Sat, Feb 4, 2023
Whatsapp

ਵਿਆਹ ਤੋਂ ਕੁਝ ਘੰਟੇ ਬਾਅਦ ਹੀ ਵਿਛੇ ਸੱਥਰ, ਮਸ਼ਹੂਰ ਗਾਇਕ ਦੀ ਹੋਈ ਮੌਤ

Written by  Ravinder Singh -- December 01st 2022 12:04 PM -- Updated: December 01st 2022 12:07 PM
ਵਿਆਹ ਤੋਂ ਕੁਝ ਘੰਟੇ ਬਾਅਦ ਹੀ ਵਿਛੇ ਸੱਥਰ, ਮਸ਼ਹੂਰ ਗਾਇਕ ਦੀ ਹੋਈ ਮੌਤ

ਵਿਆਹ ਤੋਂ ਕੁਝ ਘੰਟੇ ਬਾਅਦ ਹੀ ਵਿਛੇ ਸੱਥਰ, ਮਸ਼ਹੂਰ ਗਾਇਕ ਦੀ ਹੋਈ ਮੌਤ

ਨਵੀਂ ਦਿੱਲੀ : ਹਾਲੀਵੁੱਡ ਦੇ ਮਸ਼ਹੂਰ ਗਾਇਕ ਜੈਕ ਫਲਿੰਟ ਦੀ ਵਿਆਹ ਤੋਂ ਕੁਝ ਘੰਟੇ ਬਾਅਦ ਹੀ ਮੌਤ ਹੋ ਗਈ। ਉਸ ਨੇ 37 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ। ਗਾਇਕ ਦੇ ਅਚਾਨਕ ਦੇਹਾਂਤ ਨਾਲ ਉਸਦੀ ਨਵਵਿਆਹੁਤਾ ਬ੍ਰੈਂਡਾ, ਉਸਦੇ ਪਰਿਵਾਰ ਤੇ ਨਜ਼ਦੀਕੀ ਦੋਸਤ ਡੂੰਘੇ ਸਦਮੇ ਵਿਚ ਹਨ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜੈਕ ਫਲਿੰਟ ਓਕਲਾਹੋਮਾ ਦਾ ਰਹਿਣ ਵਾਲਾ ਸੀ।ਗਾਇਕ ਦੇ ਪ੍ਰਚਾਰਕ ਕਲਿਫ ਡੋਇਲ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਡੋਇਲ ਨੇ ਦੱਸਿਆ ਕਿ ਜੈਕ ਫਲਿੰਟ ਤੇ ਬ੍ਰੈਂਡਾ ਦੇ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੀ ਜੈਕ ਫਲਿੰਟ ਦੀ ਮੌਤ ਹੋ ਗਈ। ਜੈਕ ਦੀ ਪਤਨੀ ਬ੍ਰੈਂਡਾ ਆਪਣੇ ਪਤੀ ਦੇ ਅਚਾਨਕ ਵਿਛੋੜੇ ਤੋਂ ਬਾਅਦ ਬਹੁਤ ਦੁਖੀ ਹੈ। ਉਨ੍ਹਾਂ ਨੇ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਇਕ ਪੋਸਟ ਵੀ ਸ਼ੇਅਰ ਕੀਤੀ ਹੈ। ਬ੍ਰੈਂਡਾ ਫਲਿੰਟ ਨੇ ਫੇਸਬੁੱਕ ਉਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ।

