Advertisment

ਕਾਬੁਲ ਦੇ ਫੌਜੀ ਹਵਾਈ ਅੱਡੇ 'ਤੇ ਧਮਾਕੇ 'ਚ 10 ਦੀ ਮੌਤ, 8 ਜ਼ਖਮੀ

author-image
Pardeep Singh
Updated On
New Update
ਕਾਬੁਲ ਦੇ ਫੌਜੀ ਹਵਾਈ ਅੱਡੇ 'ਤੇ ਧਮਾਕੇ 'ਚ 10 ਦੀ ਮੌਤ, 8 ਜ਼ਖਮੀ
Advertisment

ਨਵੀਂ ਦਿੱਲੀ: ਅਫਗਾਨਿਸਤਾਨ ਦੇ ਕਾਬੁਲ 'ਚ ਮਿਲਟਰੀ ਏਅਰਪੋਰਟ 'ਤੇ ਵੱਡਾ ਧਮਾਕਾ ਹੋਇਆ ਹੈ। ਤਾਲਿਬਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਕਾਬੁਲ ਫੌਜੀ ਹਵਾਈ ਅੱਡੇ 'ਤੇ ਐਤਵਾਰ ਨੂੰ ਹੋਏ ਧਮਾਕੇ 'ਚ ਘੱਟੋ-ਘੱਟ 10 ਲੋਕ ਮਾਰੇ ਗਏ ਅਤੇ 8 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

Advertisment

ਤਾਲਿਬਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫੀ ਟਕੂਰ ਨੇ ਕਿਹਾ ਕਿ ਕਾਬੁਲ ਵਿੱਚ ਮਿਲਟਰੀ ਹਵਾਈ ਅੱਡੇ ਦੇ ਮੁੱਖ ਗੇਟ ਨੇੜੇ ਹੋਏ ਧਮਾਕੇ ਵਿੱਚ ਲੋਕ ਜ਼ਖਮੀ ਹੋ ਗਏ। ਅਜੇ ਤੱਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਮੀਡੀਆ ਰਿਪੋਰਟਸ ਮੁਤਾਬਕ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਉੱਤਰੀ ਤਖਾਰ ਸੂਬੇ ਦੀ ਰਾਜਧਾਨੀ ਤਾਲੁਗਨ ਸ਼ਹਿਰ 'ਚ ਧਮਾਕਾ ਹੋਇਆ ਸੀ।ਇਸ ਘਟਨਾ ਵਿਚ ਚਾਰ ਲੋਕ ਜ਼ਖਮੀ ਹੋ ਗਏ। ਹੁਣ ਤਿੰਨ ਦਿਨਾਂ ਬਾਅਦ ਮੁੜ ਧਮਾਕੇ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ।

ਤਾਲਿਬਾਨ ਦੇ ਸੁਰੱਖਿਆ ਕਮਾਂਡਰ ਅਬਦੁਲ ਮੁਬੀਨ ਸਫੀ ਨੇ ਧਮਾਕੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਬੰਬ ਸਥਾਨਕ ਪ੍ਰਸ਼ਾਸਨਿਕ ਸਟਾਫ ਦੇ ਡੈਸਕ ਦੇ ਹੇਠਾਂ ਰੱਖਿਆ ਗਿਆ ਸੀ। ਇਸ ਧਮਾਕੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ।

- PTC NEWS
latest-news military-airport blast-kabul
Advertisment

Stay updated with the latest news headlines.

Follow us:
Advertisment