Fri, Apr 26, 2024
Whatsapp

ਨਵੇਂ ਸਾਲ ਵਾਲੇ ਦਿਨ ਵਿਸ਼ਵ ਭਰ 'ਚ ਜਨਮੇ 4 ਲੱਖ ਦੇ ਕਰੀਬ ਬੱਚੇ, ਇਸ ਦੇਸ਼ 'ਚ ਜੰਮਿਆ ਦੁਨੀਆ ਦਾ ਪਹਿਲਾ ਬੱਚਾ, ਪਹਿਲੇ ਨੰਬਰ 'ਤੇ ਭਾਰਤ

Written by  Shanker Badra -- January 02nd 2020 05:26 PM
ਨਵੇਂ ਸਾਲ ਵਾਲੇ ਦਿਨ ਵਿਸ਼ਵ ਭਰ 'ਚ ਜਨਮੇ 4 ਲੱਖ ਦੇ ਕਰੀਬ ਬੱਚੇ, ਇਸ ਦੇਸ਼ 'ਚ ਜੰਮਿਆ ਦੁਨੀਆ ਦਾ ਪਹਿਲਾ ਬੱਚਾ, ਪਹਿਲੇ ਨੰਬਰ 'ਤੇ ਭਾਰਤ

ਨਵੇਂ ਸਾਲ ਵਾਲੇ ਦਿਨ ਵਿਸ਼ਵ ਭਰ 'ਚ ਜਨਮੇ 4 ਲੱਖ ਦੇ ਕਰੀਬ ਬੱਚੇ, ਇਸ ਦੇਸ਼ 'ਚ ਜੰਮਿਆ ਦੁਨੀਆ ਦਾ ਪਹਿਲਾ ਬੱਚਾ, ਪਹਿਲੇ ਨੰਬਰ 'ਤੇ ਭਾਰਤ

