ਨਸ਼ੇ, ਜ਼ਬਰੀ ਸਰੀਰਕ ਸੰਬੰਧ ਅਤੇ ਪੁਲਿਸ, ਜਾਣੋ ਕੀ ਹੈ ਪੂਰਾ ਮਾਮਲਾ

Newlyweds Allegations Police officer of forced sexual intercourse
ਨਸ਼ੇ, ਜ਼ਬਰੀ ਸਰੀਰਕ ਸੰਬੰਧ ਅਤੇ ਪੁਲਿਸ, ਜਾਣੋ ਕੀ ਹੈ ਪੂਰਾ ਮਾਮਲਾ

ਨਸ਼ੇ, ਜ਼ਬਰੀ ਸਰੀਰਕ ਸੰਬੰਧ ਅਤੇ ਪੁਲਿਸ, ਜਾਣੋ ਕੀ ਹੈ ਪੂਰਾ ਮਾਮਲਾ:ਅੰਮ੍ਰਿਤਸਰ : ਅੰਮ੍ਰਿਤਸਰ ‘ਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜੋ ਨਸ਼ੇ, ਨਾਜਾਇਜ਼ ਸੰਬੰਧ ਅਤੇ ਪੁਲਿਸ ਤਿੰਨਾਂ ਨਾਲ ਜੁੜਿਆ ਹੈ। ਆਓ ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਬਾਰੇ ਤੁਹਾਨੂੰ ਜਾਣੂ ਕਰਵਾਈਏ। ਮਾਮਲਾ ਅੰਮ੍ਰਿਤਸਰ ਸ਼ਹਿਰ ਦੇ ਮਕਬੂਲਪੁਰਾ ਇਲਾਕੇ ਤੋਂ ਹੈ ,ਜਿੱਥੋਂ ਦੀ ਰਹਿਣ ਵਾਲੀ ਇੱਕ ਨਵ-ਵਿਆਹੁਤਾ ਵਲੋਂ ਆਪਣੇ ਇਲਾਕੇ ਦੇ ਥਾਣਾ ਮੁਖੀ ‘ਤੇ ਜ਼ਬਰ-ਜਿਨਾਹ ਦਾ ਦੋਸ਼ ਲਗਾਇਆ ਗਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਹਾਲਾਤਾਂ ਤੇ ਮਜਬੂਰੀ ਦਾ ਫ਼ਾਇਦਾ ਚੁੱਕ ਕੇ ਪੁਲਿਸ ਅਧਿਕਾਰੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

Newlyweds Allegations Police officer of forced sexual intercourse
ਨਸ਼ੇ, ਜ਼ਬਰੀ ਸਰੀਰਕ ਸੰਬੰਧ ਅਤੇ ਪੁਲਿਸ, ਜਾਣੋ ਕੀ ਹੈ ਪੂਰਾ ਮਾਮਲਾ

ਪੀੜਤਾ ਦਾ ਕਹਿਣਾ ਹੈ ਕਿ ਉਹ ਨਸ਼ੇ ਕਰਨ ਦੀ ਆਦੀ ਹੈ। ਉਸ ਨੇ ਦੱਸਿਆ ਕਿ ਉਸ ਦਾ ਪੰਜ ਮਹੀਨੇ ਪਹਿਲਾਂ ਨਸ਼ੇ ਦੀ ਹਾਲਾਤ ‘ਚ ਜ਼ਬਰਦਸਤੀ ਵਿਆਹ ਹੋਇਆ ਸੀ। ਪਤੀ ਨਾਲ ਵਿਵਾਦ ਹੋਣ ‘ਤੇ ਜਦੋਂ ਉਹ ਪੁਲਸ ਥਾਣੇ ਪੁੱਜੀ ਤਾਂ ਉੱਥੇ ਥਾਣਾ ਮੁਖੀ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ। ਔਰਤ ਨੇ ਦੋਸ਼ ਲਗਾਇਆ ਕਿ ਥਾਣਾ ਮੁਖੀ ਉਸ ਨੂੰ ਧਮਕੀਆਂ ਦਿੰਦਾ ਸੀ ਕਿ ਜੇਕਰ ਇਸ ਬਾਰੇ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਪਰਿਵਾਰ ਨੂੰ ਝੂਠੇ ਕੇਸ ‘ਚ ਫ਼ਸਾ ਦੇਵੇਗਾ।

