Tue, Apr 16, 2024
Whatsapp

ਨਿਊਜ਼ੀਲੈਂਡ ਦੀ PM ਜੈਸਿੰਡਾ ਆਰਡਰਨ ਨੇ ਆਪਣਾ ਵਿਆਹ ਕੀਤਾ ਰੱਦ, ਜਾਣੋ ਵਜ੍ਹਾ

Written by  Riya Bawa -- January 23rd 2022 09:55 AM
ਨਿਊਜ਼ੀਲੈਂਡ ਦੀ PM ਜੈਸਿੰਡਾ ਆਰਡਰਨ ਨੇ ਆਪਣਾ ਵਿਆਹ ਕੀਤਾ ਰੱਦ, ਜਾਣੋ ਵਜ੍ਹਾ

ਨਿਊਜ਼ੀਲੈਂਡ ਦੀ PM ਜੈਸਿੰਡਾ ਆਰਡਰਨ ਨੇ ਆਪਣਾ ਵਿਆਹ ਕੀਤਾ ਰੱਦ, ਜਾਣੋ ਵਜ੍ਹਾ

ਨਿਊਜ਼ੀਲੈਂਡ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਨਵੀਂ ਓਮੀਕਰੋਨ ਪਾਬੰਦੀਆਂ ਦੇ ਵਿਚਕਾਰ ਆਪਣਾ ਵਿਆਹ ਰੱਦ ਕਰ ਦਿੱਤਾ। ਉਨ੍ਹਾਂ ਦਾ ਵਿਆਹ ਐਤਵਾਰ (23 ਜਨਵਰੀ) ਨੂੰ ਹੋਣਾ ਸੀ ਪਰ ਓਮੀਕਰੋਨ ਵੇਰੀਐਂਟ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਦੇਸ਼ 'ਚ ਪਹਿਲਾਂ ਤੋਂ ਹੀ ਪਾਬੰਦੀਆਂ ਨੂੰ ਸਖ਼ਤ ਕਰ ਦਿੱਤਾ ਹੈ। ਇਹ ਵੀ ਪੜ੍ਹੋ: ਹਰਮੀਤ ਸਿੰਘ ਕਾਲਕਾ ਚੁਣਿਆ ਗਿਆ DSGMC ਦੇ ਪ੍ਰਧਾਨ ਉਨ੍ਹਾਂ ਸਖ਼ਤ ਪਾਬੰਦੀਆਂ ਦਾ ਐਲਾਨ ਕਰਦਿਆਂ ਕਿਹਾ ਕਿ ਮੈਂ ਫਿਲਹਾਲ ਵਿਆਹ ਨਹੀਂ ਕਰਾਂਗਾ। ਨਵੀਆਂ ਪਾਬੰਦੀਆਂ ਵਿੱਚ, ਸਿਰਫ 100 ਪੂਰੀ ਤਰ੍ਹਾਂ ਟੀਕਾਕਰਣ ਵਾਲੇ ਲੋਕਾਂ ਨੂੰ ਵਿਆਹਾਂ ਵਰਗੇ ਸਮਾਰੋਹਾਂ ਵਿੱਚ ਸ਼ਾਮਲ ਹੋਣ ਦੀ ਆਗਿਆ ਹੈ। ਉਨ੍ਹਾਂ ਸਖ਼ਤ ਪਾਬੰਦੀਆਂ 'ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ "ਮੈਂ ਨਿਊਜ਼ੀਲੈਂਡ ਦੇ ਉਨ੍ਹਾਂ ਆਮ ਲੋਕਾਂ ਵਿੱਚੋਂ ਵੀ ਹਾਂ ਜਿਨ੍ਹਾਂ ਨੇ ਮਹਾਂਮਾਰੀ ਦੇ ਨਤੀਜੇ ਵਜੋਂ ਇਸ ਦਾ ਅਨੁਭਵ ਕੀਤਾ ਹੈ ਅਤੇ ਜੋ ਇਸ ਸਥਿਤੀ ਵਿੱਚ ਫਸ ਗਏ ਹਨ। ਮੈਨੂੰ ਇਸ ਲਈ ਬਹੁਤ ਅਫ਼ਸੋਸ ਹੈ।" ਨਿਊਜ਼ੀਲੈਂਡ ਨੇ ਐਤਵਾਰ ਅੱਧੀ ਰਾਤ ਤੋਂ ਇੱਕ "ਲਾਲ ਸੈਟਿੰਗ" ਪਾਬੰਦੀ ਲਗਾ ਦਿੱਤੀ ਹੈ ਜਦੋਂ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਇੱਕ ਪਰਿਵਾਰ ਦੇ ਨੌਂ ਮੈਂਬਰਾਂ ਨੇ ਫਲਾਈਟ ਦੁਆਰਾ ਦੋ ਸ਼ਹਿਰਾਂ ਵਿਚਕਾਰ ਯਾਤਰਾ ਕਰਦੇ ਸਮੇਂ ਓਮਿਕਰੋਨ ਅਤੇ ਇੱਕ ਫਲਾਈਟ ਅਟੈਂਡੈਂਟ ਨਾਲ ਲਾਗ ਦੀ ਪੁਸ਼ਟੀ ਕੀਤੀ ਹੈ। ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ: -PTC News


Top News view more...

Latest News view more...