ਬਟਾਲਾ : ਇੱਕ ਨਵ-ਵਿਆਹੁਤਾ ਜੋੜੇ ਨੇ ਨਿਗਲੀ ਜ਼ਹਿਰੀਲੀ ਚੀਜ਼ , ਅੰਮ੍ਰਿਤਸਰ ਕੀਤਾ ਰੈਫਰ

By Shanker Badra - September 15, 2021 5:09 pm

ਬਟਾਲਾ : ਬਟਾਲਾ ਬੱਸ ਸਟੈਂਡ 'ਤੇ ਇੱਕ ਨਵ-ਵਿਆਹੁਤਾ ਜੋੜੇ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ। ਉਕਤ ਜੋੜੇ ਨੂੰ ਪ੍ਰਾਈਵੇਟ ਐਬੂਲੈਂਸ ਦੇ ਜ਼ਰੀਏ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮੁਢਲੀ ਸਹਾਇਤਾ ਦੇ ਕੇ ਇਲਾਜ ਲਈ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਹੈ।

ਬਟਾਲਾ : ਇੱਕ ਨਵ-ਵਿਆਹੁਤਾ ਜੋੜੇ ਨੇ ਨਿਗਲੀ ਜ਼ਹਿਰੀਲੀ ਚੀਜ਼ , ਅੰਮ੍ਰਿਤਸਰ ਕੀਤਾ ਰੈਫਰ

ਹਸਪਤਾਲ ਵਿਚ ਦਾਖ਼ਲ ਕਰਵਾਏ ਗਏ ਪਿੰਡ ਕੋਟਲਾ ਸ਼ਰਫ਼ ਦੇ ਰਹਿਣ ਵਾਲੇ ਦਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਦੇ ਇੱਕ ਦੋਸਤ ਨੇ ਦੱਸਿਆ ਕਿ ਉਸਨੂੰ ਸੂਚਨਾ ਮਿਲੀ ਸੀ ਕਿ ਦਵਿੰਦਰ ਸਿੰਘ ਨੇ ਕੋਈ ਚੀਜ਼ ਨਿਗਲ ਲਈ ਹੈ ਅਤੇ ਉਸਨੂੰ ਬਟਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਇਸ ਪਿੱਛੇ ਕੀ ਕਾਰਨ ਹੈ, ਉਸਨੂੰ ਨਹੀਂ ਪਤਾ।

ਬਟਾਲਾ : ਇੱਕ ਨਵ-ਵਿਆਹੁਤਾ ਜੋੜੇ ਨੇ ਨਿਗਲੀ ਜ਼ਹਿਰੀਲੀ ਚੀਜ਼ , ਅੰਮ੍ਰਿਤਸਰ ਕੀਤਾ ਰੈਫਰ

ਸਿਵਿਲ ਹਸਪਤਾਲ ਦੇ ਡਾ. ਰਵਿੰਦਰ ਸ਼ਰਮਾ ਨੇ ਦੱਸਿਆ ਕਿ ਸਾਡੇ ਕੋਲ ਦਵਿੰਦਰ ਸਿੰਘ ਅਤੇ ਉਸਦੇ ਨਾਲ ਇਕ ਨਵ-ਵਿਆਹੁਤਾ ਆਈ ਸੀ। ਦੋਵਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲੀ ਹੋਈ ਸੀ। ਜਿਸ ਤੋਂ ਬਾਅਦ ਦੋਵਾਂ ਨੂੰ ਮੁਢਲੀ ਸਹਾਇਤਾ ਦੇ ਕੇ ਬੇਹਤਰ ਇਲਾਜ ਦੇ ਲਈ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿਤਾ ਗਿਆ ਹੈ।
-PTCNews

adv-img
adv-img