ਮੁੱਖ ਖਬਰਾਂ

ਨਿਊਜ਼ੀਲੈਂਡ ਦੇ ਕ੍ਰਾਈਸਚਰਚ ਸ਼ਹਿਰ 'ਚ ਇੱਕ ਵਾਰ ਫ਼ਿਰ ਹੋਇਆ ਜ਼ੋਰਦਾਰ ਧਮਾਕਾ , 6 ਜ਼ਖਮੀ

By Shanker Badra -- July 19, 2019 11:41 am

ਨਿਊਜ਼ੀਲੈਂਡ ਦੇ ਕ੍ਰਾਈਸਚਰਚ ਸ਼ਹਿਰ 'ਚ ਇੱਕ ਵਾਰ ਫ਼ਿਰ ਹੋਇਆ ਜ਼ੋਰਦਾਰ ਧਮਾਕਾ , 6 ਜ਼ਖਮੀ :ਕ੍ਰਾਈਸਚਰਚ : ਨਿਊਜ਼ੀਲੈਂਡ ਦੇ ਕ੍ਰਾਈਸਚਰਚ ਸ਼ਹਿਰ ਵਿਚ ਇਕ ਘਰ ਅੰਦਰ ਵੱਡਾ ਗੈਸ ਧਮਾਕਾ ਹੋਇਆ ਹੈ। ਇਸ ਹਾਦਸੇ ਵਿੱਚ 6 ਲੋਕ ਗੰਭੀਰ ਰੂਪ ਤੋਂ ਜ਼ਖਮੀ ਹੋ ਗਏ ਹਨ। ਇਸ ਗੈਸ ਧਮਾਕੇ ਵਿੱਚ ਇੱਕ ਘਰ ਪੂਰੀ ਤਰਾਂ ਤਬਾਹ ਹੋ ਗਿਆ ਹੈ, ਜਦਕਿ ਪੰਜ ਹੋਰਨਾਂ ਘਰਾਂ ਨੂੰ ਨੁਕਸਾਨ ਹੋਇਆ ਹੈ।ਇਸ ਘਟਨਾ ਤੋਂ ਬਾਅਦ ਦਰਜਨਾਂ ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ।

New Zealand Christchurch Gas explosion , injures SIX people ਨਿਊਜ਼ੀਲੈਂਡ ਦੇ ਕ੍ਰਾਈਸਚਰਚ ਸ਼ਹਿਰ 'ਚ ਇੱਕ ਵਾਰ ਫ਼ਿਰ ਹੋਇਆ ਜ਼ੋਰਦਾਰ ਧਮਾਕਾ , 6 ਜ਼ਖਮੀ

ਇਹ ਘਟਨਾ ਅੱਜ ਸ਼ੁੱਕਰਵਾਰ ਨੂੰ ਲਗਭਗ 10.20 (ਨਿਊਜ਼ੀਲੈਂਡ ਸਮੇਂ ਅਨੁਸਾਰ) ਵਜੇ ਦੀ ਹੈ। ਇਸ ਦੌਰਾਨ ਜ਼ਖ਼ਮੀਆਂ ਨੂੰ ਕ੍ਰਾਈਸਚਰਚ ਹਸਪਤਾਲ ਲਿਜਾਇਆ ਗਿਆ ਹੈ।

New Zealand Christchurch Gas explosion , injures SIX people ਨਿਊਜ਼ੀਲੈਂਡ ਦੇ ਕ੍ਰਾਈਸਚਰਚ ਸ਼ਹਿਰ 'ਚ ਇੱਕ ਵਾਰ ਫ਼ਿਰ ਹੋਇਆ ਜ਼ੋਰਦਾਰ ਧਮਾਕਾ , 6 ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹੁਸ਼ਿਆਰਪੁਰ ‘ਚ ਵਾਪਰਿਆ ਦਰਦਨਾਕ ਹਾਦਸਾ , 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਇਸ ਸਬੰਧੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਗੈਸ ਧਮਾਕਾ ਸੀ ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਕ੍ਰਾਈਸਚਰਚ ਸ਼ਹਿਰ ਵਿੱਚ ਦੋ ਮਸਜਿਦਾਂ 'ਤੇ ਹਮਲਾ ਹੋਇਆ ਸੀ ,ਜਿਸ ਵਿੱਚ 51 ਲੋਕ ਮਾਰੇ ਗਏ ਸਨ।
-PTCNews

  • Share