ਨਿਊਜ਼ਲੈਂਡ ਦੀ ਮਸਜਿਦ ‘ਚ 50 ਲੋਕਾਂ ਦਾ ਕਤਲ ਕਰਨ ਵਾਲੇ ਹਮਲਾਵਰ ਨੇ ਹਟਾਇਆ ਆਪਣਾ ਵਕੀਲ , ਖੁਦ ਲੜੇਗਾ ਕੇਸ

New Zealand mosque attack terrorist Branton Trent Removed your lawyer
ਨਿਊਜ਼ਲੈਂਡ ਦੀ ਮਸਜਿਦ 'ਚ 50 ਲੋਕਾਂ ਦਾ ਕਤਲ ਕਰਨ ਵਾਲੇ ਹਮਲਾਵਰ ਨੇ ਹਟਾਇਆ ਆਪਣਾ ਵਕੀਲ , ਖੁਦ ਲੜੇਗਾ ਕੇਸ

ਨਿਊਜ਼ਲੈਂਡ ਦੀ ਮਸਜਿਦ ‘ਚ 50 ਲੋਕਾਂ ਦਾ ਕਤਲ ਕਰਨ ਵਾਲੇ ਹਮਲਾਵਰ ਨੇ ਹਟਾਇਆ ਆਪਣਾ ਵਕੀਲ , ਖੁਦ ਲੜੇਗਾ ਕੇਸ:ਕ੍ਰਾਈਸਟਚਰਚ : ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ‘ਚ ਦੋ ਮਸਜਿਦਾਂ ‘ਤੇ ਹਮਲਾ ਕਰਕੇ 50 ਲੋਕਾਂ ਦਾ ਕਤਲ ਕਰਨ ਵਾਲੇ ਸ਼ੱਕੀ ਦੋਸ਼ੀ ਬ੍ਰੈਂਟਨ ਟੈਰੇਂਟ ਨੇ ਅਪਣੇ ਵਕੀਲ ਨੂੰ ਹਟਾ ਦਿੱਤਾ ਹੈ ਅਤੇ ਉਹ ਖੁਦ ਕੇਸ ਲੜੇਗਾ।ਅਦਾਲਤ ਨੇ ਉਸਦੇ ਵਕੀਲ ਵਜੋਂ ਰਿਚਰਡ ਪੀਟਰਸ ਦੀ ਨਿਯੁਕਤੀ ਕੀਤੀ ਸੀ ਅਤੇ ਉਨ੍ਹਾਂ ਸ਼ੁਰੂਆਤੀ ਸੁਣਵਾਈ ਵਿਚ ਉਸਦਾ ਪ੍ਰਤੀਨਿਧਤਵ ਕੀਤਾ ਸੀ।ਉਥੇ ਆਸਟਰੇਲੀਆ ਦੀ ਪੁਲਿਸ ਨੇ ਦੋਸ਼ੀ ਬ੍ਰੇਂਟਨ ਟਾਰੇਂਟ ਨਾਲ ਜੁੜੇ ਦੋ ਮਕਾਨਾਂ ਦੀ ਸੋਮਵਾਰ ਨੂੰ ਸਵੇਰੇ ਤਲਾਸ਼ੀ ਲਈ ਹੈ।

New Zealand mosque attack terrorist Branton Trent Removed your lawyer
ਨਿਊਜ਼ਲੈਂਡ ਦੀ ਮਸਜਿਦ ‘ਚ 50 ਲੋਕਾਂ ਦਾ ਕਤਲ ਕਰਨ ਵਾਲੇ ਹਮਲਾਵਰ ਨੇ ਹਟਾਇਆ ਆਪਣਾ ਵਕੀਲ , ਖੁਦ ਲੜੇਗਾ ਕੇਸ

ਨਿਊਜ਼ੀਲੈਂਡ ਹੇਰਾਲਡ ਦੀ ਰਿਪੋਰਟ ਮੁਤਾਬਕ ਕ੍ਰਾਈਸਟਚਰਚ ਜ਼ਿਲ੍ਹਾ ਅਦਾਲਤ ਵਿਚ ਬ੍ਰੈਂਟਨ ਟੈਰੇਂਟ ਦਾ ਕੇਸ ਲੜਨ ਵਾਲੇ ਵਕੀਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਬਰੈਂਟਨ ਬਿਲਕੁਲ ਤੰਦਰੁਸਤ ਦਿਖਾਈ ਦਿੱਤਾ ਅਤੇ ਉਹ ਮਾਨਸਿਕ ਤੌਰ ‘ਤੇ ਵੀ ਠੀਕ ਹੈ।ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਖੂਨ ਦੀ ਹੋਲੀ ਖੇਡਣ ਵਾਲੇ ਬਰੈਂਟਨ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ।ਉਸ ਨੂੰ ਜਦੋਂ ਕੋਰਟ ਵਿਚ ਲਿਆਇਆ ਗਿਆ ਤਾਂ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ।

