Sat, Apr 20, 2024
Whatsapp

ਜੰਡਿਆਲਾ ਨੇੜੇ ਪੈਟਰੋਲ ਪੰਪ ਦੇ ਗਾਰਡ ਨੇ ਲੁਟੇਰੇ ਦਾ ਗੋਲੀ ਮਾਰ ਕੇ ਕੀਤਾ ਕਤਲ

Written by  Pardeep Singh -- October 31st 2022 10:38 AM -- Updated: October 31st 2022 12:32 PM
ਜੰਡਿਆਲਾ ਨੇੜੇ ਪੈਟਰੋਲ ਪੰਪ ਦੇ ਗਾਰਡ ਨੇ ਲੁਟੇਰੇ ਦਾ ਗੋਲੀ ਮਾਰ ਕੇ ਕੀਤਾ ਕਤਲ

ਜੰਡਿਆਲਾ ਨੇੜੇ ਪੈਟਰੋਲ ਪੰਪ ਦੇ ਗਾਰਡ ਨੇ ਲੁਟੇਰੇ ਦਾ ਗੋਲੀ ਮਾਰ ਕੇ ਕੀਤਾ ਕਤਲ

ਅੰਮ੍ਰਿਤਸਰ: ਲੁਟੇਰਿਆਂ ਦੇ ਹੌਂਸਲੇ ਬੁਲੰਦ ਹਨ ਜਿਸਦੇ ਚਲਦਿਆਂ ਪਿੱਛਲੇ ਦਿਨੀ ਜੰਡਿਆਲਾ ਗੁਰੂ ਨਜਦੀਕ ਮੱਲ੍ਹੀਆਂ ਪੈਟਰੋਲ ਪੰਪ  ਉੱਤੇ ਲੁਟੇਰਿਆਂ ਵੱਲੋ 80 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਅੱਜ ਫਿਰ ਉਸੇ ਪੈਟਰੋਲ ਪੰਪ ਉੱਤੇ ਮੁੜ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਪਰ ਇਸ ਵਾਰ ਦੋ ਲੁਟੇਰਿਆਂ ਵਿਚੋਂ ਇੱਕ ਲੁਟੇਰਾ ਗਾਰਡ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਤੇ ਮੌਕੇ ਉੱਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਥਾਣੇ ਅਧੀਨ ਪੈਂਦੇ ਪਿੰਡ ਦਾਰਾ ਪੁਰ ਦੇ ਰਹਿਣ ਵਾਲੇ ਅਮਰਜੀਤ ਸਿੰਘ ਪੁੱਤਰ ਜਗਦੀਪ ਸਿੰਘ ਵਜੋਂ ਹੋਈ ਹੈ।

ਪੈਟਰੋਲ ਪੰਪ ਦੇ ਕਰਿੰਦੇ ਨੇ ਦੱਸਿਆ ਕਿ ਰਾਤ 9.15 ਵਜੇ ਪੈਟਰੋਲ ਪੰਪ ਉੱਤੇ ਦੋ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਲੁੱਟ ਕਰਨ ਲਈ ਆਏ ਅਤੇ ਕੈਸ਼ੀਅਰ ਕੋਲੋ ਪਿਸਤੌਲ ਦੀ ਨੋਕ ਉੱਤੇ ਪੈਸੇ ਖੋਹਣ ਲੱਗੇ ਸਨ ਕਿ ਪੈਟਰੋਲ ਪੰਪ ਉੱਤੇ ਹੋਰ ਗਾਹਕ ਆ ਗਏ। ਲੁਟੇਰਿਆਂ ਨੇ ਉਨ੍ਹਾਂ ਕੋਲੋਂ ਵੀ ਪੈਸੇ ਖੋਹਣੇ ਸ਼ੁਰੂ ਕਰ ਦਿੱਤੇ ਤੇ ਇਸ ਮੌਕੇ ਉੱਤੇ ਗਾਰਡ ਨੇ ਇੱਕ ਲੁਟੇਰੇ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ ਅਤੇ ਦੂਸਰਾ ਮੌਕੇ ਤੋਂ ਫਰਾਰ ਹੋ ਗਿਆ।


ਓਧਰ ਡੀ ਐੱਸ ਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਇਸ ਪੈਟਰੋਲ ਪੰਪ ਉੱਤੇ ਲੁੱਟ ਹੋਈ ਸੀ ਇਸ ਲਈ ਗਾਰਡ ਨੂੰ ਸੁਚੇਤ ਕੀਤਾ ਗਿਆ ਸੀ ਅਤੇ ਅੱਜ ਗਾਰਡ ਦੀ ਬਹਾਦਰੀ ਕਰਕੇ ਪੰਪ ਤੋਂ ਲੁੱਟ ਹੋਣ ਤੋਂ ਬਚਾਅ ਹੋ ਗਿਆ ਹੈ। ਉਨਾਂ ਦੱਸਿਆ ਕਿ ਲੁਟੇਰੇ ਦੀ ਮੌਤ ਹੋ ਗਈ ਹੈ ਅਤੇ ਉਸ ਕੋਲੋ ਇੱਕ ਪਿਸਤੌਲ ਕੁਝ ਗੋਲੀਆਂ ਵੀ ਬਰਾਮਦ ਹੋਈਆਂ ਹਨ ਅਤੇ ਪੁਲਿਸ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:ਮੋਰਬੀ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 141, 70 ਜ਼ਖਮੀ, 50 ਤੋਂ ਵੱਧ ਲਾਪਤਾ

adv-img

Top News view more...

Latest News view more...