Advertisment

ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ 700 ਪੇਟੀਆਂ ਬਰਾਮਦ

author-image
Ravinder Singh
Updated On
New Update
ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ 700 ਪੇਟੀਆਂ ਬਰਾਮਦ
Advertisment

ਪਟਿਆਲਾ : ਪਟਿਆਲਾ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਮਦਦ ਨਾਲ 700 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਦਾ ਭਰਿਆ ਹੋਇਆ ਟਰੱਕ ਫੜਿਆ।

Advertisment



ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਤੇ ਐਕਸਾਈਜ਼ ਅਧਿਕਾਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਤੇ ਐਕਸਾਈਜ਼ ਵਿਭਾਗ ਦੇ ਸਾਂਝੇ ਆਪ੍ਰੇਸ਼ਨ ਤਹਿਤ ਟਰੱਕ ਫੜਿਆ ਗਿਆ  ਤੇ ਉਸ ਵਿਚੋਂ 700 ਪੇਟੀਆਂ ਸ਼ਰਾਬ ਚੰਡੀਗੜ੍ਹ ਮਾਰਕਾ ਬਰਾਮਦ ਕੀਤੀ ਗਈ।

Advertisment

ਇਹ ਵੀ ਪੜ੍ਹੋ : ਭਾਰਤੀ ਇਲਾਕੇ 'ਚ 250 ਮੀਟਰ ਦੀ ਉਚਾਈ 'ਤੇ ਵੇਖਿਆ ਪਾਕਿਸਤਾਨੀ ਡਰੋਨ

ਆਈਸ਼ਰ ਟਰੱਕ ਉਤੇ ਜਾਅਲੀ ਨੰਬਰ ਪਲੇਟ ਲਾ ਕੇ ਚੰਡੀਗੜ੍ਹ ਮਾਰਕਾ ਦੀਆਂ ਡਿਸਕਾਊਂਟ ਪ੍ਰੀਮੀਅਮ ਵਿਸਕੀ ਦੀਆਂ 312 ਪੇਟੀਆਂ, ਰਾਇਲ ਜਨਰਲ ਦੀਆਂ 115 ਪੇਟੀਆਂ ਅਤੇ ਬਲਯੂ ਸਟ੍ਰੋਕ ਵਿਸਕੀ ਦੀਆਂ 115 ਪੇਟੀਆਂ ਬਰਾਮਦ ਕੀਤੀਆਂ ਗਈਆਂ। ਮੁਲਜ਼ਮਾਂ ਖ਼ਿਲਾਫ਼ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਪਰਚ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਦੱਬੀ ਹੋਈ ਰੂੜੀ ਮਾਰਕਾ ਨੂੰ ਲੱਭਣਾ ਆਬਕਾਰੀ ਵਿਭਾਗ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਜਿਸਦਾ ਹੱਲ ਲਭਦਿਆਂ ਵਿਭਾਗ ਨੇ ਹਨ ਸਨੀਫਰ ਡੋਗ ਦੀ ਮਦਦ ਲੈਣੀ ਸ਼ੁਰੂ ਕੀਤੀ ਹੈ। ਇਸ ਨਵੀਂ ਕਾਢ ਨਾਲ ਵਿਭਾਗ ਨੂੰ ਲੁਧਿਆਣਾ ਵਿੱਚ ਪਹਿਲੀ ਤੇ ਵੱਡੀ ਕਾਮਯਾਬੀ ਮਿਲੀ ਹੈ। ਜਿਸ ਤੋਂ ਬਾਅਦ ਵਿਭਾਗ ਹੋਰ ਜ਼ਿਲ੍ਹਿਆਂ ਵਿਚ ਵੀ ਸਨਿਫ਼ਰ ਡੋਗ ਦੀ ਮਦਦ ਲਵੇਗਾ। ਇਸਦੀ ਪੁਸ਼ਟੀ ਕਰਦਿਆਂ ਆਬਕਾਰੀ ਵਿਭਾਗ ਦੇ ਜੁਆਇੰਟ ਕਮਿਸ਼ਨਰ ਨਰੇਸ਼ ਦੂਬੇ ਨੇ ਦੱਸਿਆ ਕਿ ਸਨਿਫ੍ਰ ਡੋਗ ਲਾਹਣ ਲੱਭਣ ਵਿੱਚ ਮਦਦਗਾਰ ਸਾਬਤ ਹੋਏ ਹਨ। ਇਸ ਲਈ ਨਦੀਆਂ, ਦਰਿਆਵਾਂ ਤੇ ਹੋਰ ਥਾਵਾਂ ਤੇ ਦੱਬ ਕੇ ਰੱਖੀ ਲਾਹਣ ਲੱਭਣ ਲਈ ਨਵਾਂ ਤਰੀਕਾ ਅਪਨਾਇਆ ਗਿਆ ਹੈ। ਦੂਬੇ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਹੋਰ ਨਵੀਆਂ ਤਕਨੀਕਾਂ ਤੇ ਕੰਮ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਪੰਜਾਬ ਨੂੰ ਸ਼ਰਾਬ ਤਸਕਰੀ ਤੋਂ ਮੁਕਤ ਕੀਤਾ ਜਾਵੇਗਾ। 

ਰਿਪੋਰਟ-ਗਗਨਦੀਪ ਆਹੂਜਾ



- PTC NEWS
latestnews punjab-crime-news liquor-loaded-truck
Advertisment

Stay updated with the latest news headlines.

Follow us:
Advertisment