ਤੇਜ਼ਧਾਰ ਹਥਿਆਰ ਨਾਲ 23 ਸਾਲਾਂ ਨੌਜਵਾਨ ਦਾ ਕਤਲ, ਹਮਲਾਵਾਰਾਂ ਨੇ ਜਗਰਾਤੇ ’ਚ ਕੀਤਾ ਸੀ ਹਮਲਾ
ਚੰਡੀਗੜ੍ਹ: ਸ਼ਹਿਰ ’ਚ ਕਤਲ, ਲੁੱਟਖੋਹ ਆਦਿ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮਾਮਲਾ ਚੰਡੀਗੜ੍ਹ ਦੇ ਸੈਕਟਰ 38 ਤੋਂ ਸਾਹਮਣੇ ਆਇਆ ਹੈ ਜਿੱਥੇ ਮਾਤਾ ਦੇ ਜਗਰਾਤੇ ਦੌਰਾਨ ਦੇਰ ਰਾਤ 23 ਸਾਲਾ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਦੱਸ ਦਈਏ ਕਿ ਹਮਲੇ ’ਚ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਨੌਜਵਾਨ ਨੂੰ ਪੀਜੀਆਈ ਦੇ ਐਡਵਾਂਸ ਟਰਾਮਾ ਸੈਂਟਰ ਲਿਆਂਦਾ ਗਿਆ ਸੀ ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤ ਐਲਾਨ ਦਿੱਤਾ। ਦੂਜੇ ਪਾਸੇ ਹਮਲਾਵਾਰ ਵਾਰਤਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਦੱਸੇ ਜਾ ਰਹੇ ਹਨ। ਮ੍ਰਿਤਕ ਦੀ ਪਛਾਣ ਸਾਹਿਲ ਵਜੋਂ ਹੋਈ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਾਹਿਲ ਬੀਤੀ ਰਾਤ ਨੂੰ ਜਾਗਰਣ ਚ ਗਿਆ ਸੀ। ਜਿੱਥੇ ਕੁਝ ਨੌਜਵਾਨਾਂ ਨੇ ਘੇਰਿਆ ਅਤੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਨੌਜਵਾਨ ਨੂੰ ਫਿਰ ਬਾਇਕ ’ਤੇ ਬਿਠਾ ਕੇ ਪੀਜੀਆਈ ਲੈ ਕੇ ਜਾਇਆ ਗਿਆ।
ਫਿਲਹਾਲ ਘਟਨਾ ਦੀ ਜਾਣਕਾਰੀ ਹਾਸਿਲ ਹੋਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪਠਾਨਕੋਟ 'ਚ ਅੱਜ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ, ਜਨਸਭਾ ਨੂੰ ਕਰਨਗੇ ਸੰਬੋਧਨ
- PTC NEWS