adv-img
ਦੇਸ਼- ਵਿਦੇਸ਼

ਨਿਊਯਾਰਕ 'ਚ 37 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, 38 ਜਣੇ ਜ਼ਖ਼ਮੀ, 2 ਦੀ ਹਾਲਤ ਗੰਭੀਰ

By Ravinder Singh -- November 6th 2022 09:10 AM -- Updated: November 6th 2022 09:11 AM
ਨਿਊਯਾਰਕ 'ਚ 37 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, 38 ਜ਼ਖਮੀ

ਨਿਊਯਾਰਕ : ਨਿਊਯਾਰਕ ਦੇ ਮੈਨਹਟਨ 'ਚ ਇਕ ਬਹੁ-ਮੰਜ਼ਲਾ ਇਮਾਰਤ 'ਚ ਲਿਥੀਅਮ-ਬੈਟਰੀ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 38 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ।  ਨਿਊਯਾਰਕ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਸਮੇਤ ਬਚਾਅ ਦਲ ਮੌਕੇ ਉਪਰ ਪਹੁੰਚ ਗਿਆ। ਜਾਣਕਾਰੀ ਦਿੰਦੇ ਹੋਏ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਕਾਰਨ 38 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚ 5 ਲੋਕ ਗੰਭੀਰ ਰੂਪ 'ਚ ਜ਼ਖਮੀ ਹਨ, ਜਦਕਿ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।


ਮੈਨਹਟਨ ਦੀ ਈਸਟ 52ਵੀਂ ਸਟਰੀਟ 'ਤੇ ਇਕ 37 ਮੰਜ਼ਿਲਾ ਇਮਾਰਤ ਨੂੰ ਸਵੇਰੇ ਅੱਗ ਲੱਗ ਗਈ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ 'ਚ ਲੋਕ ਅਪਾਰਟਮੈਂਟ ਦੀਆਂ ਖਿੜਕੀਆਂ ਨਾਲ ਲਟਕਦੇ ਦਿਖਾਈ ਦਿੱਤੇ ਅਤੇ ਫਾਇਰਫਾਈਟਰਜ਼ ਧੂੰਏਂ ਨਾਲ ਭਰੀ ਇਮਾਰਤ ਤੋਂ ਹੇਠਾਂ ਰੱਸੀਆਂ ਖਿੱਚ ਰਹੇ ਹਨ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੀਆਂ ਉਪਰਲੀਆਂ ਮੰਜ਼ਿਲਾਂ 'ਤੇ ਰਹਿਣ ਵਾਲੇ ਕੁਝ ਲੋਕ ਛੱਤ ਰਾਹੀਂ ਬਾਹਰ ਆ ਗਏ।

ਇਹ ਵੀ ਪੜ੍ਹੋ : 6 ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ ਲਈ ਨਤੀਜੇ ਅੱਜ, ਵੋਟਾਂ ਦੀ ਗਿਣਤੀ ਸ਼ੁਰੂ

ਨਿਊਯਾਰਕ ਦੇ ਫਾਇਰ ਡਿਪਾਰਟਮੈਂਟ ਦੀ ਕਮਿਸ਼ਨਰ ਲਾਰਾ ਕੈਵਾਨੌਗ ਨੇ ਕਿਹਾ ਕਿ ਅੱਗ 20ਵੀਂ ਮੰਜ਼ਿਲ 'ਤੇ ਅਣਪਛਾਤੇ ਯੰਤਰ 'ਚ ਵਰਤੀ ਗਈ ਲਿਥੀਅਮ ਬੈਟਰੀ ਨਾਲ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ 'ਚ 38 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਹੈ ਅਤੇ ਪੰਜ ਦੀ ਹਾਲਤ ਗੰਭੀਰ ਹੈ।
- PTC NEWS

adv-img
  • Share