ਵਿਆਹ ਦੇ 5 ਦਿਨ ਬਾਅਦ ਹੀ ਪੁਲਿਸ ਥਾਣੇ ਪੁੱਜਿਆ ਨਵਵਿਆਹੁਤਾ ਜੋੜਾ, ਪੜ੍ਹੋ ਪੂਰਾ ਮਾਮਲਾ

ਵਿਆਹ ਦੇ 5 ਦਿਨ ਬਾਅਦ ਹੀ ਪੁਲਿਸ ਥਾਣੇ ਪੁੱਜਿਆ ਨਵਵਿਆਹੁਤਾ ਜੋੜਾ, ਪੜ੍ਹੋ ਪੂਰਾ ਮਾਮਲਾ    

ਵਿਆਹ ਦੇ 5 ਦਿਨ ਬਾਅਦ ਹੀ ਪੁਲਿਸ ਥਾਣੇ ਪੁੱਜਿਆ ਨਵਵਿਆਹੁਤਾ ਜੋੜਾ, ਪੜ੍ਹੋ ਪੂਰਾ ਮਾਮਲਾ:ਹੁਸ਼ਿਆਰਪੁਰ :  ਹੁਸ਼ਿਆਰਪੁਰ ਦੇ ਪਿੰਡ ਸਰਦੂੱਲਾਪੁਰ ਬਢੋਆਣਾ ਵਿਖੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ , ਜੋ ਇਲਾਕੇ ਵਿੱਚ ਖ਼ੂਬ ਚਰਚਾ ਵਿੱਚ ਹੈ। ਪੁਲਿਸ ਥਾਣਾ ਮਾਹਿਲਪੁਰ ਦੇ ਪਿੰਡ ਸਰਦੂੱਲਾਪੁਰ ਬਢੋਆਣਾ ਵਿੱਚ ਇੱਕ ਨਵਵਿਆਹੁਤਾ ਜੋੜਾ ਵਿਆਹ ਦੇ 5 ਦਿਨ ਬਾਅਦ ਹੀ ਪੁਲਿਸ ਥਾਣੇ ਪਹੁੰਚ ਗਿਆ ਹੈ। ਜਾਣਕਾਰੀ ਅਨੁਸਾਰ ਪਿਛਲੇ 5 ਸਾਲ ਦੇ ਪਿਆਰ ਤੋਂ ਬਾਅਦ ਦੋਵੇਂ ਵਿਆਹ ਦੇ ਬੰਧਨ ‘ਚ ਬਝੇ ਸਨ।

ਵਿਆਹ ਦੇ 5 ਦਿਨ ਬਾਅਦ ਹੀ ਪੁਲਿਸ ਥਾਣੇ ਪੁੱਜਿਆ ਨਵਵਿਆਹੁਤਾ ਜੋੜਾ, ਪੜ੍ਹੋ ਪੂਰਾ ਮਾਮਲਾ    

ਦਰਅਸਲ ‘ਚ ਨੌਜਵਾਨ ਅਤੇ ਲੜਕੀ ਵਿਚਕਾਰ ਪੰਜ ਸਾਲ ਤੋਂ ਪਿਆਰ ਸੀ ਅਤੇ ਕਰੀਬ 5 ਦਿਨ ਪਹਿਲਾਂ ਹੀ ਵਿਆਹ ਕੀਤਾ ਸੀ ਪਰ ਇਸ ਦੇ 5 ਦਿਨ ਬਾਅਦ ਹੀ ਨਵਵਿਆਹੁਤਾ ਨੇ ਪਤੀ ‘ਤੇ ਮਾਰਕੁੱਟ ਦਾ ਦੋਸ਼ ਲਾਉਂਦੇ ਹੋਏ ਪੁਲਿਸ ਥਾਣੇ ਵਿਚ ਸ਼ਿਕਾਇਤ ਦੇ ਦਿੱਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਦੋਵੇਂ ਧਿਰਾਂ ਅਤੇ ਪੰਚਾਇਤ ਨੂੰ ਥਾਣੇ ਬੁਲਾਇਆ ਹੈ। ਦੱਸਿਆ ਜਾਂਦਾ ਹੈ ਕਿ ਪੁਲਿਸ ਥਾਣੇ ਵਿੱਚ ਵੀ ਕਾਫੀ ਹੰਗਾਮਾ ਹੋਇਆ ਹੈ।

