੁਆਰਾ ਭਾਰਤ ਦੀ ਸੰਸਦ ਦੀ ਇਮਾਰਤ ਦਾ ਉਦਘਾਟਨ ਸਾਡੀ ਲੋਕਤੰਤਰੀ ਪਰੰਪਰਾ ਦਾ ਸਭ ਤੋਂ ਮਹੱਤਵਪੂਰਨ ਪੜਾਅ ਹੈ।
PM Modi lays foundation of new Parliament building; ministers, Ratan Tata  attend
ਇਹ ਕਹਿਣਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ , ਜਿਨ੍ਹਾਂ ਵੀਰਵਾਰ ਨੂੰ ਭੂਮੀ ਪੂਜਨ ਕਰਨ ਦੇ ਨਾਲ ਹੀ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ, ਭਾਰਤ ਦੇ ਲੋਕ ਮਿਲ ਕੇ ਆਪਣੀ ਸੰਸਦ ਦੀ ਇਸ ਨਵੀਂ ਇਮਾਰਤ ਦਾ ਨਿਰਮਾਣ ਕਰਾਂਗੇ, ਅਤੇ ਇਸ ਤੋਂ ਜ਼ਿਆਦਾ ਸੁੰਦਰਤਾ ਕੀ ਹੋਵੇਗੀ, ਇਸ ਤੋਂ ਪਵਿੱਤਰ ਕੀ ਹੋਵੇਗਾ, ਜਦੋਂ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਮਨਾਉਂਦਾ ਹੈ, ਤਾਂ ਉਸ ਤਿਉਹਾਰ ਦੀ ਨਵੀਂ ਪ੍ਰੇਰਣਾ ਸਾਡੀ ਸੰਸਦ ਦੀ ਨਵੀਂ ਇਮਾਰਤ ਬਣਣੀ ਚਾਹੀਦੀ ਹੈ।
PM Narendra Modi lays foundation stone of new Parliament building -  cnbctv18.com
ਅੱਗੇ ਮੋਦੀ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦਾ ਉਹ ਪਲ ਕਦੇ ਨਹੀਂ ਭੁੱਲ ਸਕਦਾ ਜਦੋਂ ਮੈਨੂੰ ਇੱਕ ਸੰਸਦ ਮੈਂਬਰ ਵਜੋਂ 2014 ਵਿੱਚ ਪਹਿਲੀ ਵਾਰ ਸੰਸਦ ਭਵਨ ਵਿੱਚ ਆਉਣ ਦਾ ਮੌਕਾ ਮਿਲਿਆ ਸੀ। ਫਿਰ ਲੋਕਤੰਤਰ ਦੇ ਇਸ ਮੰਦਰ ਵਿੱਚ ਪੈਰ ਰੱਖਣ ਤੋਂ ਪਹਿਲਾਂ, ਮੈਂ ਆਪਣਾ ਸਿਰ ਝੁਕਾਇਆ ਅਤੇ ਲੋਕਤੰਤਰ ਦੇ ਇਸ ਮੰਦਰ ਨੂੰ ਆਪਣਾ ਸਿਰ ਝੁਕਾਇਆ ਸੀ। ਦਸਣਯੋਗ ਹੈ ਕਿ ਅੱਜ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਵੈਦਿਕ ਮੰਤਰਾਂ ਨਾਲ ਭੂਮੀ ਪੂਜਨ ਪ੍ਰੋਗਰਾਮ ਸ਼ੁਰੂ ਹੋਇਆ ਅਤੇ ਇਸ ਦੇ ਸੰਪੰਨ ਹੋਣ ਤੋਂ ਬਾਅਦ ਸ਼ੁੱਭ ਮਹੂਰਤ 'ਚ ਪ੍ਰਧਾਨ ਮੰਤਰੀ ਨੇ ਰਵਾਇਤੀ ਰੀਤੀ-ਰਿਵਾਜ ਨਾਲ ਨੀਂਹ ਪੱਥਰ ਰੱਖਿਆ।
LIVE: PM Modi lays foundation stone for new Parliament building
