Advertisment

ਸਿਸਟਮ ਡਾਊਨ ਹੋਣ ਕਾਰਨ ਹਵਾਈ ਸੇਵਾਵਾਂ ਠੱਪ, ਲੋਕ ਪਰੇਸ਼ਾਨ

author-image
Ravinder Singh
New Update
ਸਿਸਟਮ ਡਾਊਨ ਹੋਣ ਕਾਰਨ ਹਵਾਈ ਸੇਵਾਵਾਂ ਠੱਪ, ਮੁੰਬਈ ਦੇ ਹਵਾਈ ਅੱਡੇ 'ਤੇ ਲੱਗੀ ਭੀੜ
Advertisment

ਮੁੰਬਈ : ਮੁੰਬਈ ਹਵਾਈ ਅੱਡੇ ਦੇ ਟਰਮੀਨਲ-2 ਉਪਰ ਸਿਸਟਮ ਕਰੈਸ਼ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਸਥਿਤੀ ਤਣਾਅਪੂਰਨ ਹੋ ਗਈ। ਸਿਸਟਮ ਡਾਊਨ ਹੋਣ ਕਾਰਨ ਹਵਾਈ ਅੱਡੇ ਉਪਰ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਇਹ ਸਾਰੇ ਯਾਤਰੀ ਆਪਣੀ ਚੈਕਿੰਗ ਦੀ ਉਡੀਕ ਕਰ ਰਹੇ ਹਨ। ਜਾਣਕਾਰੀ ਅਨੁਸਾਰ ਮੁੰਬਈ ਹਵਾਈ ਅੱਡੇ 'ਤੇ CITA ਸਿਸਟਮ ਡਾਊਨ ਹੋ ਗਿਆ ਹੈ। ਮੁੰਬਈ ਏਅਰਪੋਰਟ ਦਾ ਸਾਰਾ ਕੰਮ CITA ਰਾਹੀਂ ਹੀ ਕੀਤਾ ਜਾਂਦਾ ਹੈ। ਇਸ ਨਾਲ ਹੀ ਏਅਰਪੋਰਟ ਦਾ ਸਰਵਰ ਚੱਲਦਾ ਹੈ।

Advertisment





ਸਿਸਟਮ ਡਾਊਨ ਹੋਣ ਕਾਰਨ ਯਾਤਰੀਆਂ ਦੇ ਨਾਲ-ਨਾਲ ਹਵਾਈ ਅੱਡੇ ਦੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਕਾਬਿਲੇਗੌਰ ਹੈ ਜਿਸ ਟਰਮੀਨਲ 'ਤੇ ਸਿਸਟਮ ਡਾਊਨ ਹੋਇਆ ਹੈ, ਉਹ ਛੱਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ਦੇ ਦੋ ਟਰਮੀਨਲਾਂ 'ਚੋਂ ਇਕ ਹੈ। ਕਈ ਯਾਤਰੀਆਂ ਨੇ ਮੁੰਬਈ ਹਵਾਈ ਅੱਡੇ 'ਤੇ ਸਿਸਟਮ ਦੇ ਡਾਊਨ ਹੋਣ ਬਾਰੇ ਟਵੀਟ ਵੀ ਕੀਤਾ ਹੈ।



ਰੀਤ ਮਿੱਤਲ ਮੁਖਰਜੀ ਇਕ ਅਜਿਹਾ ਯਾਤਰੀ ਹੈ, ਜਿਸ ਨੇ ਸਿਸਟਮ ਦੇ ਡਾਊਨ ਹੋਣ ਬਾਰੇ ਟਵੀਟ ਕੀਤਾ ਸੀ। ਏਅਰ ਇੰਡੀਆ ਨੇ ਵੀ ਸਿਸਟਮ ਦੇ ਡਾਊਨ ਹੋਣ ਬਾਰੇ ਟਵੀਟ ਕੀਤਾ ਹੈ। ਇਸ ਟਵੀਟ 'ਚ ਏਅਰ ਇੰਡੀਆ ਨੇ ਲਿਖਿਆ ਕਿ ਅਸੀਂ ਸਮਝ ਸਕਦੇ ਹਾਂ ਕਿ ਇਸ ਦੇਰੀ ਕਾਰਨ ਯਾਤਰੀਆਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੀ ਟੀਮ ਇਸ ਨੂੰ ਠੀਕ ਕਰਨ ਲਈ ਕੰਮ ਕਰ ਰਹੀ ਹੈ, ਅਸੀਂ ਇਸ ਸਬੰਧ 'ਚ ਜਲਦੀ ਹੀ ਤੁਹਾਡੇ ਨਾਲ ਸੰਪਰਕ ਕਰਾਂਗੇ।

- PTC NEWS
latestnews mumbai airport-system-down
Advertisment

Stay updated with the latest news headlines.

Follow us:
Advertisment