Fri, Dec 6, 2024
Whatsapp

America Youth Died : ਅਮਰੀਕਾ ਤੋਂ ਮੁੜ ਆਈ ਮੰਦਭਾਗੀ ਖ਼ਬਰ; ਪੰਜਾਬੀ ਨੌਜਵਾਨ ਦੀ ਹੋਈ ਮੌਤ, 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਮਿਲੀ ਜਾਣਕਾਰੀ ਮੁਤਾਬਿਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਅਧਿਨ ਪੈਂਦੇ ਪਿੰਡ ਕੁਰਾਲਾ ਦੇ ਵਿਅਕਤੀ ਦੀ ਅਮਰੀਕਾ ’ਚ ਮੌਤ ਹੋ ਗਈ। ਜਿਵੇਂ ਹੀ ਇਹ ਜਾਣਕਾਰੀ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।

Reported by:  PTC News Desk  Edited by:  Aarti -- November 06th 2024 09:55 AM
America Youth Died : ਅਮਰੀਕਾ ਤੋਂ ਮੁੜ ਆਈ ਮੰਦਭਾਗੀ ਖ਼ਬਰ; ਪੰਜਾਬੀ ਨੌਜਵਾਨ ਦੀ ਹੋਈ ਮੌਤ, 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ

America Youth Died : ਅਮਰੀਕਾ ਤੋਂ ਮੁੜ ਆਈ ਮੰਦਭਾਗੀ ਖ਼ਬਰ; ਪੰਜਾਬੀ ਨੌਜਵਾਨ ਦੀ ਹੋਈ ਮੌਤ, 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ

America Youth Died :  ਪੰਜਾਬ ਤੋਂ ਜਿਆਦਾਤਰ ਨੌਜਵਾਨ ਆਪਣੇ ਸੁਨਹਿਰੇ ਭਵਿੱਖ ਖਾਤਿਰ ਵਿਦੇਸ਼ ਵੱਲ ਜਾ ਰਹੇ ਹਨ। ਉਨ੍ਹਾਂ ਦਾ ਬਸ ਇੱਕ ਸੁਪਨਾ ਹੈ ਕਿ ਉਹ ਆਪਣੇ ਘਰ ਦੀ ਆਰਥਿਕ ਤੰਗੀ ਨੂੰ ਦੂਰ ਸਕਣ। ਪਰ ਇਹ ਸੁਪਨਾ ਕਿਸੇ ਕਿਸੇ ਦਾ ਹੀ ਪੂਰਾ ਹੋ ਪਾਉਂਦਾ ਹੈ। ਜੀ ਹਾਂ ਵਿਦੇਸ਼ੀ ਧਰਤੀ ਤੋਂ ਕਈ ਨੌਜਵਾਨਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਇਸੇ ਤਰ੍ਹਾਂ ਹੀ ਅਮਰੀਕਾ ਤੋਂ ਦੁਖਭਰੀ ਸਾਹਮਣੇ ਆਈ ਹੈ। 

ਮਿਲੀ ਜਾਣਕਾਰੀ ਮੁਤਾਬਿਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਅਧਿਨ ਪੈਂਦੇ ਪਿੰਡ ਕੁਰਾਲਾ ਦੇ ਵਿਅਕਤੀ ਦੀ ਅਮਰੀਕਾ ’ਚ ਮੌਤ ਹੋ ਗਈ। ਜਿਵੇਂ ਹੀ ਇਹ ਜਾਣਕਾਰੀ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਮੌਤ ਦੇ ਸਿਕਾਰ ਹੋਏ ਵਿਅਕਤੀ ਦੀ ਪਛਾਣ ਖੁਸ਼ਵੀਰ ਸਿੰਘ ਨਿੱਕਾ ਪੁੱਤਰ ਜੋਗਿੰਦਰ ਸਿੰਘ ਰੂਪ ’ਚ ਹੋਈ ਹੈ। ਜੋ ਕਿ ਕੈਲੇਫੋਰਨੀਆ ਦੇ ਮਕੇਟੇ ਸ਼ਹਿਰ ’ਚ ਰਹਿੰਦਾ ਸੀ। 


ਦੱਸ ਦਈਏ ਕਿ ਖੁਸ਼ਵੀਰ ਸਿੰਘ ਨਿੱਕਾ 2017 ਵਿਚ ਰੋਜ਼ਗਾਰ ਲਈ ਅਮਰੀਕਾ ਗਿਆ ਸੀ ਅਤੇ ਅੱਠ ਮਹੀਨੇ ਪਹਿਲਾ ਹੀ ਵਿਆਹ ਕਰਵਾ ਕੇ ਅਮਰੀਕਾ ਵਾਪਸ ਗਿਆ ਸੀ। ਅਮਰੀਕਾ ਤੋਂ ਉਸਦੇ ਨਾਲ ਰਹਿੰਦੇ ਪਿੰਡ ਦੇ ਹੋਰਨਾਂ ਨੌਜਵਾਨਾਂ ਤੋਂ ਪਰਿਵਾਰ ਨੂੰ ਮਿਲੀ ਇਸ ਦੁਖਦ ਸੂਚਨਾ ਅਨੁਸਾਰ ਨਿੱਕਾ ਦੀ ਲਾਸ਼ ਸਵੇਰ ਦੇ ਸਮੇਂ ਬਾਥਰੂਮ ਵਿੱਚੋਂ ਮਿਲੀ ਹੈ। ਨੌਜਵਾਨ ਦੀ ਮੌਤ ਦੀ ਸੂਚਨਾ ਮਿਲਣ ’ਤੇ ਪਰਿਵਾਰ ਨਾਲ-ਨਾਲ ਪਿੰਡ ਵਾਸੀਆਂ ਨੇ ਦੁੱਖ ਸਾਂਝਾ ਕੀਤਾ ਹੈ। 

ਇਹ ਵੀ ਪੜ੍ਹੋ : BSP ਨੇ ਜਸਵੀਰ ਸਿੰਘ ਗੜ੍ਹੀ ਨੂੰ ਪਾਰਟੀ ਵਿਚੋਂ ਕੱਢਿਆ ਬਾਹਰ, ਜਾਣੋ ਕੀ ਰਿਹਾ ਵੱਡਾ ਕਾਰਨ ਤੇ ਕੌਣ ਹੈ ਨਵਾਂ ਪ੍ਰਧਾਨ

- PTC NEWS

Top News view more...

Latest News view more...

PTC NETWORK