Sun, Feb 5, 2023
Whatsapp

ਬਿਆਸ ਡੇਰੇ ਤੋਂ ਜੰਮੂ ਜਾ ਰਹੀ ਬੱਸ ਹਾਦਸਾਗ੍ਰਸਤ, ਮੋਟਰਸਾਈਕਲ ਚਾਲਕ ਜ਼ਖ਼ਮੀ

Written by  Ravinder Singh -- December 18th 2022 07:18 PM -- Updated: December 18th 2022 07:19 PM
ਬਿਆਸ ਡੇਰੇ ਤੋਂ ਜੰਮੂ ਜਾ ਰਹੀ ਬੱਸ ਹਾਦਸਾਗ੍ਰਸਤ, ਮੋਟਰਸਾਈਕਲ ਚਾਲਕ ਜ਼ਖ਼ਮੀ

ਬਿਆਸ ਡੇਰੇ ਤੋਂ ਜੰਮੂ ਜਾ ਰਹੀ ਬੱਸ ਹਾਦਸਾਗ੍ਰਸਤ, ਮੋਟਰਸਾਈਕਲ ਚਾਲਕ ਜ਼ਖ਼ਮੀ

ਗੁਰਦਾਸਪੁਰ : ਡੇਰਾ ਬਿਆਸ ਤੋ ਜੰਮੂ ਜਾ ਰਹੀ ਸੰਗਤ ਨਾਲ ਭਰੀ ਬੱਸ ਗੁਰਦਾਸਪੁਰ ਬੱਬੇਹਾਲੀ ਮੌੜ ਉਤੇ ਇਕ ਮੋਟਸਾਈਕਲ ਨੂੰ ਬਚਾਉਂਦੇ ਸਮੇਂ ਹਾਦਸਾਗ੍ਰਸਤ ਹੋ ਗਈ। ਹਾਦਸੇ ਦੌਰਾਨ ਮੋਟਰਸਾਈਕਲ ਬੱਸ ਹੇਠਾਂ ਆਉਣ ਨਾਲ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਹਾਲਾਂਕਿ ਬੱਸ ਦੀਆਂ ਸਵਾਰੀਆਂ ਦੇ ਸੱਟਾਂ ਤੋਂ ਬਚਾਅ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਜਾਂਚ ਆਰੰਭ ਕਰ ਦਿੱਤੀ ਹੈ।ਜਾਣਕਾਰੀ ਦਿੰਦਿਆਂ ਬਿਆਸ ਤੋਂ ਜੰਮੂ ਜਾ ਰਹੇ ਬੱਸ ਯਾਤਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਬੱਸ ਬੱਬੇਹਾਲੀ ਮੋੜ ਨੇੜੇ ਪਹੁੰਚੀ ਤਾਂ ਇਕ ਮੋਟਰਸਾਈਕਲ ਨੂੰ ਬਚਾਉਂਦੇ ਸਮੇਂ ਬੱਸ ਡਰਾਈਵਰ ਨੇ ਬੱਸ ਖੇਤਾਂ ਵਿੱਚ ਉਤਾਰ ਦਿੱਤੀ ਅਤੇ ਇਸ ਹਾਦਸੇ ਦੌਰਾਨ ਬੱਸ ਵਿਚ ਸਵਾਰ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਮੋਟਰਸਾਈਕਲ ਬੱਸ ਹੇਠ ਆਉਣ ਨਾਲ ਚਾਲਕ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਅਗਲੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਆਸਟ੍ਰੇਲੀਆ 'ਚ ਪੰਜਾਬੀ ਪਹਿਲੀਆਂ 10 ਭਾਸ਼ਾਵਾਂ 'ਚ ਸ਼ਾਮਲ, ਹੁਣ ਸਕੂਲਾਂ 'ਚ ਵਿਸ਼ੇ ਵਜੋਂ ਲੈ ਸਕਣਗੇ ਵਿਦਿਆਰਥੀ

ਸੂਚਨਾ ਮਿਲਣ ਉਤੇ ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਮੋਟਰਸਾਈਕਲ ਨੂੰ ਬਚਾਉਂਦੇ ਸਮੇਂ ਬਿਆਸ ਤੋਂ ਜੰਮੂ ਜਾ ਰਹੀ ਇਕ ਬੱਸ ਬੱਬੇਹਾਲੀ ਮੌੜ ਨੇੜੇ ਹਾਦਸਾਗ੍ਰਸਤ ਹੋ ਗਈ ਹੈ। ਇਸ ਘਟਨਾ ਦੌਰਾਨ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

- PTC NEWS

adv-img

Top News view more...

Latest News view more...