Advertisment

New Rules from 2022: ਨਵੇਂ ਸਾਲ 'ਤੇ ਬੈਂਕ ਨਿਯਮਾਂ ਤੋਂ ਲੈ ਕੇ ਇਨ੍ਹਾਂ ਚੀਜ਼ਾਂ ਦੇ ਬਦਲੇ ਨਿਯਮ

author-image
Riya Bawa
Updated On
New Update
New Rules from 2022: ਨਵੇਂ ਸਾਲ 'ਤੇ ਬੈਂਕ ਨਿਯਮਾਂ ਤੋਂ ਲੈ ਕੇ ਇਨ੍ਹਾਂ ਚੀਜ਼ਾਂ ਦੇ ਬਦਲੇ ਨਿਯਮ
Advertisment
ਚੰਡੀਗੜ੍ਹ: ਨਵੇਂ ਸਾਲ ਦੇ ਆਉਣ ਦੀ ਖੁਸ਼ੀ ਦੇ ਨਾਲ-ਨਾਲ ਨਵੇਂ ਸਾਲ ਕੁਝ ਨਵੇਂ ਬਦਲਾਵ ਵੀ ਦੇਖਣ ਨੂੰ ਮਿਲ ਰਹੇ ਹਨ। ਸਾਲ ਦੀ ਸ਼ੁਰੂਆਤ 'ਚ ਇਹ ਬਦਲਾਵ ਦੇਖਣ ਨੂੰ ਮਿਲਣਗੇ, ਇਨ੍ਹਾਂ ਬਦਲਾਵ ਦਾ ਸਿੱਧਾ ਅਸਰ ਆਮ ਜਨਤਾ ਦੀ ਜੇਬ ਤੇ ਪਵੇਗਾ। ਦੱਸ ਦਈਏ ਕਿ ਹੁਣ ATM ਤੋਂ ਨਕਦੀ ਕਢਵਾਉਣ ਲਈ ਪੈਸੇ ਕਢਵਾਉਣ ਦਾ ਚਾਰਜ ਵਧਾ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਬੈਂਕਾਂ ਨੂੰ ਨਕਦੀ ਨਿਕਾਸੀ ਚਾਰਜ ਵਧਾਉਣ ਦੀ ਇਜਾਜ਼ਤ ਦੇਣ ਤੋਂ ਬਾਅਦ, ਇੰਡੀਆ ਪੋਸਟ ਪੇਮੈਂਟ ਬੈਂਕ ਸਮੇਤ ਕਈ ਨਿੱਜੀ ਬੈਂਕਾਂ ਨੇ ਵੀ ਆਪਣੇ ਨਿਕਾਸੀ ਖ਼ਰਚੇ ਵਧਾ ਦਿੱਤੇ ਹਨ ਜੋ 1 ਜਨਵਰੀ, 2022 ਤੋਂ ਲਾਗੂ ਹਨ।
Advertisment
publive-image ਨਵੀਆਂ ਤਬਦੀਲੀਆਂ 'ਤੇ ਇੱਕ ਨਜ਼ਰ :- ATM ਤੋਂ ਨਕਦੀ ਕਢਵਾਉਣਾ ਮਹਿੰਗਾ: 1 ਜਨਵਰੀ, 2022 ਤੋਂ ਗਾਹਕਾਂ ਨੂੰ ਹੁਣ ਮਹੀਨੇ ਦੀ ਸੀਮਾ ਤੋਂ ਵੱਧ ਲੈਣ-ਦੇਣ ਲਈ 20 ਰੁਪਏ ਦੀ ਥਾਂ ਹਰ ਟ੍ਰਾਂਜੈਕਸ਼ਨ ਲਈ 21 ਰੁਪਏ ਅਦਾ ਕਰਨੇ ਪੈਣਗੇ।
Advertisment
ਜੁੱਤੇ-ਚੱਪਲਾਂ ਖਰੀਦਣਾ ਮਹਿੰਗਾ- ਸਭ ਤੋਂ ਪਹਿਲਾਂ 1 ਜਨਵਰੀ ਤੋਂ ਫੁਟਵੀਅਰ ਇੰਡਸਟਰੀ 'ਤੇ GST ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਹਨ। ਫੁਟਵੀਅਰ ਇੰਡਸਟਰੀ 'ਤੇ GST ਦੀਆਂ ਦਰਾਂ ਪੰਜ ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤੀਆਂ ਗਈਆਂ ਹਨ। ਅਜਿਹੇ 'ਚ ਜੁੱਤੀਆਂ ਅਤੇ ਚੱਪਲਾਂ ਖਰੀਦਣੀਆਂ ਮਹਿੰਗੀਆਂ ਹੋ ਜਾਣਗੀਆਂ। publive-image ਬੈਂਕ ਲਾਕਰ ਨਾਲ ਸਬੰਧਤ ਨਿਯਮ ਹੋਏ ਸਖ਼ਤ- ਇਸ ਸਾਲ ਅਗਸਤ 'ਚ ਰਿਜ਼ਰਵ ਬੈਂਕ ਨੇ ਬੈਂਕ ਲਾਕਰਾਂ ਨਾਲ ਜੁੜੇ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਸੀ। ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, ਬੈਂਕ ਕਰਮਚਾਰੀਆਂ ਵਲੋਂ ਅੱਗ ਲੱਗਣ, ਚੋਰੀ, ਇਮਾਰਤ ਢਹਿਣ ਅਤੇ ਧੋਖਾਧੜੀ ਦੇ ਮਾਮਲੇ ਵਿੱਚ ਲਾਕਰ ਪ੍ਰਤੀ ਬੈਂਕ ਦੀ ਦੇਣਦਾਰੀ ਸਾਲਾਨਾ ਕਿਰਾਏ ਦੇ 100 ਗੁਣਾ ਤੱਕ ਸੀਮਿਤ ਹੋਵੇਗੀ। ਲਾਕਰਾਂ ਬਾਰੇ ਸੋਧੇ ਦਿਸ਼ਾ-ਨਿਰਦੇਸ਼ 1 ਜਨਵਰੀ, 2022 ਤੋਂ ਲਾਗੂ ਹੋਣਗੇ।