ਵਿਆਹ ਦੇ 5 ਦਿਨ ਬਾਅਦ ਹੀ ਪੁਲਿਸ ਥਾਣੇ ਪੁੱਜਿਆ ਨਵਵਿਆਹੁਤਾ ਜੋੜਾ, ਪੜ੍ਹੋ ਪੂਰਾ ਮਾਮਲਾ    

ਇਸ ਦੌਰਾਨ ਨਵਵਿਆਹੁਤਾ ਨੇ ਅਪਣੇ ਸਹੁਰੇ ‘ਤੇ ਮਾਰਕੁੱਟ ਕਰਨ ਦਾ ਦੋਸ਼ ਲਾਇਆ ਅਤੇ ਪੁਲਿਸ ਥਾਣੇ ਦੇ ਬਾਹਰ ਸੜਕ ‘ਤੇ ਜਾ ਕੇ ਲੇਟ ਗਈ ਹੈ। ਨਵਵਿਆਹੁਤਾ ਨਿਵਾਸੀ ਬਢੋਆਣਾ ਦਾ ਪਿਛਲੇ ਪੰਜ ਸਾਲ ਤੋਂ ਅਪਣੇ ਗੁਆਂਢੀ ਪਿੰਡ ਸਰਦੂੱਲਾਪੁਰ ਦੇ ਨੌਜਵਾਨ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ। ਉਨ੍ਹਾਂ ਨੇ  5 ਦਿਨ ਪਹਿਲਾਂ ਪੰਚਾਇਤ ਵਿਚ ਵਿਆਹ ਕਰ ਲਿਆ ਸੀ।

ਵਿਆਹ ਦੇ 5 ਦਿਨ ਬਾਅਦ ਹੀ ਪੁਲਿਸ ਥਾਣੇ ਪੁੱਜਿਆ ਨਵਵਿਆਹੁਤਾ ਜੋੜਾ, ਪੜ੍ਹੋ ਪੂਰਾ ਮਾਮਲਾ    

ਇਹ ਹੀ ਵੀ ਕਿਹਾ ਜਾਂਦਾ ਹੈ ਕਿ ਦੋਵਾਂ ਦੀ ਅਲੱਗ ਜਾਤ ਹੋਣ ਕਾਰਨ ਮੁੰਡੇ ਦੀ ਮਾਂ ਇਸ ਵਿਆਹ ਤੋਂ ਖੁਸ਼ ਨਹੀਂ ਸੀ। ਵਿਆਹ ਤੋਂ ਬਾਅਦ ਦੋਵੇਂ ਅਲੱਗ ਰਹਿਣਾ ਚਾਹੁੰਦੇ ਸੀ। ਇਨ੍ਹਾਂ ਸਭ ਗੱਲਾਂ ਨੂੰ ਲੈ ਕੇ ਪਤੀ-ਪਤਨੀ ਦੇ ਵਿਚ ਝਗੜਾ ਹੋ ਗਿਆ, ਜਿਸ ‘ਤੇ ਨਵਵਿਆਹੁਤਾ ਥਾਣੇ ਪਹੁੰਚ ਗਈ। ਨਵਵਿਆਹੁਤਾ ਨੇ ਦੋਸ਼ ਲਾਇਆ ਕਿ ਉਸ ਦੇ ਸਹੁਰੇ ਅਤੇ ਪਤੀ ਨੇ ਉਸ ਨਾਲ ਮਾਰਕੁੱਟ ਕੀਤੀ ਅਤੇ ਸੱਸ ਨੇ ਉਸ ਨੂੰ ਵਾਲਾਂ ਤੋਂ ਫੜਿਆ।
-PTCNews