Mon, Jan 30, 2023
Whatsapp

5ਜੀ ਸੇਵਾਵਾਂ ਹੁਣ ਅੰਬਾਲਾ, ਪਾਣੀਪਤ, ਰੋਹਤਕ, ਹਿਸਾਰ, ਸਿਰਸਾ, ਕਰਨਾਲ, ਸੋਨੀਪਤ ਅਤੇ ਬਹਾਦੁਰਗੜ੍ਹ ਵਿੱਚ ਉਪਲਬਧ

ਰਿਲਾਇੰਸ ਜੀਓ ਨੇ ਮੰਗਲਵਾਰ ਨੂੰ ਹਰਿਆਣਾ ਦੇ 8 ਸ਼ਹਿਰਾਂ ਅੰਬਾਲਾ, ਪਾਣੀਪਤ, ਰੋਹਤਕ, ਹਿਸਾਰ, ਸਿਰਸਾ, ਕਰਨਾਲ, ਸੋਨੀਪਤ ਅਤੇ ਬਹਾਦਰਗੜ੍ਹ ਵਿੱਚ 5ਜੀ ਸੇਵਾਵਾਂ ਸ਼ੁਰੂ ਕਰਕੇ ਹਰਿਆਣਾ ਟੈਲੀਕਾਮ ਸਰਕਲ ਵਿੱਚ 5ਜੀ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

Written by  Jasmeet Singh -- January 25th 2023 05:34 PM
5ਜੀ ਸੇਵਾਵਾਂ ਹੁਣ ਅੰਬਾਲਾ, ਪਾਣੀਪਤ, ਰੋਹਤਕ, ਹਿਸਾਰ, ਸਿਰਸਾ, ਕਰਨਾਲ, ਸੋਨੀਪਤ ਅਤੇ ਬਹਾਦੁਰਗੜ੍ਹ ਵਿੱਚ ਉਪਲਬਧ

5ਜੀ ਸੇਵਾਵਾਂ ਹੁਣ ਅੰਬਾਲਾ, ਪਾਣੀਪਤ, ਰੋਹਤਕ, ਹਿਸਾਰ, ਸਿਰਸਾ, ਕਰਨਾਲ, ਸੋਨੀਪਤ ਅਤੇ ਬਹਾਦੁਰਗੜ੍ਹ ਵਿੱਚ ਉਪਲਬਧ

ਚੰਡੀਗੜ੍ਹ, 25 ਜਨਵਰੀ: ਰਿਲਾਇੰਸ ਜੀਓ ਨੇ ਮੰਗਲਵਾਰ ਨੂੰ ਹਰਿਆਣਾ ਦੇ 8 ਸ਼ਹਿਰਾਂ ਅੰਬਾਲਾ, ਪਾਣੀਪਤ, ਰੋਹਤਕ, ਹਿਸਾਰ, ਸਿਰਸਾ, ਕਰਨਾਲ, ਸੋਨੀਪਤ ਅਤੇ ਬਹਾਦਰਗੜ੍ਹ ਵਿੱਚ 5ਜੀ ਸੇਵਾਵਾਂ ਸ਼ੁਰੂ ਕਰਕੇ ਹਰਿਆਣਾ ਟੈਲੀਕਾਮ ਸਰਕਲ ਵਿੱਚ 5ਜੀ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਇਨ੍ਹਾਂ ਸ਼ਹਿਰਾਂ ਦੇ ਜੀਓ ਉਪਭੋਗਤਾਵਾਂ ਨੂੰ ਹੁਣ 'ਜੀਓ ਵੈਲਕਮ ਆਫਰ' ਦੇ ਤਹਿਤ ਸੱਦਾ ਦਿੱਤਾ ਜਾਵੇਗਾ। ਸੱਦਾ ਦਿੱਤੇ ਗਏ ਜੀਓ ਉਪਭੋਗਤਾ ਬਿਨਾਂ ਕਿਸੇ ਵਾਧੂ ਕੀਮਤ ਦੇ 1 ਜੀਬੀਪੀਐਸ ਤੱਕ ਦੀ ਸਪੀਡ ਅਤੇ ਅਸੀਮਤ ਡੇਟਾ ਦਾ ਅਨੁਭਵ ਕਰ ਸਕਣਗੇ ।


ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਜੀਓ ਟਰੂ 5ਜੀ ਲੋਗੋ ਦਾ ਲੌਂਚ ਕੀਤਾ। ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਸਰਬਪੱਖੀ ਵਿਕਾਸ ਕਰ ਰਿਹਾ ਹੈ। ਪਾਰਦਰਸ਼ਤਾ ਵਧਾਉਣ ਲਈ ਸੇਵਾਵਾਂ ਨੂੰ ਤੇਜ਼ੀ ਨਾਲ ਡਿਜੀਟਾਈਜ਼ ਕੀਤਾ ਜਾ ਰਿਹਾ ਹੈ। ਇਸਲਈ ਹਾਈ ਸਪੀਡ ਇੰਟਰਨੇਟ ਦੀ ਲੋੜ ਹੈ।

ਉਨ੍ਹਾਂ ਨੇ ਜੀਓ ਦੇ ਹਰਿਆਣਾ ਸਰਕਲ ਵਿੱਚ 5ਜੀ ਸੇਵਾਵਾਂ ਸ਼ੁਰੂ ਕਰਣ ਤੇ ਖੁਸ਼ੀ ਜ਼ਾਹਿਰ ਕੀਤੀ। ਇਹ ਹਾਈ ਸਪੀਡ ਇੰਟਰਨੈੱਟ ਸੇਵਾਵਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੀਆਂ ਅਤੇ ਉਹ ਔਨਲਾਈਨ ਸੁਵਿਧਾਵਾਂ ਨੂੰ ਹੋਰ ਆਸਾਨੀ ਨਾਲ ਪ੍ਰਾਪਤ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਡਾਟਾ ਕਨੈਕਟੀਵਿਟੀ ਵਧਾਉਣ ਨਾਲ ਸਾਰੇ ਨਾਗਰਿਕਾਂ ਨੂੰ ਬਹੁਤ ਲਾਭ ਹੋਵੇਗਾ ।

ਜਿਓ ਟਰੂ 5ਜੀ ਸੇਵਾਵਾਂ ਹਰਿਆਣਾ ਦੇ ਤਿੰਨ ਹੋਰ ਸ਼ਹਿਰਾਂ ਗੁਰੂਗ੍ਰਾਮ ਅਤੇ ਫਰੀਦਾਬਾਦ (ਦਿੱਲੀ ਟੈਲੀਕਾਮ ਸਰਕਲ) ਅਤੇ ਪੰਚਕੂਲਾ (ਪੰਜਾਬ ਟੈਲੀਕਾਮ ਸਰਕਲ) ਵਿੱਚ ਪਹਿਲਾਂ ਹੀ ਉਪਲਬਧ ਹਨ।

ਇਸ ਮੌਕੇ 'ਤੇ ਬੋਲਦਿਆਂ, ਜੀਓ ਦੇ ਬੁਲਾਰੇ ਨੇ ਕਿਹਾ ਕਿ “ਅਸੀਂ 17 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 50 ਸ਼ਹਿਰਾਂ ਵਿੱਚ ਇੱਕੋ ਸਮੇਂ 5ਜੀ ਨੂੰ ਲਾਂਚ ਕਰਕੇ ਬਹੁਤ ਖੁਸ਼ ਹਾਂ। ਜਿਓ ਟਰੂ 5ਜੀ ਨਾਲ ਜੁੜੇ ਸ਼ਹਿਰਾਂ ਦੀ ਕੁੱਲ ਗਿਣਤੀ 184 ਹੋ ਗਈ ਹੈ। ਇਹ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ 5ਜੀ ਸੇਵਾਵਾਂ ਦੇ ਸਭ ਤੋਂ ਵੱਡੇ ਰੋਲਆਊਟ ਵਿੱਚੋਂ ਇੱਕ ਹੈ।