ਉਸ ਨੇ ਇਸ ਪੋਸਟ ਰਾਹੀਂ ਆਪਣਾ ਦੁਖ ਜ਼ਾਹਿਰ ਕੀਤਾ। ਐਂਟਰਟੇਨਮੈਂਟ ਟੂਨਾਈਟ ਨਾਲ ਗੱਲਬਾਤ ਕਰਦੇ ਹੋਏ ਕਲਿਫ ਡੋਇਲ ਨੇ ਕਿਹਾ, 'ਜੈਕ ਫਲਿੰਟ ਓਕਲਾਹੋਮਾ ਦੇ ਰੈੱਡ ਡਰਟ ਮਿਊਜ਼ਿਕ ਸੀਨ ਦਾ ਰਾਜਦੂਤ ਸੀ। ਉਹ ਇਕ ਮਹਾਨ ਗਾਇਕ, ਰਿਕਾਰਡਿੰਗ ਕਲਾਕਾਰ ਤੇ ਇਕ ਇਨ-ਡਿਮਾਂਡ ਲਾਈਵ ਕਲਾਕਾਰ ਸੀ। ਉਸ ਦੇ ਚੰਗੇ ਸੁਭਾਅ ਤੇ ਇਨਸਾਨੀਅਤ ਦਾ ਸਬੂਤ ਇਹ ਸੀ ਕਿ ਉਸ ਨੇ ਹਮੇਸ਼ਾ ਦੂਜੇ ਕਲਾਕਾਰਾਂ ਦਾ ਸਾਥ ਦਿੱਤਾ ਸੀ। ਉਹ ਹਰ ਕਿਸੇ ਲੋੜਵੰਦ ਦੀ ਮਦਦ ਲਈ ਹੱਥ ਵਧਾਉਂਦਾ ਸੀ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਡੀਸੀ ਦੇ ਜਾਅਲੀ ਅਕਾਊਂਟ ਬਣਾ ਕੇ ਵੋਟਰ ਸੂਚੀ 'ਚ ਸ਼ਾਮਲ ਲੋਕਾਂ ਤੋਂ ਮੰਗੇ ਪੈਸੇ

ਉਸ ਦੀ ਮੁਸਕਰਾਹਟ ਤੇ ਮਜ਼ਾਕੀਆ ਅੰਦਾਜ਼ ਨੂੰ ਲੋਕ ਪਸੰਦ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਵਿਸ਼ਵਾਸ ਹੈ ਕਿ ਸੰਗੀਤ ਦੇ ਨਾਲ-ਨਾਲ ਉਸਦੀ ਵਿਰਾਸਤ ਹਮੇਸ਼ਾ ਬਣੀ ਰਹੇਗੀ। ਜੈਕ ਫਲਿੰਟ ਦੇ ਦੋਸਤ ਤੇ ਸਾਬਕਾ ਮੈਨੇਜਰ ਬ੍ਰੈਂਡਾ ਕਲੀਨ ਨੇ ਵੀ ਉਸਦੀ ਮੌਤ 'ਤੇ ਸੋਗ ਜ਼ਾਹਿਰ ਕੀਤਾ ਹੈ।

ਬ੍ਰੈਂਡਾ ਨੇ ਦੱਸਿਆ ਕਿ ਫਲਿੰਟ ਉਸ ਦੇ ਪੁੱਤਰ ਵਰਗਾ ਸੀ। ਉਨ੍ਹਾਂ ਕਿਹਾ ਕਿ ਗਾਇਕ ਦਾ ਤੁਰ ਜਾਣਾ ਬਹੁਤ ਵੱਡਾ ਦੁਖਾਂਤ ਹੈ। ਉਸਨੇ ਜੈਕ ਫਲਿੰਟ ਦੇ ਪਰਿਵਾਰ ਅਤੇ ਦੋਸਤਾਂ ਨੂੰ ਵੀ ਹਮਦਰਦੀ ਜ਼ਾਹਿਰ ਕੀਤੀ। ਜੈਕ ਫਲਿੰਟ ਦੀ ਮੌਤ ਕਾਰਨ ਪ੍ਰਸ਼ੰਸਕਾਂ ਵਿੱਚ ਵੀ ਸੋਗ ਫੈਲ ਗਿਆ ਹੈ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਦੇ ਰਹੇ ਹਨ।

- PTC NEWS

adv-img

Top News view more...

Latest News view more...