New Zealand mosque attack terrorist Branton Trent Removed your lawyer
ਨਿਊਜ਼ਲੈਂਡ ਦੀ ਮਸਜਿਦ ‘ਚ 50 ਲੋਕਾਂ ਦਾ ਕਤਲ ਕਰਨ ਵਾਲੇ ਹਮਲਾਵਰ ਨੇ ਹਟਾਇਆ ਆਪਣਾ ਵਕੀਲ , ਖੁਦ ਲੜੇਗਾ ਕੇਸ

ਦਰਅਸਲ ‘ਚ ਦੋਸ਼ੀ ਅਪਣੀ ਹੈਵਾਨੀਅਤ ‘ਤੇ ਕਿਸੇ ਤਰ੍ਹਾਂ ਦਾ ਪਛਤਾਵਾ ਜਤਾਉਣ ਦੀ ਬਜਾਏ ਕੋਰਟ ਵਿਚ ਖੜ੍ਹਾ ਮੁਸਕਰਾ ਰਿਹਾ ਸੀ।ਜੱਜ ਨੇ ਉਸ ਦੇ ਖ਼ਿਲਾਫ਼ ਹੱਤਿਆ ਦੇ ਦੋਸ਼ ਤੈਅ ਕੀਤੇ ਹਨ ਅਤੇ ਹੋਰ ਵੀ ਦੋਸ਼ ਲਗਾਏ ਜਾ ਸਕਦੇ ਹਨ।ਕੋਰਟ ਨੇ ਹਮਲਾਵਰ ਨੂੰ ਅਗਲੀ ਸੁਣਵਾਈ ਤੱਕ ਹਿਰਾਸਤ ਵਿਚ ਭੇਜ ਦਿੱਤਾ।ਉਸ ਨੇ ਜ਼ਮਾਨਤ ਲਈ ਕੋਈ ਅਰਜ਼ੀ ਨਹੀਂ ਦਿੱਤੀ।

New Zealand mosque attack terrorist Branton Trent Removed your lawyer
ਨਿਊਜ਼ਲੈਂਡ ਦੀ ਮਸਜਿਦ ‘ਚ 50 ਲੋਕਾਂ ਦਾ ਕਤਲ ਕਰਨ ਵਾਲੇ ਹਮਲਾਵਰ ਨੇ ਹਟਾਇਆ ਆਪਣਾ ਵਕੀਲ , ਖੁਦ ਲੜੇਗਾ ਕੇਸ

ਆਸਟ੍ਰੇਲੀਆ ਪੁਲਿਸ ਦਾ ਕਹਿਣਾ ਹੈ ਕਿ ਬ੍ਰੈਂਟਨ ਟੈਰੇਂਟ ਦਾ ਪਰਿਵਾਰ ਉਨ੍ਹਾਂ ਜਾਂਚ ਵਿਚ ਸਹਿਯੋਗ ਕਰੇਗਾ।ਉਸ ਦੀ ਭੈਣ ਅਤੇ ਮਾਂ ਨੂੰ ਵੀ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾ ਦਿੱਤਾ ਗਿਆ ਹੈ।ਬਰੈਂਟਨ ਵਲੋਂ ਅਲ ਨੂਰ ਅਤੇ ਲਿਨਵੁਡ ਮਸਜਿਦ ‘ਤੇ ਕੀਤੇ ਹਮਲੇ ਦੇ ਬਾਅਦ ਤੋਂ ਨਿਊਜ਼ੀਲੈਂਡ ਵਿਚ ਹਾਈ ਅਲਰਟ ਹੈ।ਬਰੈਂਟਨ ਨੇ ਇਸ ਹਮਲੇ ਦਾ ਲਾਈਵ ਵੀਡੀਓ ਵੀ ਬਣਾਇਆ ਸੀ, ਜੋ ਕਿ 17 ਮਿੰਟ ਦਾ ਸੀ।
-PTCNews