Sat, Dec 14, 2024
Whatsapp

Ludhiana News : ਸ਼ਰਾਬੀ ਟਰੱਕ ਚਾਲਕ ਨੇ ਕਰ ਦਿੱਤਾ ਵੱਡਾ ਕਾਰਾ, ਕਈ ਇਲਾਕਿਆਂ 'ਚ ਬਿਜਲੀ ਗੁੱਲ

ਲੁਧਿਆਣਾ ਦੇ ਪੱਖੋਵਾਲ ਰੋਡ ’ਤੇ ਭਿਆਨਕ ਸੜਕ ਹਾਦਸਾ ਹੋਇਆ। ਇਸ ਹਾਦਸੇ ਦੌਰਾਨ ਟਰੱਕ ਡਰਾਈਵਰ ਬਾਲ-ਬਾਲ ਬਚ ਗਿਆ।

Reported by:  PTC News Desk  Edited by:  Dhalwinder Sandhu -- August 03rd 2024 03:08 PM
Ludhiana News : ਸ਼ਰਾਬੀ ਟਰੱਕ ਚਾਲਕ ਨੇ ਕਰ ਦਿੱਤਾ ਵੱਡਾ ਕਾਰਾ, ਕਈ ਇਲਾਕਿਆਂ 'ਚ ਬਿਜਲੀ ਗੁੱਲ

Ludhiana News : ਸ਼ਰਾਬੀ ਟਰੱਕ ਚਾਲਕ ਨੇ ਕਰ ਦਿੱਤਾ ਵੱਡਾ ਕਾਰਾ, ਕਈ ਇਲਾਕਿਆਂ 'ਚ ਬਿਜਲੀ ਗੁੱਲ

Ludhiana Accident News : ਲੁਧਿਆਣਾ ਦੇ ਪੱਖੋਵਾਲ ਰੋਡ ਤੇ ਵਿਕਾਸ ਨਗਰ ਨਜ਼ਦੀਕ ਦੇਰ ਰਾਤ ਤੇਜ਼ ਰਫਤਾਰ ਕਾਬੂ ਬੇਕਾਬੂ ਟਿੱਪਰ ਨੇ ਬਿਜਲੀ ਦੇ ਕਈ ਖੰਭਿਆਂ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਪੂਰੇ ਇਲਾਕੇ ਦੀ ਬਿਜਲੀ ਗੁੱਲ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਿੱਪਰ ਦੇ ਪੜਖੱਚੇ ਉੜ ਗਏ। ਮਗਰ ਇਸ ਪੂਰੇ ਹਾਦਸੇ ਵਿੱਚ ਟਿੱਪਰ ਡਰਾਈਵਰ ਬਾਲ ਬਾਲ ਬਚ ਗਿਆ। ਜਿਸ ਨੂੰ ਬਾਅਦ ਵਿੱਚ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਹਾਦਸੇ ਕਾਰਨ ਸੜਕ ’ਤੇ ਡਿੱਗੀਆ ਬਿਜਲੀ ਦੀਆਂ ਤਾਰਾਂ ਅਤੇ ਖੰਬੇ ਨੂੰ ਹੁਣ ਤੱਕ ਬਿਜਲੀ ਵਿਭਾਗ ਵੱਲੋਂ ਨਹੀਂ ਚੁੱਕੇ ਗਏ ਹਨ, ਜਿਸ ਕਾਰਨ ਉੱਥੇ ਟਰੈਫਿਕ ਜਾਮ ਦੀ ਸਮੱਸਿਆ ਬਣੀ ਹੋਈ ਹੈ।

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੇਰ ਰਾਤ ਨਸ਼ੇ ਦੀ ਹਾਲਤ ਵਿੱਚ ਟਿੱਪਰ ਡਰਾਈਵਰ ਵੱਲੋਂ ਬਿਜਲੀ ਦੇ ਕਈ ਖੰਬਿਆਂ ਨੂੰ ਟੱਕਰ ਮਾਰੀ ਗਈ ਹੈ, ਜਿਸ ਤੋਂ ਬਾਅਦ ਇੱਕ ਸ਼ੋਰੂਮ ਦੇ ਦੀਵਾਰ ਨਾਲ ਟਕਰਾਉਣ ਤੋਂ ਬਾਅਦ ਟਿੱਪਰ ਦੇ ਪੜਖੱਚੇ ਉੜ ਗਏ ਅਤੇ ਡਰਾਈਵਰ ਦੇ ਮਾਮੂਲੀ ਸੱਟਾਂ ਹੀ ਲੱਗੀਆਂ ਹਨ।


ਉੱਥੇ ਹੀ ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਿੱਪਰ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਖਿਲਾਫ ਕਾਰਵਾਈ ਕੀਤੀ ਜਾ ਰਹੀ। ਬਿਜਲੀ ਵਿਭਾਗ ਦੇ ਐਸਡੀ ਨੇ ਕਿਹਾ ਕਿ ਇਸ ਹਾਦਸੇ ਨਾਲ ਬਿਜਲੀ ਵਿਭਾਗ ਨੂੰ 1 ਲੱਖ ਰੁਪਏ ਦੇ ਨਜ਼ਦੀਕ ਨੁਕਸਾਨ ਹੋਇਆ ਹੈ ਜੋ ਮੁਲਜ਼ਮ ਡਰਾਈਵਰ ਤੋਂ ਵਸੂਲਿਆ ਜਾਵੇਗਾ।

ਇਹ ਵੀ ਪੜ੍ਹੋ: Who Is Shubhanshu Shukla : ਕੌਣ ਹਨ ਸ਼ੁਭਾਂਸ਼ੂ ਸ਼ੁਕਲਾ, ਜੋ ਨਾਸਾ ਮਿਸ਼ਨ ਰਾਹੀਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਜਾਣਗੇ ?

- PTC NEWS

Top News view more...

Latest News view more...

PTC NETWORK