ਦੁਨੀਆ ਵਿਚ ਹੈਵਾਨੀਅਤ ਇੰਨੀਂ ਹੈ ਕਿ ਕਿਸੇ ਦੀਆਂ ਵੀ ਖੁਸ਼ੀਆਂ ਨੂੰ ਪਲਾਂ 'ਚ ਉਜਾੜ ਕੇ ਰੱਖ ਦਿੰਦੀ ਹੈ।ਇਸਦਾ ਅੰਦਾਜ਼ਾ ਸ਼ਾਇਦ ਚਾਵਾਂ ਨਾਲ ਵਿਆਹ ਕੇ ਆਈ 22 ਸਾਲਾਂ ਕੁੜੀ ਨੂੰ ਨਹੀਂ ਪਤਾ ਸੀ ਕਿ ਅੱਗੇ ਉਹਦੀ ਕਿਸਮਤ ਕਿਸ ਮੋੜ 'ਤੇ ਲੈ ਜਾਵੇਗੀ , ਮਾਮਲਾ ਪਾਕਿਸਤਾਨ 'ਚ ਹੋਏ ਇਕ ਜਬਰ ਜਨਾਹ ਦਾ ਹੈ , ਜਿਥੇ ਪਾਕਿਸਤਾਨ ਦੇ ਪਿੰਡ ਮੋਚੀਪੁਰਾ ਜ਼ਿਲ੍ਹਾ ਮੁਲਤਾਨ ’ਚ 4 ਹੈਵਾਨਾਂ ਨੇ ਇਕ ਨਵ-ਵਿਆਹੁਤਾ ਦੇ ਵਿਆਹ ਵਾਲੀ ਰਾਤ ਯਾਨੀ ਕਿ ਸੁਹਾਗਰਾਤ ਨੂੰ ਘਰ ’ਚ ਦਾਖ਼ਲ ਹੋ ਕੇ ਬੰਦੂਕ ਦੀ ਨੋਕ ’ਤੇ ਦਰਿੰਦਗੀਆਂ ਦੀਆਂ ਹੱਦਾਂ ਪਾਰ ਕੀਤੀਆਂ ਅਤੇ ਉਸ ਦੇ ਪਤੀ ਦੇ ਸਾਹਮਣੇ ਸਮੂਹਿਕ ਜਬਰ-ਜ਼ਨਾਹ ਕੀਤਾ।
Read More : ਸ਼ਰਮਨਾਕ : ਦੋ ਬੱਚਿਆਂ ਦੀ ਮਾਂ ਨਾਲ ਕੀਤਾ ਗੈਂਗਰੇਪ, ਮੁਲਜ਼ਮਾਂ ਦੀ ਭਾਲ ‘ਚ ਜੁਟੀ…
ਮਾਮਲੇ 'ਤੇ ਸਰਹੱਦ ਪਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦੀ ਬਰਾਤ ਬੁੱਧਵਾਰ ਸ਼ਾਮ ਨੂੰ ਦੁਲਹਣ ਨੂੰ ਲੈ ਕੇ ਘਰ ਆਈ ਹੀ ਸੀ ਕਿ ਲਗਭਗ 3 ਵਜੇ ਘਰ ਦਾ ਦਰਵਾਜ਼ਾਂ ਖਟਕਾਏ ਜਾਣ ’ਤੇ ਜਦ ਘਰ ਦੇ ਲੋਕਾਂ ਨੇ ਗੇਟ ਖੋਲ੍ਹਿਆ ਤਾਂ ਸਾਹਮਣੇ 4 ਲੋਕ ਖੜ੍ਹੇ ਸੀ, ਜਿਨ੍ਹਾਂ ’ਚੋਂ 3 ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ । ਵਰਦੀਧਾਰੀ ਦੋਸ਼ੀਆਂ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਤੁਹਾਡੇ ਘਰ ’ਚ ਨਾਜਾਇਜ਼ ਸ਼ਰਾਬ ਦਾ ਭੰਡਾਰ ਹੈ। ਇਸ ਲਈ ਤਾਲਾਸ਼ੀ ਲੈਣੀ ਹੈ।
Read More : ਕੋਰੋਨਾ ਪੀੜਤਾਂ ਤੋਂ ਵਾਧੂ ਵਸੂਲੀ ਕਰਨ ਵਾਲੇ ਹਸਪਤਾਲ ਖ਼ਿਲਾਫ਼ ਡੀਸੀ ਵੱਲੋਂ ਐਕਸ਼ਨਇਸ ਤੋਂ ਬਾਅਦ ਉਹ ਘਰ ਦੇ ਅੰਦਰ ਆਏ ਤਾਂ ਬੰਦੂਕ ਦੀ ਨੋਕ ’ਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ ਅਤੇ ਨਵੀਂ ਜੋੜੀ ਦੇ ਕਮਰੇ ’ਚ ਚੱਲ ਗਏ। ਇਕ ਦੋਸ਼ੀ ਕਮਰੇ ਦੇ ਬਾਹਰ ਨਿਗਰਾਨੀ ਕਰਦਾ ਰਿਹਾ, ਜਦਕਿ 3 ਨੇ ਬੰਦੂਕ ਦੀ ਨੋਕ ’ਤੇ ਮੁਹੰਮਦ ਲਤੀਫ ਦੇ ਸਾਹਮਣੇ ਉਸ ਦੀ ਪਤਨੀ ਨਾਲ ਜਬਰ-ਜ਼ਨਾਹ ਕੀਤਾ। ਉਸ ਦੇ ਬਾਅਦ ਤਿੰਨੇ ਕਮਰੇ ਦੇ ਬਾਹਰ ਚੱਲ ਗਏ ਅਤੇ ਚੌਥਾਂ ਦੋਸ਼ੀ, ਜੋ ਕਮਰੇ ਦੇ ਬਾਹਰ ਖੜ੍ਹਾ ਸੀ,ਫਿਰ ਉਸ ਨੇ ਵੀ ਵਿਆਹੁਤਾ ਨਾਲ ਜਬਰ-ਜ਼ਨਾਹ ਕੀਤਾ। ਜਾਂਦੇ ਹੋਏ ਦੋਸ਼ੀ ਘਰ ’ਚ ਪਏ ਹੋਏ ਲਗਭਗ 5 ਤੋਲੇ ਸੋਨੇ ਦੇ ਗਹਿਣੇ ਅਤੇ 1 ਲੱਖ 25 ਹਜ਼ਾਰ ਰੁਪਏ ਦੀ ਨਕਦੀ ਵੀ ਆਪਣੇ ਨਾਲ ਲੈ ਗਏ।
ਉਥੇ ਹੀ ਮਾਮਲੇ ਦੀ ਇਤਲਾਹ ਪੁਲਿਸ ਨੂੰ ਦਿਤੀ ਗਈ ਹੈ ਜਿੰਨਾ ਵਲੋਂ ਹੁਣ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਵਾਰਦਾਤ ਨਾਲ ਜਿਥੇ ਸ਼ਹਿਰ ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤੋ ਉਥੇ ਹੀ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਚਲੀ ਨੌਜਵਾਨ ਲੜਕੀ ਦੀ ਜ਼ਿੰਦਗੀ ਨੂੰ ਵੀ ਠੇਸ ਪਹੁੰਚਾਈ ਹੈ। ਫਿਲਹਾਲ ਲੜਕੀ ਹਸਪਤਾਲ 'ਚ ਜ਼ੇਰੇ ਇਲਾਜ ਹੈ।