Bathinda Accident : ਦਰਦਨਾਕ ਹਾਦਸੇ ਦੌਰਾਨ ਪਿਓ-ਪੁੱਤ ਸਮੇਤ 3 ਦੀ ਮੌਤ
Bathinda Car Tipper Accident : ਬਠਿੰਡਾ ਵਿੱਚ ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਪੈਂਦੇ ਕਸਬਾ ਰਾਮਪੁਰ ਫੂਲ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਪਿਓ-ਪੁੱਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਰਾਮਪੁਰ ਓਵਰਬ੍ਰਿਜ ਨੇੜੇ ਇੱਕ ਕਾਰ ਸੜਕ 'ਤੇ ਖੜ੍ਹੇ ਟਿੱਪਰ ਦੇ ਪਿੱਛੇ ਜਾ ਟਕਰਾਈ।
ਦੋ ਦੀ ਮੌਕੇ 'ਤੇ ਹੀ ਮੌਤ
ਜਾਣਕਾਰੀ ਮੁਤਾਬਿਕ ਇੱਕ ਚਿੱਟੇ ਰੰਗ ਦੀ ਆਈ-20 ਕਾਰ ਬਰਨਾਲਾ ਤੋਂ ਬਠਿੰਡਾ ਵੱਲ ਆ ਰਹੀ ਸੀ। ਜਿਵੇਂ ਹੀ ਕਾਰ ਰਾਮਪੁਰਾ ਫੂਲ ਦੇ ਓਵਰਬ੍ਰਿਜ ਤੋਂ ਪਾਰ ਹੋਈ ਤਾਂ ਅਚਾਨਕ ਸੜਕ 'ਤੇ ਖੜ੍ਹੇ ਟਿੱਪਰ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਦੇ ਡਰਾਈਵਰ ਅਤੇ ਕੰਡਕਟਰ ਸੀਟ 'ਤੇ ਬੈਠੇ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਿਛਲੀ ਸੀਟ 'ਤੇ ਬੈਠੇ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਰਾਮਪੁਰ ਪਹੁੰਚਾਇਆ ਗਿਆ। ਜਿੱਥੇ ਉਸ ਦੀ ਵੀ ਰਸਤੇ ਵਿੱਚ ਹੀ ਮੌਤ ਹੋ ਗਈ।
ਹਾਦਸੇ 'ਚ ਕਾਰ ਟਿੱਪਰ 'ਤੇ ਫਸ ਗਈ, ਜਿਸ ਨੂੰ ਲੋਕਾਂ ਨੇ ਬਾਹਰ ਕੱਢਣਾ ਪਿਆ ਅਤੇ ਕਰੀਬ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਾਰ 'ਚੋਂ ਬਾਹਰ ਕੱਢਿਆ ਗਿਆ। ਉਹ ਬਿਊਟੀ ਪਾਰਲਰ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਲੈ ਕੇ ਆਇਆ ਹੈ। ਮ੍ਰਿਤਕਾਂ ਦੀ ਪਛਾਣ ਹਿਮਾਂਸ਼ੂ ਵਾਸੀ ਬਠਿੰਡਾ, ਉਸ ਦੇ ਪਿਤਾ ਸਤੀਸ਼ ਕੁਮਾਰ ਵਾਸੀ ਨਵੀਂ ਬਸਤੀ ਬਠਿੰਡਾ ਅਤੇ ਦੋਸਤ ਵਿਕਰਮ ਵਾਸੀ ਮਸਜਿਦ ਵਾਲੀ ਗਲੀ ਬਠਿੰਡਾ ਵਜੋਂ ਹੋਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Haryana Government : ਕਿਸਾਨਾਂ ਲਈ ਵੱਡਾ ਐਲਾਨ, ਹੁਣ MSP 'ਤੇ ਖਰੀਦੀਆਂ ਜਾਣਗੀਆਂ ਸਾਰੀਆਂ ਫਸਲਾਂ
- PTC NEWS