Fri, Jan 27, 2023
Whatsapp

ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਜਾਰੀ ਹੋਇਆ ਨੋਟਿਸ, ਜਾਣੋ ਮਾਮਲਾ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀ ਜ਼ਮੀਨ 'ਤੇ ਬਕਾਇਆ ਟੈਕਸ ਨੂੰ ਦੇਖਦੇ ਹੋਏ ਨਾਸਿਕ ਦੇ ਤਹਿਸੀਲਦਾਰ ਨੇ ਅਦਾਕਾਰਾ ਖਿਲਾਫ ਨੋਟਿਸ ਭੇਜਿਆ ਹੈ।

Written by  Aarti -- January 17th 2023 04:48 PM
ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਜਾਰੀ ਹੋਇਆ ਨੋਟਿਸ, ਜਾਣੋ ਮਾਮਲਾ

ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਜਾਰੀ ਹੋਇਆ ਨੋਟਿਸ, ਜਾਣੋ ਮਾਮਲਾ

Aishwarya Rai Bachchan : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਖੂਬਸੂਰਤੀ ਲਈ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਪਰ ਇਸ ਵਾਰ ਉਨ੍ਹਾਂ ਦਾ ਨਾਂ ਬਕਾਇਆ ਟੈਕਸ ਨੂੰ ਲੈ ਕੇ ਚਰਚਾ ’ਚ ਆਇਆ ਹੈ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਐਸ਼ਵਰਿਆ ਰਾਏ ਦੀ ਜ਼ਮੀਨ 'ਤੇ ਬਕਾਇਆ ਟੈਕਸ ਨੂੰ ਦੇਖਦੇ ਹੋਏ ਨਾਸਿਕ ਦੇ ਤਹਿਸੀਲਦਾਰ ਨੇ ਅਦਾਕਾਰਾ ਖਿਲਾਫ ਨੋਟਿਸ ਭੇਜਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਨਾਸਿਕ ਦੇ ਸਿੰਨਾਰ ਦੇ ਅਵਾੜੀ ਇਲਾਕੇ 'ਚ ਐਸ਼ਵਰਿਆ ਰਾਏ ਬੱਚਨ ਦੀ ਵਿੰਡ ਮਿਲ ਲਈ ਜ਼ਮੀਨ ਹੈ। ਇਸੇ ਜ਼ਮੀਨ ’ਤੇ ਇਕ ਸਾਲ ਲਈ 21,960 ਰੁਪਏ ਟੈਕਸ ਬਕਾਇਆ ਜਿਸ ਨੂੰ ਨਾ ਅਦਾ ਕਰਨ ਦੇ ਚੱਲਦੇ ਤਹਿਸੀਲਦਾਰ ਨੇ ਅਦਾਕਾਰਾ ਖਿਲਾਫ ਨੋਟਿਸ ਭੇਜਿਆ ਹੈ। 


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਦਾਕਾਰਾ ਐਸ਼ਵਰਿਆ ਰਾਏ ਕੋਲ ਅਵਾੜੀ ਇਲਾਕੇ ’ਚ ਕਰੀਬ 1 ਹੈਕਟੇਅਰ ਜ਼ਮੀਨ ਹੈ। ਵਿਭਾਗ ਵੱਲੋਂ ਐਸ਼ਵਰਿਆ ਰਾਏ ਨੂੰ ਮਾਰਚ ਦੇ ਅੰਤ ਤੱਕ ਬਕਾਇਆ ਟੈਕਸ ਅਦਾ ਕਰਨ ਦਾ ਨੋਟਿਸ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ: ਰਾਖੀ ਸਾਵੰਤ ਨੇ ਆਦਿਲ ਦੁਰਾਨੀ ਨਾਲ ਕਰਵਾਇਆ 'ਵਿਆਹ', ਸੋਸ਼ਲ ਮੀਡੀਆ ’ਤੇ ਵਾਇਰਲ ਤਸਵੀਰਾਂ

- PTC NEWS

adv-img

Top News view more...

Latest News view more...