ਹਾਦਸੇ/ਜੁਰਮ

ਕਿੱਥੇ ਹੈ ਇਨਸਾਨੀਅਤ ? ਲੁਧਿਆਣਾ 'ਚ ਮਿਲੀ ਨਵਜਨਮੇ ਬੱਚੇ ਦੀ ਲਾਸ਼, ਫੈਲੀ ਸਨਸਨੀ

By Jashan A -- August 14, 2021 4:42 pm

ਲੁਧਿਆਣਾ: ਲੁਧਿਆਣਾ ਤੋਂ ਇੱਕ ਅਜਿਹੀ ਖਬਰ ਨਿਕਲ ਕੇ ਸਾਹਮਣੇ ਆਈ ਹੈ, ਜਿਸ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ ਤੇ ਮੂੰਹ 'ਚੋਂ ਸਿਰਫ ਇਹੀ ਸ਼ਬਦ ਨਿਕਲਣਗੇ ਕਿ ਕਿੱਥੇ ਹੈ ਇਨਸਾਨੀਅਤ ? ਦਰਅਸਲ, ਸ਼ਹਿਰ 'ਚ ਘੰਟਾ ਘਰ ਨੇੜੇ ਸ਼ਨੀਵਾਰ ਸਵੇਰੇ ਇਕ ਨਵਜਨਮੇ ਬੱਚੇ ਦੀ ਲਾਸ਼ ਮਿਲੀ ਹੈ, ਜਿਸ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ।

ਇਸ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੇ ਇੰਸਪੈਕਟਰ ਹਰਜੀਤ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਮੁਤਾਬਕ ਰਾਹਗੀਰ ਨੇ ਪੁਲਸ ਨੂੰ ਫੋਨ 'ਤੇ ਸੂਚਨਾ ਦਿੱਤੀ ਸੀ ਕਿ ਐਲੀਵੇਟਿਡ ਰੋਡ ਨੇੜੇ ਬਣੇ ਬਾਥਰੂਮ ਪਿੱਛੇ ਨਵਜਨਮੇ ਬੱਚੇ ਦੀ ਲਾਸ਼ ਪਈ ਹੈ, ਜਿਸ 'ਤੇ ਕੀੜੇ ਰੇਂਗ ਰਹੇ ਸਨ।

ਹੋਰ ਪੜ੍ਹੋ: 14 ਅਗਸਤ ਨੂੰ ‘ਵੰਡ ਦੀ ਤਬਾਹੀ’ ਯਾਦ ਦਿਵਸ ਵਜੋਂ ਮਨਾਇਆ ਜਾਵੇਗਾ: PM ਮੋਦੀ

ਮੌਕੇ 'ਤੇ ਜਾਂਚ ਦੌਰਾਨ ਪਤਾ ਲੱਗਿਆ ਕਿ ਕਿਸੇ ਨੇ 3-4 ਦਿਨ ਦਾ ਬੱਚਾ ਸੁੱਟਿਆ ਹੋਇਆ ਸੀ, ਜਿਸ ਦੀ ਮੌਤ ਹੋ ਚੁੱਕੀ ਸੀ। ਫਿਲਹਾਲ ਪੁਲਸ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ 'ਚ ਲੱਗੀ ਹੋਈ ਹੈ।

-PTC News

  • Share