10 ਮਹੀਨੇ ਦੇ ਰਿਦਮਵੀਰ ਕੋਲ ਬਚਿਆ ਥੋੜ੍ਹਾ ਸਮਾਂ, 16 ਕਰੋੜ ਰੁਪਏ ਦੇ ਟੀਕੇ ਨਾਲ ਬਚ ਸਕਦੀ ਹੈ ਜਾਨ, ਮਾਪਿਆਂ ਨੇ ਸਮਾਜ ਸੇਵੀਆਂ ਨੂੰ ਲਾਈ ਗੁਹਾਰ
10 ਮਹੀਨੇ ਰਿਦਮਵੀਰ ਸਿੰਘ ਜਿਸ ਨੂੰ ਸਪਾਈਨਲ ਮਸਕੂਲਰ ਐਸਟਰੋਪੀ ਨਾਮ ਦੀ ਇੱਕ ਬਿਮਾਰੀ ਹੈ, ਜਿਸ ਦੇ ਵਿੱਚ ਲੱਖਾਂ ਕਰੋੜਾਂ ਲੋਕਾਂ ਤੋਂ ਬਾਅਦ ਇਹ ਬਿਮਾਰੀ ਸਾਹਮਣੇ ਆਉਂਦੀ ਹੈ, ਜੋ ਇਹ ਬੱਚਾ ਦਸ ਮਹੀਨੇ ਦਾ ਰਿਦਮਵੀਰ ਸਿੰਘ ਇਸ ਬਿਮਾਰੀ ਨਾਲ ਜੂਝ ਰਿਹਾ ਹੈ ਤੇ ਪਰਿਵਾਰ ਲੋਕਾਂ ਤੋਂ ਮਦਦ ਲਈ ਗੁਹਾਰ ਲਗਾ ਰਿਹਾ, ਕਿਉਂਕਿ ਇਸ ਦੇ ਉੱਪਰ 16 ਕਰੋੜ ਰੁਪਏ ਦਾ ਟੀਕਾ ਲਗਾ ਕੇ ਹੀ ਇਸ ਬਿਮਾਰੀ ਨੂੰ ਦੂਰ ਕੀਤਾ ਜਾ ਸਕਦਾ ਜਿਸ ਨੂੰ ਮੰਗਾਉਣ ਲਈ ਬਾਹਰਲੇ ਦੇਸ਼ਾਂ ਤੋਂ 16 ਕਰੋੜ ਰੁਪਏ ਦਾ ਖਰਚਾ ਹੋਵੇਗਾ। ਪਰਿਵਾਰ ਨੇ ਪੰਜਾਬੀਆਂ, ਐਨਆਰਆਈ ਭਰਾਵਾਂ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਪਰਿਵਾਰ ਆਰਥਿਕ ਤੌਰ 'ਤੇ ਇੰਨਾ ਖਰਚਾ ਨਹੀਂ ਕਰ ਸਕਦਾ, ਇਸ ਲਈ ਪਰਿਵਾਰ ਨੇ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤ ਦੀ ਮਦਦ ਕੀਤੀ ਜਾਵੇ। ਦੱਸ ਦਈਏ ਕਿ ਇਸਤੋਂ ਪਹਿਲਾਂ ਇਨ੍ਹਾਂ ਦੇ ਇੱਕ ਬੇਟੇ ਮਨਵੀਰ ਸਿੰਘ ਦੀ ਵੀ ਇਸੇ ਬਿਮਾਰੀ ਕਾਰਨ ਮੌਤ ਹੋ ਗਈ ਸੀ। ਉਸ ਸਮੇਂ ਪਰਿਵਾਰਿਕ ਮੈਂਬਰਾਂ ਨੂੰ ਇਸ ਬਿਮਾਰੀ ਬਾਰੇ ਜਾਣਕਾਰੀ ਨਹੀਂ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਵੀਰ ਦੀ ਮੌਤ ਤੋਂ ਕੁੱਝ ਸਮੇਂ ਬਾਅਦ ਰਿਦਮਵੀਰ ਦਾ ਜਨਮ ਹੁੰਦਾ ਹੈ ਤੇ ਉਹੀ ਲੱਛਣ ਪਰਿਵਾਰਿਕ ਮੈਂਬਰਾਂ ਨੂੰ ਰਿਦਮਵੀਰ ਦੇ ਵਿੱਚ ਦਿਖਾਈ ਦਿੰਦੇ ਹਨ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਰਿਦਮਵੀਰ ਨੂੰ ਲੈ ਕੇ ਹਸਪਤਾਲ ਪਹੁੰਚਦੇ ਹਨ। ਡਾਕਟਰਾਂ ਨੇ ਜਦੋਂ ਟੈਸਟ ਕੀਤੇ ਤਾਂ ਇਹ ਬਿਮਾਰੀ ਸਾਹਮਣੇ ਆਈ। ਡਾਕਟਰਾਂ ਨੇ ਦੱਸਿਆ ਕਿ ਜੋ ਪਹਿਲੇ ਬੱਚੇ ਨੂੰ ਬਿਮਾਰੀ ਸੀ, ਉਹੀ ਬਿਮਾਰੀ ਰਿਦਮਵੀਰ ਨੂੰ ਹੈ, ਜਿਸ ਕਾਰਨ ਪਰਿਵਾਰਕ ਮੈਂਬਰ ਦਿਮਾਗੀ ਤੌਰ 'ਤੇ ਕਾਫੀ ਪਰੇਸ਼ਾਨ ਚੱਲ ਰਹੇ ਹਨ ਤੇ ਮਦਦ ਦੀ ਗੁਹਾਰ ਲਗਾ ਰਹੇ ਹਨ।
- PTC NEWS