adv-img
ਪੰਜਾਬ

ਪੁਲਿਸ ਲਾਈਨ 'ਚ ਤਾਇਨਾਤ ਏ.ਐਸ.ਆਈ ਦੀ ਸ਼ੱਕੀ ਹਾਲਾਤ 'ਚ ਗੋਲੀ ਲੱਗਣ ਕਾਰਨ ਮੌਤ

By Jasmeet Singh -- November 10th 2022 01:59 PM
ਪੁਲਿਸ ਲਾਈਨ 'ਚ ਤਾਇਨਾਤ ਏ.ਐਸ.ਆਈ ਦੀ ਸ਼ੱਕੀ ਹਾਲਾਤ 'ਚ ਗੋਲੀ ਲੱਗਣ ਕਾਰਨ ਮੌਤ

ਲੁਧਿਆਣਾ, 10 ਨਵੰਬਰ: ਲੁਧਿਆਣਾ ਦੇ ਸਰਾਭਾ ਨਗਰ ਥਾਣੇ ਦੇ ਪਿੱਛੇ ਪੁਲਿਸ ਕਾਲੋਨੀ ਵਿੱਚ ਰਹਿੰਦੇ ਏਐਸਆਈ ਮਨੋਹਰ ਲਾਲ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਨੋਹਰ ਲਾਲ ਪਰੇਸ਼ਾਨ ਸੀ ਜਿਸ ਕਾਰਨ ਉਸ ਨੇ ਖੁਦ ਨੂੰ ਗੋਲੀ ਮਾਰ ਲਈ। 

ਹਾਲਾਂਕਿ ਪੁਲਿਸ ਅਧਿਕਾਰੀ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਮ੍ਰਿਤਕ ਏਐਸਆਈ ਲੁਧਿਆਣਾ ਪੁਲਿਸ ਲਾਈਨਜ਼ ਵਿੱਚ ਤਾਇਨਾਤ ਸੀ ਅਤੇ ਸਰਾਭਾ ਨਗਰ ਪੁਲਿਸ ਕਲੋਨੀ ਵਿੱਚ ਰਹਿੰਦਾ ਸੀ।

ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਮਨੋਹਰ ਲਾਲ ਸਰਾਭਾ ਨਗਰ ਪੁਲਿਸ ਕਲੋਨੀ ਤੋਂ ਸ਼ਿਫਟ ਹੋ ਚੁੱਕਿਆ ਸੀ ਅਤੇ ਅਦਾਲਤ ਵਿੱਚ ਚੱਲ ਰਹੇ ਇੱਕ ਕੇਸ ਦੇ ਸਿਲਸਿਲੇ 'ਚ ਮਾਲ ਮੁਕੱਦਮਾ ਪੇਸ਼ ਕਰਨ ਲਈ ਇੱਥੇ ਸਾਮਾਨ ਲੈਣ ਆਇਆ ਸੀ। ਇਸ ਦੌਰਾਨ ਉਸ ਨੇ ਇੱਥੋਂ ਪਿਸਤੌਲ ਲੈ ਕੇ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ: ਡੇਰਾ ਪ੍ਰੇਮੀ ਦੇ ਕਤਲ ਪਿੱਛੋਂ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸੁਰੱਖਿਆ ਪ੍ਰਬੰਧ ਪੁਖ਼ਤਾ

ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਖੁਦਕੁਸ਼ੀ ਕਰਨ ਵਾਲੇ ਏਐਸਆਈ ਬਾਰੇ ਅਜੇ ਜ਼ਿਆਦਾ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।

- PTC NEWS

adv-img
  • Share