ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਤ ਚੇਤਨਾ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਰਵਾਨਾ, ਵੇਖੋ ਤਸਵੀਰਾਂ
Baba Jeevan Singh ji birthday : ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ (ਰਜਿ:) ਵਲੋਂ ਬਾਬਾ ਜੀਵਨ ਸਿੰਘ ਜੀ ਦੇ 363ਵੇਂ ਜਨਮ ਦਿਹਾੜੇ ਨੂੰ ਸਮਰਪਿਤ 25ਵਾਂ ਚੇਤਨਾ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸ੍ਰੋਮਣੀ ਗੁ. ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਰਵਾਨਾ ਕੀਤਾ ਗਿਆ।
ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ ਇਹ ਚੇਤਨਾ ਮਾਰਚ ਅਕਾਲੀ ਫੁੱਲਾਂ ਸਿੰਘ ਬੁਰਜ ਰਾਹੀਂ ਚੌਂਕ ਤੰਦੂਰਾਂ ਵਾਲਾ ਜੀ.ਟੀ. ਰੋਡ, ਮਕਬੂਲਪੁਰਾ ਚੌਕ ਤੋਂ ਸਬਜੀ ਮੰਡੀ ਵੱਲਾ ਤੋਂ ਬਾਈਪਾਸ ਰਾਹੀਂ ਨਹਿਰ ਰਾਹੀਂ ਦਰਾਇਆ ਜੀ.ਟੀ. ਰੋਡ ਰਾਹੀਂ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿਖੇ ਸੰਗਤਾਂ ਰਾਤਰੀ ਵਿਸ਼ਰਾਮ ਕਰਨਗੀਆਂ, ਨੂੰ ਮੰਜੀ ਸਾਹਿਬ ਅੰਬਾਲਾ ਦੇ ਮੈਨੇਜਰ ਸਵੇਰੇ ਇਸ ਨਗਰ ਕੀਰਤਨ ਨੂੰ 8.00 ਵੱਜੇ ਅੱਗਲੇ ਪੜਾਵਾਂ ਲਈ ਰਵਾਨਾ ਕਰਨਗੇ।
ਇਹ 25ਵਾਂ ਚੇਤਨਾ ਮਾਰਚ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਰੀਫਗੜ੍ਹ ਢਾਹਡ ਦੇ ਪਿੰਡਾਂ ਰਾਹੀ ਰਾਤਰੀ ਗੁਰਦੁਆਰਾ ਨੌਵੀਂ ਪਾਤਸ਼ਾਹੀ ਤਿਰਾਵੜੀ ਵਿਖੇ ਸੰਗਤਾਂ ਵਿਸ਼ਰਾਮ ਕਰਨਗੀਆਂ। ਇਹ ਚੇਤਨਾ ਮਾਰਚ ਨੂੰ ਸਵੇਰੇ ਗੁ: ਤਿਰਾਵੜੀ ਸਾਹਿਬ ਜੀ ਤੇ ਮੈਨੇਜਰ ਸਾਹਿਬ ਜੀ ਦੇ ਕਾਰ ਸੇਵਾ ਵਾਲੇ ਬਾਬਾ ਜੋਗਾ ਸਿੰਘ ਜੀ ਅਗਲੇ ਪੜਾਅ ਲਈ ਰਵਾਨਾ ਕਰਨਗੇ।
ਇਹ ਚੇਤਨਾ ਮਾਰਚ ਅੱਗੇ ਵੱਲ ਵੱਧਦਾ ਹੋਇਆ ਪਾਣੀਪਤ, ਸੋਨੀਪਤ ਰਾਹੀਂ ਰਾਤਰੀ ਸੰਗਤਾਂ ਗੁ: ਮੱਜਨੂੰ ਦੇ ਟਿੱਲੇ ਵਿਖੇ ਰਾਤਰੀ ਸੰਗਤਾਂ ਵਿਸ਼ਰਾਮ ਕਰਨਗੀਆਂ। ਜੱਥੇਦਾਰ ਹਰਜੀਤ ਸਿੰਘ ਕਾਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ 05-09-24 ਨੂੰ ਸਵੇਰੇ 10.00 ਵਜੇ ਇਸ ਚੇਤਨਾ ਮਾਰਚ ਨੂੰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜੀ ਵੱਲ ਰਵਾਨਾ ਕਰਨਗੇ। ਸੰਗਤਾਂ ਗੁ: ਸ਼ੀਸ਼ਗੰਜ ਸਾਹਿਬ ਵਿਖੇ ਰੱਖੋ ਅਖੰਡ ਪਾਠ ਦੀ ਅਰਦਾਸ ਵਿੱਚ ਸ਼ਾਮਲ ਹੋਣਗੀਆਂ।
- PTC NEWS