Fri, Oct 11, 2024
Whatsapp

ਭਠੂਰੇ ਖਾਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ ! ਅਜਨਾਲਾ 'ਚ ਸਾਹਮਣੇ ਆਇਆ ਅਨੋਖਾ ਮਾਮਲਾ

Ajnala News : ਅਜਨਾਲਾ 'ਚ ਇੱਕ ਅਨੋਖਾ ਮਾਮਲਾ ਵੇਖਣ ਨੂੰ ਆਇਆ ਹੈ। ਇਥੇ ਇੱਕ ਦੁਕਾਨ ਦੇ ਬਾਹਰ ਗਾਹਕ ਵੱਲੋਂ ਹੰਗਾਮਾ ਕੀਤੇ ਜਾਣ ਦੀ ਸੂਚਨਾ ਹੈ। ਗਾਹਕ ਵੱਲੋਂ ਆਰੋਪ ਹੈ ਕਿ ਭਠੂਰਿਆਂ 'ਚ ਸੁਸਰੀ ਪਾਈ ਗਈ ਹੈ।

Reported by:  PTC News Desk  Edited by:  KRISHAN KUMAR SHARMA -- August 21st 2024 03:54 PM
ਭਠੂਰੇ ਖਾਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ ! ਅਜਨਾਲਾ 'ਚ ਸਾਹਮਣੇ ਆਇਆ ਅਨੋਖਾ ਮਾਮਲਾ

ਭਠੂਰੇ ਖਾਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ ! ਅਜਨਾਲਾ 'ਚ ਸਾਹਮਣੇ ਆਇਆ ਅਨੋਖਾ ਮਾਮਲਾ

Ajnala News : ਜੇਕਰ ਤੁਸੀ ਭਠੂਰੇ ਖਾਣ ਦੇ ਸ਼ੌਕੀਨ ਹੋ ਅਤੇ ਬਾਜ਼ਾਰ 'ਚ ਭਠੂਰੇ ਖਾਣ ਦਾ ਕੋਈ ਮੌਕਾ ਨਹੀਂ ਗੁਆਉਂਦੇ ਹਾਂ ਇਹ ਖ਼ਬਰ ਤੁਹਾਡੇ ਲਈ ਹੈ, ਕਿਉਂਕਿ ਅਜਨਾਲਾ 'ਚ ਇੱਕ ਅਨੋਖਾ ਮਾਮਲਾ ਵੇਖਣ ਨੂੰ ਆਇਆ ਹੈ। ਇਥੇ ਇੱਕ ਦੁਕਾਨ ਦੇ ਬਾਹਰ ਗਾਹਕ ਵੱਲੋਂ ਹੰਗਾਮਾ ਕੀਤੇ ਜਾਣ ਦੀ ਸੂਚਨਾ ਹੈ। ਗਾਹਕ ਵੱਲੋਂ ਆਰੋਪ ਹੈ ਕਿ ਭਠੂਰਿਆਂ 'ਚ ਸੁਸਰੀ ਪਾਈ ਗਈ ਹੈ।

ਇਸ ਸਬੰਧੀ ਗਾਹਕ ਨੇ ਉਹ ਇਸ ਧਰਮਪਾਲ ਵੈਸ਼ਨੋ ਭੋਜਨ ਭੰਡਾਰ ਤੋਂ ਭਠੂਰੇ ਪੈਕ ਕਰਵਾ ਕੇ ਲੈ ਕੇ ਗਏ ਸਨ, ਪਰ ਜਦੋਂ ਘਰ ਜਾ ਕੇ ਖਾਣ ਲੱਗੇ ਤਾਂ ਅਚਾਨਕ ਸੁਸਰੀ ਵਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਸੁਸਰੀ ਨਿਕਲਣ ਕਾਰਨ ਉਨ੍ਹਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਕਿਉਂ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਹੁਣ ਦੁਕਾਨ 'ਤੇ ਇਸ ਸਬੰਧੀ ਸ਼ਿਕਾਇਤ ਲੈ ਕੇ ਪਹੁੰਚੇ ਤਾਂ ਦੁਕਾਨਦਾਰ ਦਾ ਕਹਿਣਾ ਸੀ ਕਿ ਬਾਰਿਸ਼ ਦਾ ਮੌਸਮ ਅਤੇ ਇਸ ਤਰ੍ਹਾਂ ਕੁਦਰਤੀ ਵਾਪਰ ਗਿਆ ਹੋਵੇਗਾ।


ਗਾਹਕ ਨੇ ਇਸ ਦੀ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕੀਤੀ ਹੈ ਅਤੇ ਫੂਡ ਸੇਫਟੀ ਵਿਭਾਗ ਤੋਂ ਮੰਗ ਕੀਤੀ ਕਿ ਦੁਕਾਨ ਦੀ ਜਾਂਚ ਕੀਤੀ ਜਾਵੇ ਤਾਂ ਜੋ ਹੋਰਨਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।

ਫੂਡ ਸੇਫਟੀ ਵਿਭਾਗ ਦਾ ਕੀ ਹੈ ਕਹਿਣਾ

ਇਸ ਸਬੰਧੀ ਸਹਾਇਕ ਕਮਿਸ਼ਨਰ ਫੂਡ ਸੇਫਟੀ ਵਿਭਾਗ ਰਾਜਿੰਦਰ ਪਾਲ ਸਿੰਘ ਦਾ ਕਹਿਣਾ ਸੀ ਕਿ ਅਜਨਾਲਾ ਦੀ ਇਹ ਵੀਡੀਓ ਹੈ, ਜੋ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਕੋਲ ਪਹੁੰਚੀ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਠੂਰੇ ਵਿੱਚ ਸੁਸਰੀ ਨਿਕਲੀ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਿਹੜੀ ਵੀ ਬਣਦੀ ਕਾਰਵਾਈ ਹੋਵੇਗੀ ਉਹ ਕਰਨਗੇ।

- PTC NEWS

Top News view more...

Latest News view more...

PTC NETWORK