ਨਿਊਜ਼ੀਲੈਂਡ ਦੇ ਟਾਪੂ ਵ੍ਹਾਈਟ ਆਈਲੈਂਡ 'ਤੇ ਫਟਿਆ ਜਵਾਲਾਮੁਖੀ , ਇੱਕ ਦੀ ਮੌਤ , ਕਈ ਲਾਪਤਾ

By Shanker Badra - December 09, 2019 1:12 pm

ਨਿਊਜ਼ੀਲੈਂਡ ਦੇ ਟਾਪੂ ਵ੍ਹਾਈਟ ਆਈਲੈਂਡ 'ਤੇ ਫਟਿਆ ਜਵਾਲਾਮੁਖੀ , ਇੱਕ ਦੀ ਮੌਤ , ਕਈ ਲਾਪਤਾ:ਵੈਲਿੰਗਟਨ : ਨਿਊਜ਼ੀਲੈਂਡ ਦੇ ਪ੍ਰਸਿੱਧ ਸੈਲਾਨੀ ਟਾਪੂ ਵ੍ਹਾਈਟ ਆਈਲੈਂਡ 'ਤੇ ਅੱਜ ਜਵਾਲਾਮੁਖੀ ਫਟਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ 27 ਜਣੇ ਲਾਪਤਾ ਹਨ। ਜਿਸ ਸਥਾਨ ’ਤੇ ਇਹ ਜਵਾਲਾਮੁਖੀ ਫਟਿਆ ਹੈ, ਉੱਥੇ 100 ਤੋਂ ਵੱਧ ਸੈਲਾਨੀ ਵੀ ਫਸ ਗਏ ਹਨ।

New Zealand White Island volcano eruption , One dead , many missing ਨਿਊਜ਼ੀਲੈਂਡ ਦੇ ਟਾਪੂਵ੍ਹਾਈਟ ਆਈਲੈਂਡ 'ਤੇ ਫਟਿਆ ਜਵਾਲਾਮੁਖੀ , ਇੱਕ ਦੀ ਮੌਤ , ਕਈ ਲਾਪਤਾ

ਨਿਊਜ਼ੀਲੈਂਡ ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਤੇ ਐਮਰਜੈਂਸੀ ਸੇਵਾਵਾਂ ਵੀ ਇਸ ਟਾਪੂ ਉੱਤੇ ਲਾਪਤਾ ਹੋਏ ਵਿਅਕਤੀਆਂ ਦੀ ਭਾਲ਼ ਕਰਨ ਤੋਂ ਅਸਮਰੱਥ ਹਨ ਕਿਉਂਕਿ ਇੱਥੇ ਜਵਾਲਾਮੁਖੀ ’ਚੋਂ ਜ਼ਹਿਰੀਲੀਆਂ ਗੈਸਾਂ ਨਿੱਕਲ ਰਹੀਆਂ ਹਨ ਤੇ ਦੂਰ -ਦੂਰ ਤੱਕ ਭਿਆਨਕ ਅੱਗ ਦੀ ਸੁਆਹ ਮੀਂਹ ਵਾਂਗ ਡਿੱਗ ਰਹੀ ਹੈ।

New Zealand White Island volcano eruption , One dead , many missing ਨਿਊਜ਼ੀਲੈਂਡ ਦੇ ਟਾਪੂਵ੍ਹਾਈਟ ਆਈਲੈਂਡ 'ਤੇ ਫਟਿਆ ਜਵਾਲਾਮੁਖੀ , ਇੱਕ ਦੀ ਮੌਤ , ਕਈ ਲਾਪਤਾ

ਮਿਲੀ ਜਾਣਕਾਰੀ ਅਨੁਸਾਰ ਜਦੋਂ ਦੁਪਹਿਰਬਾਅਦ 2:11 ਵਜੇ ਜਵਾਲਾਮੁਖੀ ਫਟਿਆ, ਤਾਂ ਹਰ ਪਾਸੇ ਸੰਘਣਾ ਧੂੰਆਂ ਛਾ ਗਿਆ ਸੀ। ਵੇਲਿੰਗਟਨ ਦੇ ਪੁਲਿਸ ਕਮਿਸ਼ਨਰ ਜੌਨ ਟਾਈਮਜ਼ ਨੇ ਦੱਸਿਆ ਕਿ ਹਾਲੇ ਤੱਕ 23 ਵਿਅਕਤੀਆਂ ਨੂੰ ਟਾਪੂ ਤੋਂ ਬਚਾ ਕੇ ਬਾਹਰ ਕੱਢਿਆ ਗਿਆ ਹੈ ਅਤੇ 20 ਜਣੇ ਜ਼ਖ਼ਮੀ ਹਨ।ਉਨ੍ਹਾਂ ਨੂੰ ਤੌਰਾਂਗਾ ਤੇ ਆਕਲੈਂਡ ਦੇ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ।
-PTCNews

adv-img
adv-img