Newlyweds Allegations Police officer of forced sexual intercourse
ਨਸ਼ੇ, ਜ਼ਬਰੀ ਸਰੀਰਕ ਸੰਬੰਧ ਅਤੇ ਪੁਲਿਸ, ਜਾਣੋ ਕੀ ਹੈ ਪੂਰਾ ਮਾਮਲਾ

ਉਸ ਨੇ ਇਹ ਵੀ ਦੱਸਿਆ ਕਿ ਉਕਤ ਪੁਲਿਸ ਅਧਿਕਾਰੀ ਵੱਲੋਂ ਉਸ ਦਾ ਜ਼ਬਰਦਸਤੀ ਤਲਾਕ ਵੀ ਕਰਵਾ ਦਿੱਤਾ ਗਿਆ।ਦੂਜੇ ਪਾਸੇ ਥਾਣਾ ਮੁਖੀ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਇਲਾਕੇ ‘ਚ ਉਨ੍ਹਾਂ ਵਲੋਂ ਕ੍ਰਾਇਮ ਨੂੰ ਖ਼ਤਮ ਕਰਨ ਲਈ ਪੂਰੀ ਸਖ਼ਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਇਲਾਕੇ ਦੇ ਕੁਝ ਅਪਰਾਧੀਆਂ ਵਲੋਂ ਮੇਰਾ ਹੌਸਲਾ ਤੋੜਨ ਲਈ ਇਹ ਝੂਠੇ ਦੋਸ਼ ਲਗਾਏ ਜਾ ਰਹੇ ਹਨ।

Newlyweds Allegations Police officer of forced sexual intercourse
ਨਸ਼ੇ, ਜ਼ਬਰੀ ਸਰੀਰਕ ਸੰਬੰਧ ਅਤੇ ਪੁਲਿਸ, ਜਾਣੋ ਕੀ ਹੈ ਪੂਰਾ ਮਾਮਲਾ

ਉਨ੍ਹਾਂ ਕਿਹਾ ਕਿ ਉਕਤ ਵਿਆਹੁਤਾ ਦੇ ਪਤੀ ‘ਤੇ ਲੁੱਟਾ-ਖੋਹਾਂ ਦੇ ਪਰਚੇ ਦਰਜ ਹਨ, ਤੇ ਉਹ ਔਰਤ ਖ਼ੁਦ ਨਸ਼ੇ ਕਰਦੀ ਵੀ ਹੈ ਅਤੇ ਨਸ਼ੀਲੇ ਪਦਾਰਥ ਵੇਚਦੀ ਵੀ ਹੈ। ਉਨ੍ਹਾਂ ਦੱਸਿਆ ਕਿ ਸਿਰਫ਼ ਮੇਰਾ ਇਥੋਂ ਤਬਾਦਲਾ ਕਰਵਾਉਣ ਲਈ ਇਹ ਸਾਰੇ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਥਾਣਾ ਮੁਖੀ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਕਰਵਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਧਿਆਨ ‘ਚ ਇਹ ਮਾਮਲਾ ਲਿਆਂਦਾ ਗਿਆ ਹੈ, ਅਤੇ ਜੋ ਵੀ ਉਹ ਜਾਂਚ ਕਰਨਗੇ ਉਸ ਦੇ ਆਧਾਰ ‘ਤੇ ਅਗਲੀ ਕਾਰਵਾਈ ਹੋਵੇਗੀ।
-PTCNews