Sun, May 10, 2026
Whatsapp

Sangrur : ਪਿੰਡ ਬਲਵਾੜ ਕਲਾਂ 'ਚ ਕਿਸਾਨ ਦੀ ਪੁੱਤਾਂ ਵਾਂਗ ਪਾਲੀ 30 ਏਕੜ ਤੋਂ ਵੱਧ ਕਣਕ ਦੀ ਫਸਲ ਸੜ ਕੇ ਰਾਖ

Sangrur News : ਘਟਨਾ ਦੁਪਹਿਰ ਸਮੇਂ ਵਾਪਰੀ, ਜਦੋਂ ਇੱਕ ਸ਼ਾਰਟ ਸਰਕਟ ਦੀ ਇੱਕ ਚਿੰਗਾਰੀ ਨੇ ਖੜੀ ਫਸਲ ਨੂੰ ਮਿੰਟਾਂ ਵਿੱਚ ਹੀ ਰਾਖ ਕਰਕੇ ਰੱਖ ਦਿੱਤਾ। ​ਤਕਰੀਬਨ 30 ਤੋਂ 35 ਕਿੱਲੇ ਕਣਕ ਦੀ ਖੜ੍ਹੀ ਫ਼ਸਲ ਸੜ ਕੇ ਸਵਾਹ ਹੋ ਗਈ।

Reported by:  PTC News Desk  Edited by:  KRISHAN KUMAR SHARMA -- April 11th 2026 12:05 PM -- Updated: April 11th 2026 12:10 PM
Sangrur : ਪਿੰਡ ਬਲਵਾੜ ਕਲਾਂ 'ਚ ਕਿਸਾਨ ਦੀ ਪੁੱਤਾਂ ਵਾਂਗ ਪਾਲੀ 30 ਏਕੜ ਤੋਂ ਵੱਧ ਕਣਕ ਦੀ ਫਸਲ ਸੜ ਕੇ ਰਾਖ

Sangrur : ਪਿੰਡ ਬਲਵਾੜ ਕਲਾਂ 'ਚ ਕਿਸਾਨ ਦੀ ਪੁੱਤਾਂ ਵਾਂਗ ਪਾਲੀ 30 ਏਕੜ ਤੋਂ ਵੱਧ ਕਣਕ ਦੀ ਫਸਲ ਸੜ ਕੇ ਰਾਖ

Sangrur News : ਕਹਿੰਦੇ ਨੇ ਕਿਸਾਨ (Farmer News) ਆਪਣੀ ਫ਼ਸਲ (Crop) ਨੂੰ ਪੁੱਤਾਂ ਵਾਂਗ ਪਾਲਦਾ ਹੈ... ਪਰ ਜਦੋਂ ਉਹ ਪੁੱਤ ਜਵਾਨ ਹੋ ਕੇ ਵਾਢੀ ਲਈ ਤਿਆਰ ਹੋਵੇ ਅਤੇ ਅੱਖਾਂ ਦੇ ਸਾਹਮਣੇ ਹੀ ਸੜ ਕੇ ਸਵਾਹ ਹੋ ਜਾਵੇ, ਤਾਂ ਉਸ ਕਿਸਾਨ ਦੇ ਦਿਲ 'ਤੇ ਕੀ ਬੀਤਦੀ ਹੋਵੇਗੀ, ਇਹ ਸਿਰਫ਼ ਇੱਕ ਅੰਨਦਾਤਾ ਹੀ ਸਮਝ ਸਕਦਾ ਹੈ। ​ਸੰਗਰੂਰ ਦੇ ਪਿੰਡ ਬਲਵਾੜ ਕਲਾਂ ਤੋਂ ਅਜਿਹੀ ਹੀ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬਿਜਲੀ ਦੀਆਂ ਢਿੱਲੀਆਂ ਤਾਰਾਂ ਨੇ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਨੂੰ ਮਿੰਟਾਂ ਵਿੱਚ ਰਾਖ ਕਰ ਦਿੱਤਾ।

ਜਾਣਕਾਰੀ ਅਨੁਸਾਰ, ਇਹ ਘਟਨਾ ਦੁਪਹਿਰ ਸਮੇਂ ਵਾਪਰੀ, ਜਦੋਂ ਇੱਕ ਸ਼ਾਰਟ ਸਰਕਟ ਦੀ ਇੱਕ ਚਿੰਗਾਰੀ ਨੇ ਖੜੀ ਫਸਲ ਨੂੰ ਮਿੰਟਾਂ ਵਿੱਚ ਹੀ ਰਾਖ ਕਰਕੇ ਰੱਖ ਦਿੱਤਾ। ​ਤਕਰੀਬਨ 30 ਤੋਂ 35 ਕਿੱਲੇ ਕਣਕ ਦੀ ਖੜ੍ਹੀ ਫ਼ਸਲ ਸੜ ਕੇ ਸਵਾਹ ਹੋ ਗਈ। ਪਿੰਡ ਵਾਸੀਆਂ ਨੇ ਹਿੰਮਤ ਦਿਖਾਈ, ਟਰੈਕਟਰਾਂ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਸਭ ਕੁਝ ਸੁਆਹ ਹੋ ਗਿਆ।


ਇਸ ਮੌਕੇ ਪੀੜਤ ਕਿਸਾਨ ਨੇ ਕਿਹਾ, "ਸਾਡੀ ਤਾਂ ਦੁਨੀਆ ਹੀ ਉੱਜੜ ਗਈ ਜੀ... ਪਹਿਲਾਂ ਮੌਸਮ ਨੇ ਮਾਰਿਆ, ਹੁਣ ਇਸ ਅੱਗ ਨੇ ਸਭ ਖ਼ਤਮ ਕਰ ਦਿੱਤਾ। ਫਾਇਰ ਬ੍ਰਿਗੇਡ ਨੂੰ ਵਾਰ-ਵਾਰ ਫੋਨ ਕੀਤੇ, ਪਰ ਉਹ ਉਦੋਂ ਪਹੁੰਚੇ ਜਦੋਂ ਸਭ ਕੁਝ ਸੜ ਚੁੱਕਿਆ ਸੀ। ਕਈਆਂ ਨੇ ਠੇਕੇ 'ਤੇ ਜ਼ਮੀਨ ਲਈ ਸੀ, ਹੁਣ ਉਹ ਕਰਜ਼ਾ ਕਿੱਥੋਂ ਉਤਾਰਨਗੇ?"

ਇਸ ਅੱਗ ਦੀ ਲਪੇਟ ਵਿੱਚ 8 ਕਿਸਾਨ ਆਏ ਹਨ। ਕਿਸਾਨਾਂ ਦਾ ਗੁੱਸਾ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਦੇ ਖਿਲਾਫ ਹੈ। ਉਹਨਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਹਰ ਕਿਸਾਨ ਨੂੰ 80 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਇਸਤੋਂ ਇਲਾਵਾ ​ਖੇਤਾਂ ਵਿੱਚੋਂ ਲੰਘ ਰਹੀਆਂ ਨੀਵੀਆਂ ਅਤੇ ਢਿੱਲੀਆਂ ਤਾਰਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਦਾ ਘਰ ਨਾ ਉੱਜੜੇ।

- PTC NEWS

Top News view more...

Latest News view more...

PTC NETWORK
PTC NETWORK