ਟਿਕਰੀ ਬਾਰਡਰ ‘ਤੇ ਮੋਮਿਤਾ ਬਾਸੂ ਦੀ ਹੋਈ ਮੌਤ ਦੇ ਮਾਮਲੇ ‘ਚ ਨਵਾਂ ਖੁਲਾਸਾ, ‘ਆਪ’ ਨਾਲ ਜੁੜੇ ਦੋਸ਼ੀ ਦੇ ਸਬੰਧ

ਹਰਿਆਣਾ- ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ 5 ਮਹੀਨੇ ਤੋਂ ਦਿੱਲੀ-ਹਰਿਆਣਾ ਬਾਰਡਰਾਂ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸ ਦੌਰਾਨ ਕਿਸਾਨ ਅੰਦੋਲਨ ਵਿਚ ਹਿੱਸਾ ਲੈ ਰਹੇ 6 ਵਿਅਕਤੀਆਂ ‘ਤੇ ਪੁਲਿਸ ਨੇ 25 ਸਾਲਾ ਬੰਗਾਲੀ ਕੁੜੀ ਨਾਲ ਟਿਕਰੀ ਬਾਰਡਰ ‘ਤੇ ਸਮੂਹਿਕ ਜਬਰ ਜ਼ਨਾਹ ਕਰਨ ਅਤੇ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਵਿਚ ਨਵਾਂ ਮੋੜ ਆਇਆ ਹੈ ਕਿ ਜਿੰਨਾ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਦੇ ਸਬੰਧ ਆਮ ਆਦਮੀ ਪਾਰਟੀ ਨਾਲ ਜੁੜੇ ਹਨ , ਦੋਸ਼ੀਆਂ ਦੇ ਨਾਮ ਅਤੇ ਚਿਹਰੇ ਆਮ ਆਦਮੀ ਪਾਰਟੀ ਚ ਕਾਫੀ ਜਾਣੂ ਹਨ , ਜਿੰਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਨਸ਼ਰ ਹੋ ਰਹੀਆਂ ਹਨ।

Raed more : ਪੰਜਾਬ ‘ਚ ਨਹੀਂ ਘਟ ਰਿਹਾ ਕੋਰੋਨਾ ਕਹਿਰ, ਇਹਨਾਂ ਸੂਬਿਆਂ ‘ਚ ਆਏ…

ਮਾਮਲੇ ਚ ਪੀੜਤਾ ਦੇ ਪਿਤਾ ਦੀ ਸ਼ਿਕਾਇਤ ‘ਤੇ ਧਾਰਾ 365, 342, 376-ਡੀ,506 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਫ਼ਆਈਆਰ ਮੁਤਾਬਤ ਮੁਲਜ਼ਮਾਂ ਦੀ ਪਛਾਣ ਅਨਿਲ ਮਲਿਕ, ਅਨੂਪ ਸਿੰਘ, ਅੰਕੁਸ਼ ਸਾਗਵਾਨ, ਜਗਦੀਸ਼ ਬਰਾੜ ਵਜੋਂ ਹੋਈ ਹੈ, ਇਨ੍ਹਾਂ ਤੋਂ ਇਲਾਵਾ ਇਨ੍ਹਾਂ ਦੇ ਟੈਂਟ ਵਿਚ ਨਾਲ ਰਹਿਣ ਵਾਲੀਆਂ ਔਰਤਾਂ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ।

ਪਿਤਾ ਨੂੰ ਦੱਸੀ ਸਾਰੀ ਗੱਲ
ਐਫ਼.ਆਈ.ਆਰ. ਮੁਤਾਬਕ ਕੁੜੀ ਨੇ ਆਪਣੇ ਪਿਤਾ ਨੂੰ ਫੋਨ ‘ਤੇ ਦੱਸਿਆ ਕਿ ਮੁਲਜ਼ਮਾਂ ਦਾ ਉਸ ਪ੍ਰਤੀ ਰਵੱਈਆ ਠੀਕ ਨਹੀਂ ਸੀ ਅਤੇ ਉਹ ਉਸ ਨਾਲ ਧੱਕਾ ਅਤੇ ਬਲੈਕਮੇਲਿੰਗ ਕਰ ਰਹੇ ਸਨ। ਇਹ ਮਾਮਲਾ ਕਿਸਾਨ ਆਗੂਆਂ ਦੇ ਧਿਆਨ ਵਿਚ ਲਿਆਂਦਾ ਗਿਆ, ਜਿਸ ਤੋਂ ਬਾਅਦ ਉਸ ਦਾ ਵੀਡੀਓ ਬਿਆਨ ਦਰਜ ਕੀਤਾ ਗਿਆ ਅਤੇ ਉਸ ਦਾ ਟੈਂਟ ਮਹਿਲਾ ਅੰਦੋਲਨਾਕਾਰੀਆਂ ਨਾਲ ਸ਼ਿਫਟ ਕਰ ਦਿੱਤਾ ਗਿਆ।

ਐਫ.ਆਈ.ਆਰ. ਮੁਤਾਬਕ 21 ਅਪ੍ਰੈਲ ਨੂੰ ਪੀੜਤ ਕੁੜੀ ਨੂੰ ਬੁਖ਼ਾਰ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਸ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ, ਜਦੋਂ ਉਸ ਦੇ ਪਿਤਾ ਦਿੱਲੀ ਹਸਪਲਤਾਲ ਵਿਚ ਉਸ ਕੋਲ ਆਏ ਤਾਂ ਕੁੜੀ ਨੇ ਉਸ ਨੂੰ ਦੱਸਿਆ ਕਿ ਉਸ ਨਾਲ ਟਰੇਨ ਵਿਚ ਅਤੇ ਫਿਰ ਟੈਂਟ ਵਿਚ ਬਲਾਤਕਾਰ ਕੀਤਾ ਗਿਆ।