Advertisment

ਮਾਂ-ਪੁੱਤਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਮਾਂ ਦੀ ਹੋਈ ਮੌਤ

author-image
Ravinder Singh
Updated On
New Update
ਮਾਂ-ਪੁੱਤਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਮਾਂ ਦੀ ਹੋਈ ਮੌਤ
Advertisment

ਬਠਿੰਡਾ : ਬਠਿੰਡਾ ਦੀ ਖੇਤਾ ਸਿੰਘ ਬਸਤੀ ਵਿੱਚ ਅੱਜ ਦਿਨ ਚੜ੍ਹਦੇ ਹੀ ਵੱਡੀ ਘਟਨਾ ਵਾਪਰ ਗਈ। ਰਾਜਸਥਾਨ ਤੋਂ ਆ ਕੇ ਖੇਤਾਂ ਸਿੰਘ ਬਸਤੀ ਕਰਿਆਨੇ ਦਾ ਕੰਮ ਕਰ ਰਹੇ ਮਾਂ ਪੁੱਤ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਦੌਰਾਨ ਮਾਂ ਦੀ ਮੌਤ ਹੋ ਗਈ ਜਦੋਂਕਿ ਪੁੱਤ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਹੈ।

Advertisment



ਘਟਨਾ ਦਾ ਪਤਾ ਚੱਲਦੇ ਹੀ ਮੌਕੇ ਉਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਪੁੱਜੀ ਤੇ ਫੋਰੈਂਸਿਕ ਟੀਮਾਂ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਰਿਆਨੇ ਦਾ ਕੰਮ ਕਰਨ ਵਾਲੇ ਵਿਸ਼ਾਲ ਨਾਂ ਦਾ ਨੌਜਵਾਨ ਆਪਣੀ ਮਾਂ ਨਾਲ ਖੇਤਾ ਸਿੰਘ ਬਸਤੀ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਸੀ। ਗੁਆਂਢੀਆਂ ਨੇ ਦੱਸਿਆ ਕਿ ਜਦੋਂ ਇਕ ਵਿਅਕਤੀ ਉਨ੍ਹਾਂ ਦੀ ਦੁਕਾਨ ਉਤੇ ਦੁੱਧ ਲੈਣ ਆਇਆ ਤਾਂ ਉਹ ਖ਼ੂਨ ਦੇ ਛਿੱਟੇ ਦੇਖ ਕੇ ਹੈਰਾਨ ਰਹਿ ਗਿਆ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਇਹ ਵੀ ਪੜ੍ਹੋ : ਹੁਣ ਫ਼ਰਜ਼ੀ ਗ੍ਰਾਮ ਸਭਾ ਇਜਲਾਸ ਕਰਵਾਉਣ ਵਾਲੇ ਸਰਪੰਚਾਂ ਦੀ ਖੈਰ ਨਹੀਂ

ਮੌਕੇ ਉਪਰ ਪਹੁੰਚੀ ਪੁਲਿਸ ਟੀਮ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਸ਼ਾਲ ਗੰਭੀਰ ਜ਼ਖ਼ਮੀ ਹੈ ਜਿਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਦੋਂ ਕਿ ਉਸ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮ ਵੱਲੋਂ ਵੱਖ-ਵੱਖ ਪਹਿਲੂਆਂ ਉਤੇ ਜਾਂਚ ਕੀਤੀ ਜਾ ਰਹੀ ਹੈ।

- PTC NEWS
crimenews women-death son-mother-attack
Advertisment

Stay updated with the latest news headlines.

Follow us:
Advertisment