ਅਸੀਂ ਦੇਸ਼ ਭਰ ਵਿੱਚ ਟਰੂ 5ਜੀ ਰੋਲਆਊਟ ਦੀ ਸਪੀਡ ਵਧਾ ਦਿੱਤੀ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਹਰ ਜਿਓ ਉਪਭੋਗਤਾ ਨਵੇਂ ਸਾਲ 2023 ਵਿੱਚ 5ਜੀ ਦੇ ਲਾਭਾਂ ਦਾ ਆਨੰਦ ਮਾਣੇ। ਦਸੰਬਰ 2023 ਤੱਕ, ਪੂਰਾ ਦੇਸ਼ ਟਰੂ 5ਜੀ ਸੇਵਾਵਾਂ ਦਾ ਆਨੰਦ ਅਤੇ ਲਾਭ ਲੈ ਸਕੇਗਾ ।

ਅਸੀਂ ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਗੋਆ, ਹਰਿਆਣਾ, ਝਾਰਖੰਡ, ਕਰਨਾਟਕ, ਕੇਰਲ, ਮਹਾਰਾਸ਼ਟਰ, ਉੜੀਸਾ, ਪੁਡੂਚੇਰੀ, ਪੰਜਾਬ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੀਆਂ ਰਾਜ ਸਰਕਾਰਾਂ ਜਿਨ੍ਹਾਂਨੇ  ਹਰ ਖੇਤਰ ਨੂੰ ਲਗਾਤਾਰ ਡਿਜੀਟਾਈਜ਼ ਕਰਨ ਦੇ ਸਾਡੇ ਯਤਨਾਂ ਦਾ ਸਮਰਥਨ ਕੀਤਾ, ਇਨ੍ਹਾਂ ਦੇ  ਧੰਨਵਾਦੀ ਹਾਂ।”

ਜਿਓ ਟਰੂ 5ਜੀ ਦਾ ਤਿੰਨ ਗੁਣਾ ਫਾਇਦਾ ਹੈ ਜੋ ਇਸਨੂੰ ਭਾਰਤ ਵਿੱਚ ਇੱਕੋ ਇੱਕ ਟਰੂ 5ਜੀ ਨੈੱਟਵਰਕ ਬਣਾਉਂਦਾ ਹੈ:

1. 4ਜੀ  ਨੈੱਟਵਰਕ 'ਤੇ ਜ਼ੀਰੋ ਨਿਰਭਰਤਾ ਦੇ ਨਾਲ ਐਡਵਾਂਸਡ 5 ਜੀ ਨੈੱਟਵਰਕ ਦੇ ਨਾਲ ਸਟੈਂਡ-ਅਲੋਨ 5 ਜੀ ਆਰਕੀਟੈਕਚਰ

2. 700 ਮੈਗਾਹਰਟਜ਼, 3500 ਮੈਗਾਹਰਟਜ਼ ਅਤੇ 26 ਗੀਗਾਹਰਟਜ਼ ਬੈਂਡਾਂ ਵਿੱਚ 5 ਜੀ ਸਪੈਕਟ੍ਰਮ ਦਾ ਸਭ ਤੋਂ ਵੱਡਾ ਅਤੇ ਵਧੀਆ ਮਿਸ਼ਰਣ

3. ਕੈਰੀਅਰ ਐਗਰੀਗੇਸ਼ਨ ਜੋ ਕਿ ਕੈਰੀਅਰ ਐਗਰੀਗੇਸ਼ਨ ਨਾਮਕ ਇੱਕ ਉੱਨਤ ਤਕਨੀਕ ਦੀ ਵਰਤੋਂ ਕਰਦੇ ਹੋਏ ਇਹਨਾਂ 5ਜੀ ਫ੍ਰੀਕੁਐਂਸੀ ਨੂੰ ਇੱਕ ਮਜ਼ਬੂਤ 'ਡਾਟਾ ਹਾਈਵੇਅ' ਵਿੱਚ ਜੋੜਦਾ ਹੈ।

- PTC NEWS

adv-img

Top News view more...

Latest News view more...