ਨਿਊਜ਼ੀਲੈਂਡ ਦੀ PM ਨੂੰ ਕੈਫੇ ਅੰਦਰ ਨਹੀਂ ਹੋਣ ਦਿੱਤਾ ਦਾਖਲ, ਕਿਹਾ- Sorry, ਜਗ੍ਹਾ ਨਹੀਂ

New Zealand PM Jacinda Ardern turned away from cafe under coronavirus restrictions
ਨਿਊਜ਼ੀਲੈਂਡ ਦੀ PM ਨੂੰ ਕੈਫੇ ਅੰਦਰ ਨਹੀਂ ਹੋਣ ਦਿੱਤਾ ਦਾਖਲ, ਕਿਹਾ- Sorry, ਜਗ੍ਹਾ ਨਹੀਂ 

ਨਿਊਜ਼ੀਲੈਂਡ ਦੀ PM ਨੂੰ ਕੈਫੇ ਅੰਦਰ ਨਹੀਂ ਹੋਣ ਦਿੱਤਾ ਦਾਖਲ, ਕਿਹਾ- Sorry, ਜਗ੍ਹਾ ਨਹੀਂ:ਨਿਊਜ਼ੀਲੈਂਡ : ਜਦੋਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਆਪਣੇ ਪਤੀ ਕਲਾਰਕ ਗ੍ਰੇਫੋਰਡ ਨਾਲ ਵੇਲਿੰਗਟਨ ਦੇ ਮਸ਼ਹੂਰ ਕੈਫ਼ੇ ਓਲਿਵ (Olive) ਵਿੱਚ ਗਈ ਤਾਂ ਰੈਸਟੋਰੈਂਟ ਦੇ ਮੈਨੇਜਰ ਨੇ ਉਨ੍ਹਾਂ ਨੂੰ ਇਹ ਕਹਿ ਕਰ ਰੋਕ ਦਿੱਤਾ ਕਿ ਰੈਸਟੋਰੈਂਟ ਵਿੱਚ ਬੈਠਣ ਲਈ ਜਗ੍ਹਾ ਨਹੀਂ ਹੈ। ਇਸ ਪੂਰੀ ਘਟਨਾਂ ਦੀ ਜਾਣਕਾਰੀ ਰੈਸਟੋਰੇਂਟ ਵਿਚ ਮੌਜੂਦ ਇਕ ਵਿਅਕਤੀ ਨੇ ਟਵਿੱਟਰ ਉੱਤੇ ਦਿੱਤੀ ਹੈ। ਉਸਨੇ ਲਿਖਿਆ  OMG , ਨਿਊਜ਼ੀਲੈਂਡ ਦੀ ਪੀਐਮ ਨੇ ਕੈਫ਼ੇ ਓਲਿਵ ਵਿਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਥਾਂ ਨਾ ਹੋਣ ਕਰਕੇ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ।

ਦਰਅਸਲ ‘ਚ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੇ ਤਹਿਤ ਰੈਸਟੋਰੈਂਟ ਵਿੱਚ 100 ਲੋਕਾਂ ਨੂੰ ਇਜਾਜ਼ਤ ਹੈ ਅਤੇ 1 ਮੀਟਰ ਦੀ ਦੂਰੀ ਉੱਤੇ ਸਮੂਹਾਂ ਦੇ ਬੈਠਣ ਦੇ ਨਿਰਦੇਸ਼ ਹਨ । ਇਸ ਦੇ ਬਾਵਜੂਦ ਨਿਊਜ਼ੀਲੈਂਡ ਦੇ ਪੀ ਐਮ ਲਈ ਰੈਸਟੋਰੈਂਟ ਬੈਠਣ ਦੀ ਵਿਵਸਥਾ ਨਹੀਂ ਕਰ ਸਕਿਆ। ਹਾਲਾਂਕਿ ਇਸ ਗੜਬੜੀ ਲਈ ਆਰਡਰਨ ਦੇ ਪਤੀ ਨੇ ਆਪਣੇ ਆਪ ਨੂੰ ਜ਼ਿੰਮੇਵਾਰ ਦੱਸਿਆ ਅਤੇ ਕਿਹਾ ਕਿ ਉਹ ਪਹਿਲਾਂ ਤੋਂ ਟੇਬਲ ਬੁੱਕ ਨਹੀਂ ਕਰ ਸਕੇ, ਜਿਸ ਵਜ੍ਹਾ ਨਾਲ ਟੇਬਲ ਦਾ ਇੰਤਜ਼ਾਮ ਨਹੀਂ ਹੋ ਸਕਿਆ।

ਇਸ ਦੌਰਾਨ ਖ਼ਾਸ ਗੱਲ ਇਹ ਰਹੀ ਕਿ ਪੀਐਮ ਜੈਕਿੰਡਾ ਵੀ ਬਾਕੀ ਗ੍ਰਾਹਕਾਂ ਦੀ ਤਰ੍ਹਾ ਟੇਬਲ ਖਾਲ੍ਹੀ ਹੋਣ ਦਾ ਬਾਹਰ ਇੰਤਜਾਰ ਕਰ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਦੂਜਿਆਂ ਦੀ ਤਰ੍ਹਾ ਹੀ ਬਾਹਰ ਰਹਿ ਕੇ ਇੰਤਜ਼ਾਰ ਕਰਨਾ ਪਸੰਦ ਕਰੇਗੀ। ਦੱਸਿਆ ਜਾਂਦਾ ਹੈ ਕਿ ਕਰੀਬ ਪੌਣੇ ਦੋ ਘੰਟੇ ਬਾਅਦ ਪੀਐਮ ਅਤੇ ਉਸ ਦੇ ਪਤੀ ਨੂੰ ਰੋਕਣ ਵਾਲਾ ਮੈਨੇਜਰ ਖੁਦ ਹੀ ਉਨ੍ਹਾਂ ਨੂੰ ਬਲਾਉਣ ਗਿਆ ਸੀ।

ਦੱਸ ਦੇਈਏ ਕਿ ਕੋਰੋਨਾ ਉੱਤੇ ਕਾਬੂ ਪਾਉਣ ਤੋਂ ਬਾਅਦ ਨਿਊਜ਼ੀਲੈਂਡ ਦੀ ਸਰਕਾਰ ਨੇ 2 ਦਿਨ ਪਹਿਲਾਂ ਲਾਕਾਊਨ ਦੇ ਨਿਯਮਾਂ ਵਿਚ ਢਿੱਲ ਦਿੰਦੇ ਹੋਏ ਰੈਸਟੋਰੈਂਟਾਂ ਅਤੇ ਕੈਫੇ ਖੋਲ੍ਹਣ ਦੀ ਆਗਿਆ ਦੇ ਦਿੱਤੀ ਸੀ। ਉੱਥੇ ਹੀ ਜਦੋਂ ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਆਰਡਰਨ ਇਕ ਕੈਫੇ ਵਿਚ ਪਹੁੰਚੀ ਤਾਂ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਵੀ ਕੋਈ ਵਿਸ਼ੇਸ਼ ਛੁੱਟ ਨਹੀਂ ਦਿੱਤੀ ਗਈ ਤੇ ਥਾਂ ਨਾ ਹੋਣ ਕਰਕੇ ਉਨ੍ਹਾਂ ਨੂੰ ਅੰਦਰ ਆਉਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ।
-PTCNews