Tue, Feb 7, 2023
Whatsapp

ਨਵੇਂ ਸਾਲ 'ਤੇ 8 ਸਾਲਾਂ ਅਰਜਿਤ ਨੇ 10500 ਫੁੱਟ ਉੱਚੀ ਚੋਟੀ 'ਤੇ ਲਹਿਰਾਇਆ ਤਿਰੰਗਾ

Written by  Aarti -- January 02nd 2023 05:41 PM
ਨਵੇਂ ਸਾਲ 'ਤੇ 8 ਸਾਲਾਂ ਅਰਜਿਤ ਨੇ 10500 ਫੁੱਟ ਉੱਚੀ ਚੋਟੀ 'ਤੇ ਲਹਿਰਾਇਆ ਤਿਰੰਗਾ

ਨਵੇਂ ਸਾਲ 'ਤੇ 8 ਸਾਲਾਂ ਅਰਜਿਤ ਨੇ 10500 ਫੁੱਟ ਉੱਚੀ ਚੋਟੀ 'ਤੇ ਲਹਿਰਾਇਆ ਤਿਰੰਗਾ

ਸ੍ਰੀ ਅਨੰਦਪੁਰ ਸਾਹਿਬ: ਜ਼ਿਲ੍ਹਾ ਰੂਪਨਗਰ ਦੇ ਪਿੰਡ ਗੰਭੀਰਪੁਰ ਦੇ ਰਹਿਣ ਵਾਲੇ 8 ਸਾਲ ਦੇ ਅਰਜਿਤ ਸ਼ਰਮਾ ਨੇ ਵੱਖਰੇ ਢੰਗ ਨਾਲ ਭਾਰਤ ਜੋੜੋ ਯਾਤਰਾ ਦੀ ਹਮਾਇਤ ਕੀਤੀ। 8 ਸਾਲਾ ਅਰਜਿਤ ਨੇ 10,500 ਫੁੱਟ ਉੱਚੇ ਆਦਿ ਹਿਮਾਨੀ ਚਾਮੁੰਡਾ ਸ਼ਿਖਰ 'ਤੇ ਤਿਰੰਗਾ ਲਹਿਰਾਇਆ।

ਦੱਸ ਦਈਏ ਕਿ ਅਰਜਿਤ ਸ਼ਰਮਾ ਸ਼੍ਰੀ ਦਸਮੇਸ਼ ਅਕੈਡਮੀ ਦੇ ਚੌਥੀ ਕਲਾਸ ਦਾ ਵਿਦਿਆਰਥੀ ਹੈ। ਇਸ ਪੂਰੇ  ਸਮਾਗਮ ਦੌਰਾਨ ਅਰਜਿਤ ਨੇ ਚਿੱਟੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਸੀ, ਜਿਸ 'ਤੇ ਰਾਹੁਲ ਗਾਂਧੀ ਦੀ ਤਸਵੀਰ ਛਪੀ ਹੋਈ ਸੀ।


ਦੱਸ ਦਈਏ ਕਿ ਹਿਮਾਨੀ ਚਾਮੁੰਡਾ ਸ਼੍ਰੀ ਚਾਮੁੰਡਾ ਦੇਵੀ ਨੂੰ ਸਮਰਪਿਤ ਇੱਕ ਹਿੰਦੂ ਮੰਦਿਰ ਹੈ, ਜੋਕਿ ਹਿਮਾਲਿਆ ਉੱਤੇ ਭਾਰਤ ਦੇ ਕਾਂਗੜਾ, ਹਿਮਾਚਲ ਪ੍ਰਦੇਸ਼ ਵਿੱਚ ਚੰਦਰ ਭਾਨ, ਜੀਆ ਵਿੱਚ ਸਥਿਤ ਹੈ। ਇਹ ਮੰਦਿਰ ਨੂੰ ਰਾਜਾ ਚੰਦਰ ਭਾਨ ਚੰਦ ਕਟੋਚ ਦੇ ਮਹਿਲ ਦੇ ਖੰਡਰ ਦੇ ਨੇੜੇ ਹੈ। 

ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ ਮੋਦੀ ਸਰਕਾਰ ਦੇ ਨੋਟਬੰਦੀ ਫੈਸਲੇ ਨੂੰ ਸਹੀ ਦੱਸਿਆ

- PTC NEWS

adv-img

Top News view more...

Latest News view more...