Pushpa 2 Premiere 'ਚ ਵਾਪਰਿਆ ਵੱਡਾ ਹਾਦਸਾ, ਅੱਲੂ ਅਰਜੁਨ ਨੂੰ ਦੇਖ ਕੇ ਬੇਕਾਬੂ ਹੋਈ ਭੀੜ, 1 ਔਰਤ ਦੀ ਮੌਤ
Pushpa 2 Premiere : ਸੁਪਰਸਟਾਰ ਅੱਲੂ ਅਰਜੁਨ ਦੀ ਨਵੀਂ ਫਿਲਮ ਪੁਸ਼ਪਾ 2 ਦੇ ਪ੍ਰੀਮੀਅਰ ਦੌਰਾਨ ਹੈਦਰਾਬਾਦ 'ਚ ਵੱਡਾ ਹਾਦਸਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਮਾਗਮ ਦੌਰਾਨ ਮਚੀ ਭਗਦੜ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ। ਇੱਕ ਬੱਚਾ ਵੀ ਜ਼ਖਮੀ ਹੋਇਆ ਹੈ। ਅਰਜੁਨ ਖੁਦ ਵੀ ਥੀਏਟਰ ਪਹੁੰਚੇ ਸਨ, ਜਿਸ ਤੋਂ ਬਾਅਦ ਭੀੜ ਕਾਬੂ ਤੋਂ ਬਾਹਰ ਹੋ ਗਿਆ ਅਤੇ ਹਾਦਸਾ ਹੋ ਗਿਆ। ਇਸ ਨਾਲ ਜੁੜੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਬੁੱਧਵਾਰ ਰਾਤ ਹੈਦਰਾਬਾਦ ਦੇ ਆਰਟੀਸੀ ਕਰਾਸਰੋਡ ਸਥਿਤ ਸੰਧਿਆ ਥੀਏਟਰ ਵਿੱਚ ਭਗਦੜ ਮੱਚ ਗਈ। ਮੀਡੀਆ ਰਿਪੋਰਟਾਂ ਮੁਤਾਬਕ 39 ਸਾਲਾ ਮਹਿਲਾ ਦੀ ਮੌਤ ਹੋ ਗਈ ਜਿਸਦੀ ਪਛਾਣ ਰੇਵਤੀ ਵਜੋਂ ਹੋਈ। ਜਦਕਿ ਉਸ ਦੇ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸ ਦਈਏ ਕਿ ਰੇਵਤੀ ਪਤੀ ਭਾਸਕਰ ਅਤੇ ਦੋ ਬੱਚਿਆਂ ਨਾਲ ਫਿਲਮ ਦੇ ਪ੍ਰੀਮੀਅਰ 'ਤੇ ਪਹੁੰਚੀ ਸੀ।
ਭੀੜ ਵਿੱਚ ਡਿੱਗਣ ਤੋਂ ਬਾਅਦ ਔਰਤ ਨੂੰ ਸੀਪੀਆਰ ਦਿੱਤਾ ਗਿਆ ਅਤੇ ਬਾਅਦ ਵਿੱਚ ਵਿਦਿਆ ਨਗਰ ਸਟੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਬੱਚੇ ਨੂੰ ਸੀਪੀਆਰ ਦੇ ਕੇ ਮੁੜ ਸੁਰਜੀਤ ਕੀਤਾ ਅਤੇ ਉਸ ਨੂੰ ਬੇਗਮਪੇਟ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਹਾਲਤ ਸਥਿਰ ਬਣੀ ਹੋਈ ਹੈ।
ਘਟਨਾ ਰਾਤ ਕਰੀਬ 10.30 ਵਜੇ ਦੀ ਹੈ। ਇਸ ਦੌਰਾਨ ਲੀਡ ਅਦਾਕਾਰ ਅਰਜੁਨ ਅਚਾਨਕ ਥੀਏਟਰ ਪਹੁੰਚ ਗਏ ਸੀ। ਉਸ ਦੇ ਆਉਣ ਤੋਂ ਬਾਅਦ ਬੇਕਾਬੂ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਤੁਰੰਤ ਹਰਕਤ ਵਿਚ ਆ ਗਈ। ਘਟਨਾ ਤੋਂ ਥੋੜ੍ਹੀ ਦੇਰ ਬਾਅਦ, ਅਰਜੁਨ ਨੂੰ ਭਾਰੀ ਸੁਰੱਖਿਆ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਵਾਪਸ ਆਉਂਦੇ ਦੇਖਿਆ ਗਿਆ। ਉਨ੍ਹਾਂ ਨੇ ਉੱਥੇ ਮੌਜੂਦ ਪ੍ਰਸ਼ੰਸਕਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਇਹ ਵੀ ਪੜ੍ਹੋ : Salman Khan ਦੀ ਫਿਲਮ ਦੀ ਸ਼ੂਟਿੰਗ ਦੇਖਣ ਆਇਆ ਫੈਨ, ਸੁਰੱਖਿਆ ਕਰਮੀਆਂ ਨਾਲ ਹੋਈ ਝੜਪ, ਤਾਂ ਕਿਹਾ - ਬਿਸ਼ਨੋਈ ਨੂੰ ਦੱਸਾਂ?
- PTC NEWS