ਲੋਕ ਸਭਾ ਸਪੀਕਰ ਓਮ ਬਿਰਲਾ, ਵੱਖ-ਵੱਖ ਸਿਆਸੀ ਦਲਾਂ ਦੇ ਨੇਤਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਕੇਂਦਰੀ ਮੰਤਰੀ, ਵੱਡੀ ਗਿਣਤੀ 'ਚ ਸੰਸਦ ਮੈਂਬਰ ਅਤੇ ਕਈ ਦੇਸ਼ਾਂ ਦੇ ਰਾਜਦੂਤ ਇਸ ਇਤਿਹਾਸਕ ਮੌਕੇ ਦੇ ਗਵਾਹ ਬਣੇ। ਨਵੇਂ ਸੰਸਦ ਭਵਨ ਦਾ ਨਿਰਮਾਣ 971 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ 64,500 ਵਰਗ ਮੀਟਰ ਖੇਤਰ 'ਚ ਕੀਤੇ ਜਾਣ ਦਾ ਪ੍ਰਭਾਵਤ ਹੈ। ਨਵੇਂ ਸੰਸਦ ਭਵਨ ਦਾ ਨਿਰਮਾਣ 2022 ਤੱਕ ਪੂਰਾ ਹੋਣਾ ਹੈ।
ਜ਼ਿਕਰਯੋਗ ਹੈ ਲੋ ਨਵੇਂ ਸੰਸਦ ਭਵਨ ਦੇ ਨਿਰਮਾਣ ਦਾ ਪ੍ਰਸਤਾਵ ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਪੀਕਰ ਐੱਮ.ਵੈਂਕਈਆ ਨਾਇਡੂ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਰਾਜ ਸਭਾ ਅਤੇ ਲੋਕ ਸਭਾ 'ਚ 5 ਅਗਸਤ 2019 ਨੂੰ ਕੀਤਾ ਸੀ। ਨਵੇਂ ਭਵਨ ਦਾ ਡਿਜ਼ਾਈਨ ਅਹਿਮਦਾਬਾਦ ਦੇ ਮੈਸਰਸ ਐੱਚ.ਸੀ.ਪੀ. ਡਿਜ਼ਾਈਨ ਅਤੇ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਨਿਰਮਾਣ ਟਾਟਾ ਪ੍ਰਾਜੈਕਟਸ ਵਲੋਂ ਕੀਤਾ ਜਾਵੇਗਾ। ਨਵੇਂ ਭਵਨ ਨੂੰ ਸਾਰੇ ਆਧੁਨਿਕ ਦ੍ਰਿਸ਼-ਸੰਚਾਰ ਸਹੂਲਤਾਵਾਂ ਅਤੇ ਡਾਟਾ ਨੈੱਟਵਰਕ ਪ੍ਰਣਾਲੀਆਂ ਨਾਲ ਲੈੱਸ ਕੀਤਾ ਜਾਵੇਗਾ।
PM Narendra Modi lays foundation stone of new Parliament building near  India Gate | India News | Zee News
ਇਹ ਯਕੀਨੀ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਕਿ ਨਿਰਮਾਣ ਕੰਮ ਦੌਰਾਨ ਸੰਸਦ ਦੇ ਸੈਸ਼ਨਾਂ ਦਾ ਆਯੋਜਨ 'ਚ ਘੱਟੋ-ਘੱਟ ਰੁਕਾਵਟ ਹੋਵੇ ਅਤੇ ਵਾਤਾਵਰਣ ਸੰਬੰਧੀ ਸਾਰੇ ਸੁਰੱਖਿਆ ਉਪਾਵਾਂ ਦਾ ਪਾਲਣ ਕੀਤਾ ਜਾਵੇ। ਲੋਕ ਸਭਾ ਸਕੱਤਰੇਤ ਅਨੁਸਾਰ ਨਵੇਂ ਸੰਸਦ ਭਵਨ ਦੇ ਲੋਕ ਸਭਾ ਕਮਰੇ 'ਚ 888 ਮੈਂਬਰਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ, ਜਿਸ 'ਚ ਸੰਯੁਕਤ ਸੈਸ਼ਨ ਦੌਰਾਨ 1224 ਮੈਂਬਰਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ। ਨਵਾਂ ਸੰਸਦ ਭਵਨ ਭਾਰਤ ਦੇ ਲੋਕਤੰਤਰ ਅਤੇ ਭਾਰਤ ਵਾਸੀਆਂ ਦੇ ਮਾਣ ਦਾ ਪ੍ਰਤੀਕ ਹੋਵੇਗਾ ਜੋ ਨਾ ਸਿਰਫ਼ ਦੇਸ਼ ਦੇ ਗੌਰਵਸ਼ਾਲੀ ਇਤਿਹਾਸ ਸਗੋਂ ਇਸ ਦੀ ਏਕਤਾ ਬਾਰੇ ਵੀ ਦਰਸਾਏਗਾ।

Top News view more...

Latest News view more...