Sat, Apr 20, 2024
Whatsapp

ਬਿਹਾਰ ਦੇ ਗਯਾ ਵਿੱਚ 11 ਵਿਦੇਸ਼ੀ ਕੋਰੋਨਾ ਪੌਜ਼ੀਟਿਵ

Written by  Pardeep Singh -- December 26th 2022 08:46 PM
ਬਿਹਾਰ ਦੇ ਗਯਾ ਵਿੱਚ 11 ਵਿਦੇਸ਼ੀ ਕੋਰੋਨਾ ਪੌਜ਼ੀਟਿਵ

ਬਿਹਾਰ ਦੇ ਗਯਾ ਵਿੱਚ 11 ਵਿਦੇਸ਼ੀ ਕੋਰੋਨਾ ਪੌਜ਼ੀਟਿਵ

ਗਯਾ: ਬਿਹਾਰ ਦੇ ਗਯਾ ਵਿੱਚ ਵਿਦੇਸ਼ ਤੋਂ ਆਏ 11 ਵਿਅਕਤੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਸੰਪਰਰਕ ਆਏ ਵਿਅਕਤੀਆਂ ਦੇ ਸੈਂਪਲ ਲਏ ਜਾ ਰਹੇ ਹਨ। ਕੋਰੋਨਾ ਵਾਇਰਸ ਦੇ ਨਵਾਂ ਵੇਰੀਐਂਟ ਦਾ ਕਹਿਰ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ।

 ਸਿਵਲ ਸਰਜਨ ਰੰਜਨ ਸਿੰਘ ਨੇ ਜ਼ਿਲ੍ਹੇ ਵਿੱਚ ਕੋਰੋਨਾ ਦੇ ਕੇਸਾਂ ਬਾਰੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਥਿਤੀ ਆਮ ਵਾਂਗ ਹੈ। ਹੁਣ ਤੱਕ ਕੁੱਲ 11 ਵਿਦੇਸ਼ੀ ਪੌਜ਼ੀਟਿਵ ਪਾਏ ਗਏ ਹਨ। ਸਾਰਿਆਂ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ ਹੈ।  ਸਿਵਲ ਸਰਜਨ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। 


ਇਸ ਤੋਂ ਪਹਿਲਾਂ ਇੱਥੇ ਚਾਰ ਵਿਦੇਸ਼ੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਜਿਸ ਵਿੱਚ ਇੱਕ ਥਾਈਲੈਂਡ ਤੋਂ, ਦੋ ਇੰਗਲੈਂਡ ਅਤੇ ਇੱਕ ਮਿਆਂਮਾਰ ਦਾ ਹੈ। ਦਰਅਸਲ ਗਯਾ 'ਚ ਬੁੱਧ ਧਰਮ ਦੇ ਨੇਤਾ ਦਲਾਈਲਾਮਾ ਦਾ ਪ੍ਰੋਗਰਾਮ ਚੱਲ ਰਿਹਾ ਹੈ, ਜਿਸ 'ਚ ਵਿਦੇਸ਼ੀਆਂ ਦੇ ਆਉਣ ਦਾ ਸਿਲਸਿਲਾ ਚੱਲ ਰਿਹਾ ਹੈ। ਜਾਂਚ ਦੌਰਾਨ ਲਗਾਤਾਰ ਨਵੇਂ ਸੰਕਰਮਿਤ ਸਾਹਮਣੇ ਆ ਰਹੇ ਹਨ।

- PTC NEWS

adv-img

Top News view more...

Latest News view more...