ਨਵੇਂ ਸਾਲ ਵਾਲੇ ਦਿਨ ਵਿਸ਼ਵ ਭਰ 'ਚ ਜਨਮੇ 4 ਲੱਖ ਦੇ ਕਰੀਬ ਬੱਚੇ, ਇਸ ਦੇਸ਼ 'ਚ ਜੰਮਿਆ ਦੁਨੀਆ ਦਾ ਪਹਿਲਾ ਬੱਚਾ, ਪਹਿਲੇ ਨੰਬਰ 'ਤੇ ਭਾਰਤ:ਨਵੀਂ ਦਿੱਲੀ : ਦੁਨੀਆ ਭਰ ਦੇ ਹਰ ਦੇਸ਼ ਵਿਚ ਨਵੇਂ ਸਾਲ ਦੀ ਬੇਸਬਰੀ ਨਾਲ ਉਡੀਕ ਹੁੰਦੀ ਹੈ ਅਤੇ ਉਸ ਤੋਂ ਵੀ ਜ਼ਿਆਦਾ ਉਡੀਕ ਹੁੰਦੀ ਹੈ, ਜਿਨ੍ਹਾਂ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਨੰਨ੍ਹੇ ਮਹਿਮਾਨਾਂ ਬਾਰੇ ਦੱਸਣ ਜਾ ਰਹੇ ਹਾਂ , ਜਿਨ੍ਹਾਂ ਨੇ ਸਾਲ 2020 ਦੇ ਪਹਿਲੇ ਦਿਨ ਜਨਮ ਲਿਆ ਹੈ। ਇਸ ਦੌਰਾਨ ਪੰਜਾਬ ਦੇ ਵਿੱਚ ਵੀ ਕਈ ਬੱਚਿਆਂ ਨੇ ਜਨਮ ਲਿਆ ਹੈ। [caption id="attachment_375529" align="aligncenter" width="300"]New Year Day 4 million babies born the world , First baby born in this country ਨਵੇਂ ਸਾਲ ਵਾਲੇ ਦਿਨ ਵਿਸ਼ਵ ਭਰ 'ਚ ਜਨਮੇ 4 ਲੱਖ ਦੇ ਕਰੀਬ ਬੱਚੇ, ਇਸ ਦੇਸ਼ 'ਚ ਜੰਮਿਆਦੁਨੀਆ ਦਾ ਪਹਿਲਾ ਬੱਚਾ, ਪਹਿਲੇ ਨੰਬਰ 'ਤੇ ਭਾਰਤ[/caption] ਮਿਲੀ ਜਾਣਕਾਰੀ ਅਨੁਸਾਰ ਸੰਯੁਕਤ ਰਾਸ਼ਟਰ ਦੀ ਬੱਚਿਆਂ ਸਬੰਧੀ ਇਕ ਏਜੰਸੀ ਮੁਤਾਬਿਕ ਲਗਭਗ 3 ਲੱਖ 92 ਹਜ਼ਾਰ 78 ਬੱਚੇ ਵਿਸ਼ਵ ਭਰ 'ਚ ਨਵੇਂ ਸਾਲ ਦੇ ਪਹਿਲੇ ਦਿਨ ਜਨਮੇ ਹਨ। ਇਸ ਦੌਰਾਨ ਰਿਕਾਰਡ 67,385 ਦੀ ਗਿਣਤੀ ਨਾਲ ਵਿਸ਼ਵ ਭਰ 'ਚ ਸਭ ਤੋਂ ਵੱਧ ਬੱਚੇ ਭਾਰਤ ਵਿਚ ਜਨਮੇ ਹਨ। [caption id="attachment_375530" align="aligncenter" width="300"]New Year Day 4 million babies born the world , First baby born in this country ਨਵੇਂ ਸਾਲ ਵਾਲੇ ਦਿਨ ਵਿਸ਼ਵ ਭਰ 'ਚ ਜਨਮੇ 4 ਲੱਖ ਦੇ ਕਰੀਬ ਬੱਚੇ, ਇਸ ਦੇਸ਼ 'ਚ ਜੰਮਿਆਦੁਨੀਆ ਦਾ ਪਹਿਲਾ ਬੱਚਾ, ਪਹਿਲੇ ਨੰਬਰ 'ਤੇ ਭਾਰਤ[/caption] ਇਸ ਦੇ ਇਲਾਵਾ ਚੀਨ ਵਿਚ 46,299 ਬੱਚੇ ਜਨਮੇ ਹਨ ਅਤੇ ਉਹ ਦੂਸਰੇ ਸਥਾਨ 'ਤੇ ਰਿਹਾ ਹੈ। ਨਾਈਜੀਰੀਆ 'ਚ 26,039 , ਪਾਕਿਸਤਾਨ 'ਚ 16,787, ਇੰਡੋਨੇਸ਼ੀਆ 'ਚ 13,020, ਅਮਰੀਕਾ 'ਚ 10,452 ਬੱਚੇ ਨਵੇਂ ਸਾਲ ਦੇ ਪਹਿਲੇ ਦਿਨ ਜਨਮੇ ਹਨ। [caption id="attachment_375528" align="aligncenter" width="300"]New Year Day 4 million babies born the world , First baby born in this country ਨਵੇਂ ਸਾਲ ਵਾਲੇ ਦਿਨ ਵਿਸ਼ਵ ਭਰ 'ਚ ਜਨਮੇ 4 ਲੱਖ ਦੇ ਕਰੀਬ ਬੱਚੇ, ਇਸ ਦੇਸ਼ 'ਚ ਜੰਮਿਆਦੁਨੀਆ ਦਾ ਪਹਿਲਾ ਬੱਚਾ, ਪਹਿਲੇ ਨੰਬਰ 'ਤੇ ਭਾਰਤ[/caption] ਦੱਸ ਦੇਈਏ ਕਿ ਸਾਲ 2020 ਦੇ ਸਭ ਤੋਂ ਪਹਿਲੇ ਬੱਚੇ ਨੇ ਗੁਆਮ ਮੈਮੋਰੀਅਲ ਹਸਪਤਾਲ ਵਿਚ ਜਨਮ ਲਿਆ ਹੈ। ਨਵਾਂ ਸਾਲ ਚੜ੍ਹਨ ਤੋਂ ਸਿਰਫ 42 ਸੈਕਿੰਡ ਬਾਅਦ ਪੈਦਾ ਹੋਏ ਅਮਰੀਕਨ ਬੱਚੇ ਦਾ ਨਾਂ ਮਾਪਿਆਂ ਨੇ ਓਜ਼ ਕਾਰਲਿਨ ਯੰਗ ਰੱਖਿਆ ਹੈ। ਬੱਚੇ ਦੇ ਜਨਮ ਤੋਂ ਬਾਅਦ ਉਸ ਦੇ ਮਾਪੇ, ਕ੍ਰਿਸਟੋਫਰ ਤੇ ਟਾਮੀ ਯੰਗ ਬਹੁਤ ਖੁਸ਼ ਨਜ਼ਰ ਆਏ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚਾ ਪੂਰੀ ਤਰ੍ਹਾਂ ਸਿਹਤਮੰਦ ਹੈ। -PTCNews


Top News view more...

Latest News view more...