Amritsar News : 7 ਸਾਲਾ ਬੱਚੀ ਨਾਲ ਜਬਰ-ਜਿਨਾਹ ਦੇ ਮਾਮਲੇ 'ਚ ਦੋਸ਼ੀ ਨੂੰ 20 ਸਾਲ ਦੀ ਸਜ਼ਾ ਅਤੇ 40 ਹਜ਼ਾਰ ਰੁਪਏ ਜੁਰਮਾਨਾ
Amritsar News : ਮਾਨਯੋਗ ਜੱਜ ਸ੍ਰੀਮਤੀ ਤ੍ਰਿਪਤਜੋਤ ਕੌਰ, ਵਧੀਕ ਜਿਲ੍ਹਾ ਤੇ ਸੈਸ਼ਨਜ ਜੱਜ (ਫਾਸਟ ਟਰੈਕ ਸਪੈਸਲ ਕੋਰਟ), ਅੰਮ੍ਰਿਤਸਰ ਦੀ ਅਦਾਲਤ ਦੁਆਰਾ ਮੁਕੱਦਮਾ ਨੰਬਰ 141 ਮਿਤੀ 0705.2023 U/s 376 AB IPC and 6 ਪੋਸਕੋ ਐਕਟ ਥਾਣਾ ਸਦਰ, ਜਿਲ੍ਹਾ ਅੰਮ੍ਰਿਤਸਰ ਵਿੱਚ ਦੋਸ਼ੀ ਉਮੇਸ਼ ਯਾਦਵ ਨੂੰ ਸੱਤ ਸਾਲ ਦੀ ਨਾਬਾਲਗ ਬੱਚੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਅਤੇ 40,000/- ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।
ਅਦਾਲਤ ਨੇ ਕਿਹਾ ਕਿ ਦੋਸ਼ੀ ਟਾਈਲਾਂ ਲਗਾਉਣ ਲਈ ਲੇਬਰ ਵਜੋਂ ਕੰਮ ਕਰਦਾ ਸੀ ਅਤੇ ਸ਼ਿਕਾਇਤਕਰਤਾ ਦੇ ਘਰ ਕੰਮ ਕਰਨ ਲਈ ਆਇਆ ਸੀ ਅਤੇ ਨਾਬਾਲਗ ਨਾਲ ਜ਼ਬਰ ਜਿਨਾਹ ਅਤੇ ਜਿਨਸੀ ਸ਼ੋਸ਼ਣ ਕੀਤਾ, ਜਦੋਂ ਉਸਦੀ ਉਮਰ ਕਰੀਬ ਸੱਤ ਸਾਲ ਦੀ ਸੀ। ਇਸ ਵਿੱਚ ਇਹ ਦੱਸਣਯੋਗ ਹੈ ਕਿ ਪੀੜਤਾ ਦੇ ਪਿਤਾ ਦੀ ਵਾਰਦਾਤ ਤੋਂ ਕਰੀਬ ਇਕ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਸਦੀ ਮਾਂ, ਜੋ ਉਸਦੀ ਦੁਨੀਆ ਵਿੱਚ ਇਕਲੌਤੀ ਮਾਰਗਦਰਸ਼ਕ ਅਤੇ ਸਰਪ੍ਰਸਤ ਹੈ।
ਘਟਨਾ ਸਮੇਂ ਦੂਸਰੇ ਕਮਰੇ ਵਿੱਚ ਸੀ ਅਤੇ ਬੱਚੀ ਆਪਣੇ ਘਰ ਵਿੱਚ ਦੂਸਰੇ ਪਾਸੇ ਖੇਡ ਰਹੀ ਸੀ। ਇਸ ਦੌਰਾਨ ਉਹ ਗੁਸ਼ਲਖਾਨੇ ਵੱਲ ਗਈ ਸੀ ਤਾਂ ਉਸ ਸਮੇ ਦੋਸ਼ੀ ਵੱਲੋਂ ਬੱਚੀ ਨੂੰ ਇਕੱਲਾ ਦੇਖ ਕੇ ਇਹ ਘਿਨਾਉਣਾ ਅਪਰਾਧ ਕੀਤਾ ਗਿਆ। ਇਸ ਘਿਨਾਉਣੇ ਅਪਰਾਧ ਲਈ ਅਦਾਲਤ ਵੱਲੋਂ ਦੋਸ਼ੀ ਨੂੰ 20 ਸਾਲ ਦੀ ਸਖ਼ਤ ਸਜ਼ਾ ਸੁਣਾਈ ਗਈ। ਇਸ ਸਜ਼ਾ ਰਾਹੀਂ ਅਦਾਲਤ ਨੇ ਸੁਨੇਹਾ ਦਿੱਤਾ ਹੈ ਕਿ ਇਸ ਤਰ੍ਹਾ ਦੇ ਜੁਰਮ ਭਵਿੱਖ ਵਿੱਚ ਨਾ ਹੋਣ ਅਤੇ ਬੁਰੇ ਅਨਸਰਾਂ ਉਪਰ ਕਾਨੂੰਨ ਦਾ ਡਰ ਬਣਿਆ ਰਹੇ।
- PTC NEWS