Advertisment
publive-image ਆਨਲਾਈਨ ਖਾਣ 'ਤੇ ਪੰਜ ਫੀਸਦੀ ਟੈਕਸ- ਸਵਿਗੀ ਅਤੇ ਜ਼ੋਮੈਟੋ ਵਰਗੀਆਂ ਈ-ਕਾਮਰਸ ਕੰਪਨੀਆਂ ਵੀ ਪ੍ਰਕਿਰਿਆਤਮਕ ਤਬਦੀਲੀਆਂ ਦੇ ਹਿੱਸੇ ਵਜੋਂ ਆਪਣੀਆਂ ਸੇਵਾਵਾਂ 'ਤੇ GST ਚਾਰਜ ਕਰਨਗੀਆਂ। ਕੰਪਨੀਆਂ ਨੂੰ ਇਨ੍ਹਾਂ ਸੇਵਾਵਾਂ ਦੇ ਬਦਲੇ GST ਇਕੱਠਾ ਕਰਕੇ ਸਰਕਾਰ ਕੋਲ ਜਮ੍ਹਾ ਕਰਨਾ ਹੋਵੇਗਾ। ਇਸ ਨਾਲ ਖਪਤਕਾਰਾਂ 'ਤੇ ਕੋਈ ਵਾਧੂ ਬੋਝ ਨਹੀਂ ਪਵੇਗਾ, ਕਿਉਂਕਿ ਰੈਸਟੋਰੈਂਟ ਪਹਿਲਾਂ ਹੀ ਜੀਐੱਸਟੀ ਵਸੂਲ ਰਹੇ ਹਨ। publive-image
Advertisment
ਐਲਪੀਜੀ ਸਿਲੰਡਰ ਦੀ ਕੀਮਤ- ਐਲਪੀਜੀ ਸਿਲੰਡਰ ਦੀ ਕੀਮਤ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਤੈਅ ਹੁੰਦੀ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਐਲਪੀਜੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਅਤੇ ਸਬਸਿਡੀਆਂ ਵਿੱਚ ਵੀ ਕਮੀ ਆਈ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ 1 ਜਨਵਰੀ 2022 ਨੂੰ ਨਵੇਂ ਸਾਲ ਵਾਲੇ ਦਿਨ ਸਿਲੰਡਰ ਦੀਆਂ ਕੀਮਤਾਂ ਵਧਦੀਆਂ ਹਨ ਜਾਂ ਨਹੀਂ। ਡਿਜੀਟਲ ਭੁਗਤਾਨ ਲਈ ਨਿਯਮ- ਨਵੇਂ ਸਾਲ ਤੋਂ ਆਨਲਾਈਨ ਭੁਗਤਾਨ ਕਰਦੇ ਸਮੇਂ, ਤੁਹਾਨੂੰ ਹਰ ਵਾਰ ਭੁਗਤਾਨ ਕਰਨ 'ਤੇ 16 ਅੰਕਾਂ ਦੇ ਡੈਬਿਟ ਜਾਂ ਕ੍ਰੈਡਿਟ ਕਾਰਡ ਨੰਬਰ ਸਮੇਤ ਕਾਰਡ ਦਾ ਪੂਰਾ ਵੇਰਵਾ ਭਰਨਾ ਹੋਵੇਗਾ। ਇਸ ਤੋਂ ਇਲਾਵਾ ਨਵੀਂ ਪ੍ਰਣਾਲੀ ਦੇ ਤਹਿਤ, ਜੇਕਰ ਤੁਹਾਡੇ ਕਾਰਡ ਨਾਲ ਜੁੜੀ ਕੋਈ ਵੀ ਜਾਣਕਾਰੀ ਪਹਿਲਾਂ ਤੋਂ ਵੈਬਸਾਈਟ ਜਾਂ ਐਪ 'ਤੇ ਸੇਵ ਹੈ, ਤਾਂ ਉਹ ਹੁਣ ਆਪਣੇ ਆਪ ਡਿਲੀਟ ਹੋ ਜਾਵੇਗੀ। publive-image -PTC News-
punjabi-news new-year commercial-lpg-cylinder-prices commercial-cylinder-prices lpg-cylinder-prices cylinder-prices new-rules-from-1st-january-2022 rule-changes
Advertisment

Stay updated with the latest news headlines.

Follow us:
Advertisment