AP Dhillon Emotional Song : ਕੋਲਕਾਤਾ ਡਾਕਟਰ ਕਤਲ ਮਾਮਲੇ ’ਚ ਪੰਜਾਬੀ ਗਾਇਕ ਏਪੀ ਢਿੱਲੋਂ ਨੇ ਆਪਣੇ ਗੀਤ ਰਾਹੀਂ ਇੰਝ ਕੀਤਾ ਗੁੱਸਾ ਜਾਹਿਰ
AP Dhillon Song on Kolkata doctor rape murder case : ਕੋਲਕਾਤਾ 'ਚ 31 ਸਾਲਾ ਸਿਖਿਆਰਥੀ ਡਾਕਟਰ ਨਾਲ ਜਬਰਜਨਾਹ ਅਤੇ ਕਤਲ ਨੂੰ ਲੈ ਕੇ ਇੰਡੋ-ਕੈਨੇਡੀਅਨ ਪੰਜਾਬੀ ਗਾਇਕ ਏ.ਪੀ ਢਿੱਲੋਂ ਨੇ ਗੁੱਸਾ ਜ਼ਾਹਰ ਕੀਤਾ ਹੈ। ਢਿੱਲੋਂ ਨੇ ਸ਼ੁੱਕਰਵਾਰ ਸਵੇਰੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇਕ ਪੋਸਟ ਸਾਂਝੀ ਕੀਤੀ। ਜਿਸ ’ਚ ਉਨ੍ਹਾਂ ਨੇ ਲਿਖਿਆ ਕਿ ਜਦੋਂ ਹੀ ਮੈਂ ਅੱਜ ਸਵੇਰੇ ਉੱਠਿਆ, ਮੈਂ ਆਪਣੇ ਵਿਚਾਰਾਂ ਨੂੰ ਉਸੇ ਤਰੀਕੇ ਨਾਲ ਬਾਹਰ ਕੱਢਣਾ ਚਾਹੁੰਦਾ ਸੀ ਜਿਸ ਤਰ੍ਹਾਂ ਮੈਂ ਜਾਣਦਾ ਹਾਂ।" ਦੱਸ ਦਈਏ ਕਿ ਇਸ ਪੋਸਟ ਦੇ ਨਾਲ ਉਸਨੇ ਇੱਕ ਸ਼ਰਧਾਂਜਲੀ ਕਲਿੱਪ ਪੋਸਟ ਕੀਤੀ ਅਤੇ ਇੱਕ ਦਿਲ ਟੁੱਟਣ ਵਾਲਾ ਇਮੋਜੀ ਜੋੜਿਆ।
ਦੱਸ ਦਈਏ ਕਿ ਗਾਇਕ ਨੇ ਇਸ ਪੰਜਾਬੀ ਗੀਤ ਵਿੱਚ ਪੀੜਤ ਲਈ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਔਰਤਾਂ ਦੀ ਕੁਦਰਤੀ ਤਾਕਤ ਬਾਰੇ ਗੱਲ ਕਰਦਾ ਹੈ ਅਤੇ ਕਿਵੇਂ ਸਮਾਜ ਉਸਨੂੰ ਲਗਾਤਾਰ ਅਸਫਲ ਕਰ ਰਿਹਾ ਹੈ।
ਢਿੱਲੋਂ ਨੇ ਗੀਤ ਵਿੱਚ ਕਿਹਾ ਕਿ ਉਸਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਰੂਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਰੱਬ, ਉਸਦਾ ਅਜਿਹਾ ਦੁਖਦਾਈ ਅੰਤ ਕਿਵੇਂ ਹੋ ਸਕਦਾ ਹੈ? ਉਹ ਅਜਿਹੀ ਜਗ੍ਹਾ ਸੀ ਜਿੱਥੇ ਹਰ ਕੋਈ ਉਸਨੂੰ ਜਾਣਦਾ ਸੀ, ਪਰ ਫਿਰ ਵੀ ਉਹ ਸੁਰੱਖਿਆਤ ਨਹੀਂ ਸੀ। ਅਸੀਂ ਤੁਹਾਨੂੰ ਪੁੱਛਦੇ ਹਾਂ, ਕੀ ਇਸ ਸੰਸਾਰ ਵਿੱਚ ਇੱਕ ਧੀ ਦੇ ਰੂਪ ਵਿੱਚ ਜਨਮ ਲੈਣਾ ਸਰਾਪ ਹੈ?
ਉਨ੍ਹਾਂ ਦੇ ਗੀਤ ਦੇ ਅਗਲੇ ਪੈਰੇ ’ਚ ਕਿਹਾ ਹੈ ਕਿ ਜਿਨ੍ਹਾਂ ਔਰਤਾਂ ਨੇ ਦੁਨੀਆ ਬਦਲ ਦਿੱਤੀ ਹੈ, ਉਹ ਸਮਾਜ ਬਦਲਣ ਲਈ ਤਿਆਰ ਨਹੀਂ ਹੈ। ਭਾਵੇਂ ਮੀਲਾਂ-ਮੀਲ ਅੱਗੇ ਵਧ ਗਿਆ ਹੈ, ਪਰ ਸਮਾਜ ਆਪਣੀ ਥਾਂ ਤੋਂ ਇੱਕ ਰੂੰ ਵੀ ਨਹੀਂ ਹਿੱਲਿਆ। ਜੋ 12 ਸਾਲ ਪਹਿਲਾਂ ਹੋਇਆ ਸੀ। ਅੱਜ ਵੀ ਉਹੀ ਹੋ ਰਿਹਾ ਹੈ ਅਤੇ ਸ਼ਾਂਤੀ ਨਾਲ ਰਹਿਣ ਲਈ ਔਰਤਾਂ ਦੇ ਲਈ ਮਾਰਚ ਕਿਉਂ ਕਰਨਾ ਪੈਂਦਾ ਹੈ?
ਕਾਬਿਲੇਗੌਰ ਹੈ ਕਿ ਆਲੀਆ ਭੱਟ, ਟਵਿੰਕਲ ਖੰਨਾ, ਕੰਗਨਾ ਰਣੌਤ, ਸੋਨੀ ਰਾਜ਼ਦਾਨ, ਆਯੁਸ਼ਮਾਨ ਖੁਰਾਨਾ, ਕ੍ਰਿਤੀ ਸੈਨਨ, ਕਰੀਨਾ ਕਪੂਰ ਖਾਨ, ਪਰਿਣੀਤੀ ਚੋਪੜਾ, ਪ੍ਰੀਤੀ ਜ਼ਿੰਟਾ, ਮਿਮੀ ਚੱਕਰਵਰਤੀ ਅਤੇ ਰਿਚਾ ਚੱਢਾ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਪੀੜਤਾ ਲਈ ਇਨਸਾਫ ਦੀ ਮੰਗ ਕੀਤੀ ਹੈ।
- PTC NEWS