ਕੋਰੋਨਾ ਨੂੰ ਲੈ ਕੇ ਭਾਰਤੀ ਫ਼ੌਜ ਨੇ ਜਾਰੀ ਐਡਵਾਈਜ਼ਰੀ, ਫ਼ੌਜੀਆਂ ਨੂੰ ਕਰਨੀ ਹੋਵੇਗੀ ਇਨ੍ਹਾਂ ਨਿਯਮਾਂ ਦੀ ਪਾਲਣਾ
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦਾ ਪਹਿਲਾ ਕੇਸ ਗੁਜਰਾਤ ਵਿੱਚ ਆ ਗਿਆ ਹੈ ਉਸ ਤੋਂ ਬਾਅਦ ਕੋਰੋਨਾ ਨੂੰ ਲੈ ਕੇ ਦੇਸ਼ ਭਰ ਵਿੱਚ ਸਖਤੀ ਕੀਤੀ ਜਾ ਰਹੀ ਹੈ। ਚੀਨ, ਅਮਰੀਕਾ, ਜਾਪਾਨ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਵਧਦੇ ਕੋਰੋਨਾ ਇਨਫੈਕਸ਼ਨ ਦੇ ਮੱਦੇਨਜ਼ਰ ਭਾਰਤੀ ਫੌਜ ਨੇ ਵੀ ਅਲਰਟ ਜਾਰੀ ਕੀਤਾ ਹੈ। ਭਾਰਤੀ ਫੌਜ ਨੇ ਆਪਣੇ ਸਾਰੇ ਫ਼ੌਜੀਆਂ ਨੂੰ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ।
ਇਨ੍ਹਾਂ ਜਵਾਨਾਂ ਲਈ ਕੁਝ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਦਿਸ਼ਾ-ਨਿਰਦੇਸ਼ ਦੇ ਤਹਿਤ, ਸਾਰੇ ਲੱਛਣ ਵਾਲੇ ਜਵਾਨਾਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ ਅਤੇ ਜੇਕਰ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਸੱਤ ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ।
ਫ਼ੌਜ ਨੂੰ ਜਾਰੀ ਕੀਤੀ ਗਈ ਐਡਵਾਈਜ਼ਰੀ
ਸਾਰੇ ਜਵਾਨਾਂ ਨੂੰ ਮਾਸਕ ਪਹਿਣਨਾ ਲਾਜ਼ਮੀ
ਕੋਰੋਨਾ ਦਾ ਟੈੱਸਟ ਕਰਵਾਉਣ ਜ਼ਰੂਰੀ
ਟੀਕਾਕਰਨ ਵਿੱਚ ਬੂਸਟਰ ਡੋਜ਼ ਵੀ ਲਗਾਉਣੀ ਅਪੀਲ
ਟ੍ਰੇਨਿੰਗ ਦੌਰਾਨ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣਾ
- PTC NEWS