ਮਾਲਵਾ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ 'ਸਿੱਧੂ' ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ (ਤਸਵੀਰਾਂ)

By Jashan A -- August 05, 2021 6:19 pm

ਮੋਗਾ: ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਮੋਗਾ ਸਥਿਤ ਪ੍ਰੇਮ ਫਾਰਮ ਪੁੱਜੇ, ਜਿਥੇ ਉਹਨਾਂ ਦਾ ਜੰਮਕੇ ਵਿਰੋਧ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀ ਅਤੇ ਠੇਕੇ ਤੇ ਕੰਮ ਕਰ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਧੂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਵਿਰੋਧ ਦਰਮਿਆਨ ਜਿੱਥੇ ਮਹਿਲਾ ਅਧਿਆਪਕਾਂ ਤੇ ਪੁਲੀਸ ਕਰਮਚਾਰੀਆਂ ਵਿਚਕਾਰ ਹੱਥੋਪਾਈ ਵੀ ਹੋਈ।

ਇੱਥੇ ਹੀ ਬੱਸ ਨਹੀਂ ਵਿਰੋਧ ਕਰਨ ਪੁੱਜੇ ਕਿਸਾਨਾਂ ਨੇ ਪੁਲੀਸ ਵੱਲੋਂ ਲਾਏ ਗਏ ਬੈਰੀਕੇਡ ਵੀ ਤੋੜ ਦਿੱਤੇ ਅਤੇ ਸਿੱਧੂ ਦੀ ਆਮਦ ਨੂੰ ਲੈ ਕੇ ਵੱਖ ਵੱਖ ਆਗੂਆਂ ਵੱਲੋਂ ਲਗਾਈਆ ਫਲੈਕਸ ਬੋਰਡ ਪਾਡ਼ ਕੇ ਥੱਲੇ ਸੁੱਟ ਦਿੱਤੇ ਅਤੇ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਨ ਲਈ ਪੁਲਸ ਤੋਂ ਅੱਗੇ ਲੰਘਣ ਲੱਗੇ ਤਾਂ ਪੁਲੀਸ ਨੇ ਕਿਸਾਨਾਂ ਅਤੇ ਨੌਜਵਾਨਾਂ 'ਤੇ ਲਾਠੀਚਾਰਜ ਵੀ ਕੀਤਾ ਗਿਆ।

ਹੋਰ ਪੜ੍ਹੋ: ਪੰਜਾਬ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਕੀਤਾ ਆਪਣੇ ਹਾਕੀ ਖਿਡਾਰੀਆਂ ਲਈ ਵੱਡਾ ਐਲਾਨ

ਇਸ ਮੌਕੇ ਪੁੱਜੇ ਨੌਜਵਾਨ ਆਗੂ ਸੁਖਜਿੰਦਰ ਸਿੰਘ ਮਿਸਤਰੀ ਨੇ ਕਿਹਾ ਕਿ ਅਸੀਂ ਉਨ੍ਹਾਂ ਸਮਾਂ ਇਨ੍ਹਾਂ ਨੁਮਾਇੰਦਿਆਂ ਦਾ ਵਿਰੋਧ ਕਰਦੇ ਰਹਾਂਗੇ, ਜਿਨ੍ਹਾਂ ਸਮਾਂ ਤਿੰਨੇ ਬਿੱਲ ਰੱਦ ਨਹੀਂ ਕਰਵਾ ਦਿੰਦੇ।

-PTC News

  • Share